ਫਾਜਿ਼ਲਕਾ ਜਿ਼ਲ੍ਹੇ ਦੇ ਸੰਜੀਵ ਕੁਮਾਰ ਵ੍ਹੀਲਚੇਅਰ ਤੇ ਬੈਠ ਕੇ ਖੇਡਦਾ ਹੈ ਬੈਡਮਿੰਟਨ

Sorry, this news is not available in your requested language. Please see here.

— ਸੰਜੀਵ ਕੁਮਾਰ ਨੇ ਪਹਿਲੀ ਖੇਲੋ ਇੰਡੀਆ ਪੈਰਾ ਬੈਡਮਿੰਟਨ ਗੇਮਜ਼ ਵਿੱਚ ਜਿੱਤਿਆਂ ਗੋਲਡ ਮੈਡਲ
— ਡਿਪਟੀ ਕਮਿਸ਼ਨਰ ਨੇ ਦਿੱਤੀ ਵਧਾਈ
ਫਾਜਿ਼ਲਕਾ 21 ਦਸੰਬਰ:
ਫਾਜਿ਼ਲਕਾ ਜਿ਼ਲ੍ਹੇ ਦੇ ਨੌਜਵਾਨ ਸੰਜੀਵ ਕੁਮਾਰ ਨੇ ਪਹਿਲੀ ਖੇਲੋ ਇੰਡੀਆ ਪੈਰਾ ਬੈਡਮਿੰਟਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਫਾਜ਼ਿਲਕਾ ਜਿ਼ਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸੰਜੀਵ ਕੁਮਾਰ ਦਿਵਿਆਂਗ ਹੈ ਅਤੇ ਵ੍ਹੀਲਚੇਅਰ ਤੇ ਬੈਠ ਕੇ ਬੈਡਮਿੰਟਨ ਖੇਡਦਾ ਹੈ। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਸੰਜੀਵ ਕੁਮਾਰ ਨੂੰ ਵਧਾਈ ਦਿੱਤੀ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਖੇਲੋ ਇੰਡੀਆ ਪੈਰਾ ਬੈਡਮਿੰਟਨ ਚੈਂਪੀਅਨਸਿ਼ਪ ਸਪੋਰਟਸ ਅਥਾਰਟੀ ਆਫ਼ ਇੰਡੀਆਂ ਵੱਲੋਂ ਕਰਵਾਈ ਗਈ ਤੇ ਇਹ 10 ਤੋਂ 12 ਦਸੰਬਰ 2023 ਤੱਕ ਨਵੀਂ ਦਿੱਲੀ ਇੰਦਰਾ ਗਾਂਧੀ ਸਟੇਡੀਅਮ ਵਿਖੇ ਹੋਈ। ਇਸ ਬੈਡਮਿੰਟਨ ਚੈਂਪੀਅਨਸਿ਼ਪ ਵਿਚ ਸੰਜੀਵ ਕੁਮਾਰ ਨੇ ਪੁਰਸ਼ਾਂ ਤੇ ਸਿੰਗਲ ਮੁਕਾਬਲੇ ਡਲਬਯੂ ਐਚ 2 ਸ੍ਰੇਣੀ (ਵੀਲ੍ਹਚੇਅਰ ਕੈਟਾਗਿਰੀ) ਵਿਚ ਗੋਲਡ ਮੈਡਲ ਜਿੱਤਿਆ ਹੈ।
ਸੰਜੀਵ ਕੁਮਾਰ ਪਿਛਲੇ 11 ਸਾਲਾਂ ਤੋਂ ਨੈਸ਼ਨਲ ਚੈਂਪੀਅਨ ਹਨ। ਇਸ ਖਿਡਾਰੀ ਨੇ ਇੰਟਰਨੈਸ਼ਨਲ ਪੱਧਰ ਤੇ ਹੁਣ ਤੱਕ 5 ਗੋਲਡ, 6 ਸਿਲਵਰ ਅਤੇ 11 ਕਾਂਸੀ ਦੇ ਮੈਡਲ ਜਿੱਤੇ ਹਨ। ਨੈਸ਼ਨਲ ਪੱਧਰ ਤੇ ਹੁਣ ਤੱਕ 20 ਗੋਲਡ, 7 ਸਿਲਵਰ ਅਤੇ 5 ਕਾਂਸੀ ਦੇ ਮੈਡਲ ਜਿੱਤੇ ਹਨ।ਇਸ ਖਿਡਾਰੀ ਨੇ 2013 ਵਿੱਚ ਜਰਮਨੀ ਤੋਂ ਕਾਂਸੀ ਦਾ ਤਗਮਾ ਜਿੱਤਿਆ ਜੋ ਕਿ ਭਾਰਤ ਲਈ ਰਿਕਾਰਡ ਹੈ, ਇਸ ਤੋਂ ਇਲਾਵਾ ਸੰਜੀਵ ਕੁਮਾਰ 2009 ਵਿੱਚ ਵਰਲਡ ਗੇਮਜ਼ ਦਾ ਸਿਲਵਰ ਮੈਡਲ ਵਿਜੇਤਾ ਵੀ ਹੈ। ਇਸ ਖਿਡਾਰੀ ਨੂੰ ਪੰਜਾਬ ਸਰਕਾਰ ਵੱਲੋਂ ਮਾਹਾਰਾਜਾ ਰਣਜੀਤ ਸਿੰਘ ਅਵਾਰਡ 2017 ਅਤੇ 2009 ਵਿੱਚ ਪੰਜਾਬ ਸਟੇਟ ਅਵਾਰਡ ਮਿਲ ਚੁੱਕਾ ਹੈ।