ਗੁਰਦਾਸਪੁਰ, 3 ਨਵੰਬਰ ( ) ਭਾਰਤ ਵਿੱਚ ਚਲਾਏ ਗਏੇ ਮਾਈਗ੍ਰੇਟਰੀ ਪਲਸ ਪੋਲੀਓ ਰਾਉਂਡ ਤਹਿਤ 1,2,3 ਨਵੰਬਰ,2020 ਨੂੰ ਗੁਰਦਾਸਪੁਰ ਜਿਲੇ ਵਿੱਚ ਵੱਸਦੇ ਪ੍ਰਵਾਸੀ ਮਜਦੂਰਾਂ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਮੁਹਿੰਮ ਦੋਰਾਨ ਜਿਲੇ ਭਰ ਦੇ ਪ੍ਰਵਾਸੀ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਘਰ-ਘਰ ਜਾ ਕੇ ਪਿਲਾਈਆਂ ਗਈਆਂ।
ਸਿਵਲ ਸਰਜਨ Dr Varinder Jagat ਜਗਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੋਹਿੰਮ ਦੌਰਾਨ ਜਿਲ•ੇ ਭਰ ਵਿੱਚ ਕੁੱਲ 68 ਟੀਮਾਂ ਬਣਾਈਆਂ ਗਈਆਂ ਸਨ । ਇਹਨਾਂ ਟੀਮਾਂ ਨੇ ਤਿੰਨ ਦਿਨ ਘਰ-ਘਰ ਜਾ ਕੇ ਜਿਲ•ੇ ਵਿੱਚ ਵੱਸਦੇ ਪ੍ਰਵਾਸੀ ਮਜਦੂਰਾਂ ਜਿਵੇਂ ਕਿ ਭੱਠਿਆਂ ਤੇ ਕੰਮ ਕਰਨ ਵਾਲੇ ਮਜ਼ਦੂਰ, ਝੁੱਗੀਆਂ ਝੌਪੜੀਆਂ, ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ, ਗੁਜਰਾਂ ਦੇ ਡੇਰੇ, ਟੱਪਰੀਵਾਸ ਅਤੇ ਸਿਕਲੀਗਰਾਂ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ। ਇਹਨਾਂ ਟੀਮਾਂ ਦੀ ਸੁਪਰਵੀਜਨ ਕਰਨ ਲਈ ਜਿਲ•ੇ ਵਿੱਚ 27 ਸੁਪਰਵਾਈਜਰ ਵੀ ਲਗਾਏ ਗਏ ਸਨ ।
ਇਸ ਮੁਹਿੰਮ ਦੋਰਾਨ ਇਹ ਹਰ ਹੀਲੇ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕੋਈ ਵੀ ਪ੍ਰਵਾਸੀ ਮਜ਼ਦੂਰਾਂ ਦਾ ਬੱਚਾ ਪੋਲੀਓ ਵੈਕਸੀਨ ਦੀਆਂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ । ਡਾ. ਅਰਵੰਿਦ ਕੁਮਾਰ ਜਿਲ•ਾ ਟੀਕਾਕਰਨ ਅਫਸਰ ਜੀ ਨੇ ਜਿਲ•ਾ ਨਿਵਾਸੀਆਂ ਦਾ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।

हिंदी






