ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਜਿਲ੍ਹਾ ਪੇਂਡੂ ਵਿਕਾਸ ਭਵਨ ਤਰਨ ਤਾਰਨ ਵਿਖੇ ਕਰਵਾਈ ਗਈ ਟਰੇਨਿੰਗ

Sorry, this news is not available in your requested language. Please see here.

ਸਰਵਿਸ ਸੈਂਟਰ ਚਲਾ ਰਹੀਆਂ ਸਵੈ ਸਹਾਇਤਾ ਸਮੂਹ ਦੀਆਂ ਮੈਂਬਰਾਂ ਨੂੰ ਮੁਫ਼ਤ ਵੰਡੀਆਂ ਗਈਆਂ ਬਾਇਓਮੈਟ੍ਰਿਕ ਡਿਵਾਇਸ
ਤਰਨ ਤਾਰਨ, 14 ਅਗਸਤ 2021
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸਾਂਝਾ ਮਿਸ਼ਨ ਹੈ। ਇਸ ਮਿਸ਼ਨ ਅਧੀਨ ਦਿਹਾਤੀ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜ੍ਹ ਕੇ ਸਵੈ ਰੋਜਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਹਨ੍ਹਾਂ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਨੂੰ ਸਰਕਾਰ ਦੀਆਂ ਬਾਕੀ ਚੱਲ ਰਹੀਆਂ ਸਕੀਮਾਂ ਨਾਲ ਵੀ ਜੋੜ੍ਹਿਆ ਜਾ ਰਿਹਾ ਹੈ, ਤਾਂ ਜੋ ਉਹਨ੍ਹਾਂ ਨੂੰ ਬਾਕੀ ਸਕੀਮਾਂ ਦਾ ਲਾਭ ਵੀ ਮਿਲ ਸਕੇ।
ਇਸ ਮਿਸ਼ਨ ਤਹਿਤ ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜਿਲ੍ਹਾ ਪੇਂਡੂ ਵਿਕਾਸ ਭਵਨ, ਨੇੜ੍ਹੇ ਪੁਲਿਸ ਲਾਇਨ, ਤਰਨ ਤਾਰਨ ਵਿਖੇ ਟਰੇਨਿੰਗ ਕਰਵਾਈ ਗਈ, ਜਿਸ ਵਿੱਚ ਪੇਂਡੂ ਖੇਤਰ ਦੀਆਂ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਜੋ ਪੜ੍ਹੀਆਂ ਹਨ, ਪਰ ਬੇਰੁਜ਼ਗਾਰ ਹਨ ਨੂੰ ਜਿਲ੍ਹਾ ਇੰਚਾਰਜ ਕਾਮਨ ਸਰਵਿਸ ਸੈਂਟਰ ਸ਼੍ਰੀ ਸ਼ਮਸ਼ੇਰ ਸਿੰਘ ਵੱਲੋ ਟ੍ਰੇਨਿੰਗ ਦਿੱਤੀ ਗਈ।
ਇਸ ਟ੍ਰੇਨਿੰਗ ਵਿੱਚ ਉਹਨ੍ਹਾਂ ਵੱਲੋ ਦੱਸਿਆ ਗਿਆ ਕਿ ਸਵੈ ਸਹਾਇਤਾ ਸਮੂਹ ਦੀਆਂ ਮੈਂਬਰ ਪਿੰਡ ਪੱਧਰ ‘ਤੇ ਆਪਣੇ ਸੇਵਾ ਕੇਂਦਰ ਸਥਾਪਿਤ ਕਰ ਸਕਦੀਆਂ ਹਨ।ਇਹਨ੍ਹਾਂ ਸੇਵਾ ਕੇਂਦਰਾਂ ਵਿੱਚ ਪੈਨਸ਼ਨ, ਬਿਜਲੀ ਬਿੱਲ, ਫੋਨ ਰਿਚਾਰਜ ਆਦਿ ਵਰਗੇ ਕੰਮ ਪਿੰਡ ਪੱਧਰ ‘ਤੇ ਕੀਤੇ ਜਾ ਸਕਦੇ ਹਨ।ਇਸ ਨਾਲ ਪਿੰਡ ਦੇ ਲੋਕਾਂ ਨੂੰ ਹਰ ਸੇਵਾ ਪਿੰਡ ਪੱਧਰ ਤੇ ਮਿਲ ਜਾਂਦੀ ਹੈ ਅਤੇ ਸਵੈ ਸਹਾਇਤਾ ਸਮੂਹ ਦੇ ਮੈਂਬਰ ਜੋ ਸੇਵਾ ਕੇਂਦਰ ਚਲਾ ਰਹੇ ਹਨ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ।
ਇਸ ਟ੍ਰੇਨਿੰਗ ਦੌਰਾਨ ਦਲਜੀਤ ਕੌਰ ਸਵੈ ਸਹਾਇਤਾ ਸਮੂਹ ਦੀ ਮੈਂਬਰ ਬਲਾਕ ਚੋਹਲਾ ਸਾਹਿਬ ਦੁਆਰਾ ਆਪਣੀ ਸਫਲਤਾ ਦੀ ਕਹਾਣੀ ਵੀ ਦੱਸੀ ਗਈ ਜੋ ਪਹਿਲਾਂ ਤੋ ਸੇਵਾ ਕੇਂਦਰ ਚਲਾ ਰਹੀ ਹੈ।
ਇਸ ਮੌਕੇ ਸ਼੍ਰੀ ਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਜਿਲ੍ਹਾ ਮਿਸ਼ਨ ਡਾਇਰੈਕਟਰ, ਐਸ. ਆਰ. ਐਲ. ਐਮ. ਤਰਨ ਤਾਰਨ ਵੱਲੋ ਕਾਮਨ ਸਰਵਿਸ ਸੈਂਟਰ ਚਲਾ ਰਹੀਆਂ ਸਵੈ ਸਹਾਇਤਾ ਸਮੂਹ ਦੀਆਂ ਮੈਂਬਰਾਂ ਨੂੰ ਮੁਫ਼ਤ ਬਾਇਓਮੈਟ੍ਰਿਕ ਡਿਵਾਇਸ ਵੀ ਵੰਡੀਆਂ ਗਈਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਇਸ ਕੰਮ ਨੂੰ ਹੋਰ ਵਧੀਆ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਹ ਵੀ ਭਰੋਸਾ ਦਿੱਤਾ ਗਿਆ ਕਿ ਉਹਨ੍ਹਾਂ ਵੱਲੋ ਹਮੇਸ਼ਾ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਦੀ ਭਲਾਈ ਲਈ ਸਹਿਯੋਗ ਦਿੱਤਾ ਜਾਵੇਗਾ।