ਫਰੂਟ ਮੰਡੀ ਵਿਖੇ ਅੱਗ ਨਾਲ ਹੋਏ ਨੁਕਸਾਨ ਦਾ ਦਵਾਇਆ ਜਾਵੇਗਾ ਮੁਆਵਜਾ -ਵਿਕਾਸ ਸੋਨੀ

Sorry, this news is not available in your requested language. Please see here.

ਅੰਮ੍ਰਿਤਸਰ 10 ਅਗਸਤ 2021
ਬੀਤੀ ਰਾਤ ਫਰੂਟ ਮੰਡੀ ਹਾਲਗੇਟ ਵਿਖੇ ਬਿਜਲੀ ਤਾਰਾਂ ਦੀ ਸਪਾਰਕਿੰਗ ਨਾਲ ਲੱਗੀ ਅੱਗ ਕਰਕੇ ਚਾਰ ਖੋਖੇ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ, ਦਾ ਜਾਇਜਾ ਲੈਣ ਲਈ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੌਂਸਲਰ ਸ੍ਰੀ ਵਿਕਾਸ ਸੋਨੀ ਫਰੂਟ ਮੰਡੀ ਪੁੱਜੇ ਅਤੇ ਅੱਗ ਨਾਲ ਸਵਾਹ ਹੋਏ ਖੋਖਿਆਂ ਦਾ ਜਾਇਜਾ ਲਿਆ।
ਸ੍ਰੀ ਵਿਕਾਸ ਸੋਨੀ ਨੇ ਦੁਕਾਨਦਾਰਾਂ ਨੂੰ ਭਰੋਸਾ ਦਵਾਇਆ ਕਿ ਜ਼ਿਲ੍ਹਾ ਪ੍ਰਸਾਸ਼ਨ ਰਾਹੀਂ ਉਨਾਂ ਨੂੰ ਮਦਦ ਦਿਵਾਉਣ ਲਈ ਸਰਕਾਰ ਨੂੰ ਲਿੱਖਿਆ ਜਾਵੇਗਾ ਤਾਂ ਜੋ ਦੁਕਾਨਦਾਰਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾ ਸਕੇ। ਇਸ ਮੌਕੇ ਅੱਗ ਨਾਲ ਸਵਾਹ ਹੋਏ ਖੋਖਿਆਂ ਦੇ ਮਾਲਕ ਰਮੀ ਫਰੂਟ ਸ਼ਾਪ, ਧਰਮਾ ਫਰੂਟ ਸ਼ਾਪ ਅਤੇ ਬਲਵਿੰਦਰ ਕੁਮਾਰ ਨੂੰ ਸ੍ਰੀ ਵਿਕਾਸ ਸੋਨੀ ਨੇ ਭਰੋਸਾ ਦਿੱਤਾ ਕਿ ਉਨਾਂ ਦੇ ਹੋਏ ਨੁਕਾਸਨ ਦੀ ਜਲਦੀ ਹੀ ਭਰਪਾਈ ਸਰਕਾਰ ਵਲੋਂ ਕਰਵਾ ਦਿੱਤੀ ਜਾਵੇਗੀ।
ਇਸ ਮੌਕੇ ਕੌਂਸਲਰ ਰਾਜਬੀਰ ਕੌਰ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ: ਮਨਜੀਤ ਸਿੰਘ ਬੌਬੀ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਸੁਰਿੰਦਰ ਪਾਲ, ਜਸਬੀਰ ਟਿੰਕੂ ਵੀ ਹਾਜ਼ਰ ਸਨ।
ਕੈਪਸ਼ਨ : ਸ੍ਰੀ ਵਿਕਾਸ ਸੋਨੀ ਕੌਂਸਲਰ ਫਰੂਟ ਮੰਡੀ ਹਾਲਗੇਟ ਵਿਖੇ ਅੱਗ ਨਾਲ ਨੁਕਸਾਨ ਹੋਏ ਖੋਖਿਆਂ ਦੇ ਮਾਲਕਾਂ ਨੂੰ ਭਰੋਸਾ ਦਿੰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਕੌਂਸਲਰ ਸ੍ਰੀਮਤੀ ਰਾਜਬੀਰ ਕੌਰ