ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਮੁਲਾਂਕਣ ਲਈ ਤਰੀਕਾਂ ਦਾ ਐਲਾਨ

Punjab school education department

ਪਟਿਆਲਾ, 4 ਨਵੰਬਰ:
ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਮੁਲਾਂਕਣ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਹ ਮੁਲਾਂਕਣ 18 ਨਵੰਬਰ ਤੋਂ 21 ਨਵੰਬਰ 2020 ਤੱਕ ਕੀਤਾ ਜਾਵੇਗਾ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ-1 ਅਤੇ 2 ਕਲਾਸਾਂ ਦੇ ਬੱਚਿਆਂ ਦੇ ਵਿਕਾਸ ਨੂੰ ਜਾਣਨ ਅਤੇ ਸਮਝਣ ਲਈ ਸਾਲ ਵਿੱਚ ਤਿੰਨ ਵਾਰ ਬੱਚਿਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸ ਵਾਰ ਕੋਵਿਡ-19 ਦੇ ਕਾਰਨ ਅਧਿਆਪਕਾਂ ਨੂੰ ਇਸ ਸਬੰਧ ਵਿੱਚ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂਹਨ। ਅਧਿਆਪਕਾਂ ਨੂੰ ਬੱਚਿਆਂ ਦਾ ਮੁਲਾਂਕਣ ਕਰਨ ਵੇਲੇ ਉਨਾਂ ਨੂੰ ਸਕੂਲ ਨਾ ਸੱਦਣ, ਟੈਲੀਫੋਨ, ਵੀਡੀਓ ਕਾਲ ਰਾਹੀਂ ਤਾਲਮੇਲ ਕਰਨ ਅਤੇ ਇੱਕ ਦਿਨ ਵਿੱਚ 15 ਬੱਚਿਆਂ ਤੋਂ ਵੱਧ ਦਾ ਮੁਲਾਂਕਣ ਨਾ ਕਰ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਿਰਫ਼ ਮੁੱਖ ਦਫ਼ਤਰ ਵੱਲੋਂ ਭੇਜੇ ਗਏ ਪ੍ਰਸ਼ਨ ਬੱਚਿਆਂ ਨੂੰ ਪੁੱਛਣ, ਨਿਰਧਾਰਤ ਪ੍ਰੋਫਾਰਮੇ ਵਿੱਚ ਸਾਰੇ ਬੱਚਿਆਂ ਦਾ ਮੁਲਾਂਕਣ ਰਿਕਾਰਡ ਕਰਨ ਅਤੇ ਬੱਚਿਆਂ ਸਬੰਧੀ ਜਾਣਕਾਰੀ ਉਨਾਂ ਦੇ ਮਾਪਿਆਂ ਨਾਲ ਸਾਕਾਰਤਮਿਕ ਤਰੀਕੇ ਨਾਲ ਸਾਂਝੀ ਕਰਨ ਦੇ ਵੀ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ।ਵਰਣਨਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਬਾਕੀ ਜਮਾਤਾਂ ਦੀ ਤਰਾਂ ਪ੍ਰੀ-ਪ੍ਰਾਇਮਰੀ ਜਮਾਤਾ ਦੇ ਬੱਚਿਆਂ ਲਈ ਵੀ ਰੋਜ਼ਮਰਾ ਦੇ ਆਧਾਰ ‘ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆ ਸਲਾਈਡਾਂ ਰਾਹੀਂ ਅਤੇ ਛੋਟੀਆਂ ਵੀਡੀਓ ਤਿਆਰ ਕਰ ਕੇ ਭੇਜੀਆਂ ਜਾ ਰਹੀਆਂ ਹਨ।