ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਇਕ ਵੱਡਾ ਕਾਰਨ ਨਿਮੋਨੀਆ: ਡਾ ਸੋਨੀਆ

GURINDERBIR KAUR
ਵੈਕਸੀਨ ਦੀ ਦੂਜੀ ਡੋਜ ਸਮੇਂ ਸਿਰ ਲਗਵਾਉਣ 'ਤੇ ਹੀ ਕੋਵਿਡ-19 ਵਿਰੁੱਧ ਬਣੇਗੀ ਪੂਰੀ ਇਮਿਊਨਿਟੀ : ਡਾ. ਗੁਰਿੰਦਰਬੀਰ ਕੌਰ

Sorry, this news is not available in your requested language. Please see here.

ਪੀ.ਸੀ.ਵੀ. ਵੈਕਸੀਨ ’ਤੇ ਬਲਾਕ ਪੱਧਰੀ ਇਕ ਦਿਨਾ ਟ੍ਰੇਨਿੰਗ ਆਯੋਜਿਤ
ਜਲਦ ਹੀ ਨਿਯਮਤ ਟੀਕਾਕਰਨ ਪ੍ਰੋਗਰਾਮ ਵਿਚ ਸ਼ਾਮਲ ਹੋਵੇਗੀ ਪੀ.ਸੀ.ਵੀ. ਵੈਕਸੀਨ
ਨਵਾਂਸ਼ਹਿਰ, 17 ਅਗਸਤ 2021 ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਊਸ਼ਾ ਕਿਰਨ ਦੀ ਯੋਗ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ.) ਸਬੰਧੀ ਟ੍ਰੇਨਿੰਗ ਕਰਵਾਈ ਗਈ, ਜਿਸ ਵਿੱਚ ਮੈਡੀਕਲ ਅਫਸਰਾਂ ਸਮੇਤ ਐੱਲ.ਐੱਚ.ਵੀਜ਼ ਅਤੇ ਏ ਐੱਨ ਐੱਮ ਨੇ ਭਾਗ ਲਿਆ।
ਇਸ ਮੌਕੇ ਡਾ ਸੋਨੀਆ ਨੇ ਟ੍ਰੇਨਿੰਗ ਦੀ ਸ਼ੁਰੂਆਤ ਵਿਚ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ.) ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਵਾਸਤੇ ਜਲਦ ਹੀ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ.) ਨੂੰ ਨਿਯਮਤ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਇਸ ਦੀ ਸ਼ੁਰੂਆਤ 2017 ਵਿਚ 5 ਸੂਬਿਆਂ ਬਿਹਾਰ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼, ਰਾਜਸਥਾਨ ਵਿੱਚ ਕੀਤੀ ਗਈ ਸੀ ਜੋ ਹੁਣ ਪੂਰੇ ਦੇਸ਼ ਵਿੱਚ ਹੋਣ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਵੈਕਸੀਨ ਕੇਵਲ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲੱਬਧ ਸੀ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਬੱਚਿਆਂ ਦੀ ਮੌਤ ਦਾ ਇਕ ਵੱਡਾ ਕਾਰਨ ਨਮੂਨੀਆ ਹੈ ਤੇ ਇਹ ਟੀਕਾਕਰਨ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਲਾਭਕਾਰੀ ਹੋਵੇਗਾ। ਇਹ ਟੀਕਾ ਮਾਰਕਿਟ ਵਿਚ ਬਹੁਤ ਮਹਿੰਗਾ ਹੈ ਪਰ ਸਰਕਾਰ ਵੱਲੋਂ ਇਹ ਨਿਯਮਤ ਟੀਕਾਕਰਨ ਪੋ੍ਗਰਾਮ ਤਹਿਤ ਬੱਚਿਆਂ ਨੂੰ ਮੁਫਤ ਦਿੱਤਾ ਜਾਵੇਗਾ।
ਇਸ ਟ੍ਰੇਨਿੰਗ ਵਿਚ ਡਾ ਯੋਗਿਤਾ, ਡਾ ਜਸਵਿੰਦਰ ਕੌਰ ਅਤੇ ਡਾ ਕਰੁਨਦੀਪ ਕੌਰ ਨੇ ਨਿਊਮੋਕੋਕਲ ਨਿਊਮੋਨੀਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਗੰਭੀਰ ਸਾਹ ਦੀ ਲਾਗ ਹੈ, ਜਿਸ ਵਿੱਚ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ, ਬੁਖਾਰ, ਖੰਘ ਆਦਿ ਹੁੰਦੀ ਹੈ ਅਤੇ ਸਾਹ ਦੇ ਨਾਲ ਖੰਘ ਅਤੇ ਛਿੱਕ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਲਦ ਹੀ ਬੱਚਿਆਂ ਨੂੰ ਨਿਊਮੋਕੋਕਲ ਨਿਊਮੋਨੀਆ ਤੋਂ ਬਚਣ ਦੇ ਲਈ ਨਿਊਮੋਕੋਕਲ ਕੰਜੂਗੇਟ ਵੈਕਸੀਨ ਦੀ ਸ਼ੁਰੂਆਤ ਕੀਤੀ ਜਾਵੇਗੀ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਨਿਯਮਤ ਟੀਕਾਕਰਨ ਪ੍ਰੋਗਰਾਮ ਦੇ ਅਧੀਨ ਪੀ.ਸੀ.ਵੀ. ਦੇ ਟੀਕੇ ਦੀਆਂ ਤਿੰਨ ਖੁਰਾਕਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੀ.ਸੀ.ਵੀ. ਪੂਰੀ ਤਰ੍ਹਾਂ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਟੀਕਾ ਹੈ। ਪੀ.ਸੀ.ਵੀ. ਦੀ 2 ਪ੍ਰਾਇਮਰੀ ਅਤੇ 1 ਬੂਸਟਰ ਡੋਜ਼ ਹੋਵੇਗੀ। ਪਹਿਲੀ ਪ੍ਰਾਇਮਰੀ ਖੁਰਾਕ 6 ਹਫਤੇ, ਦੂਜੀ ਪ੍ਰਾਇਮਰੀ ਖੁਰਾਕ 14 ਹਫਤੇ ਅਤੇ ਬੂਸਟਰ ਖੁਰਾਕ 9 ਮਹੀਨੇ ਪੂਰੇ ਹੋਣ ’ਤੇ ਦਿੱਤੀ ਜਾਣੀ ਹੈ। ਪੀ.ਸੀ.ਵੀ. ਵੈਕਸੀਨ ਬੱਚਿਆਂ ਦੀਆਂ ਨਿਊਮੋਕੋਕਲ ਬਿਮਾਰੀ ਦੇ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਚਾਏਗਾ। ਪੀ.ਸੀ.ਵੀ. ਟੀਕਾਕਰਨ ਨਾ ਸਿਰਫ ਟੀਕਾਕਰਨ ਕਰਵਾਉਣ ਵਾਲੇ ਬੱਚਿਆਂ ਨੂੰ ਬਚਾਏਗਾ, ਬਲਕਿ ਨਿਮੋਨੀਆ ਦੀ ਬਿਮਾਰੀ ਦੇ ਹੋਰ ਬੱਚਿਆਂ ਵਿੱਚ ਫੈਲਣ ਦੇ ਖਤਰੇ ਨੂੰ ਘੱਟ ਕਰੇਗਾ।
ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਜਨਮ ਤੋਂ ਬਾਅਦ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਸਮੇਂ-ਸਮੇਂ ਨਿਰਧਾਰਤ ਟੀਕਾਕਰਨ ਕੀਤਾ ਜਾਂਦਾ ਹੈ। ਟੀਕਾਕਰਨ ਕਰਵਾਉਣ ਨਾਲ ਬੱਚੇ ਦੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ।