ਫੋਟੋ ਵੋਟਰ ਸੂਚੀ ਦੀ ਵਿਸ਼ੇਸ ਸਰਸਰੀ ਸੁਧਾਈ ਦੌਰਾਨ ਰਜਿਸਟਰਡ ਹੋਏ ਵੋਟਰ ਆਪਣਾ ਈ-ਵੋਟਰ ਫੋਟੋ ਸ਼ਨਾਖਤੀ ਕਾਰਡ 28 ਫਰਵਰੀ, 2021 ਤੱਕ ਕਰ ਸਕਦੇ ਹਨ ਡਾਊਨਲੋਡ 

Sorry, this news is not available in your requested language. Please see here.

ਈ-ਐਪਿਕ ਡਾਊਨਲੋਡ ਕਰਨ ਸਬੰਧੀ ਜਾਗਰੂਕ ਕਰਨ ਹਿੱਤ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰ ਵਿਖੇ ਹੈੱਲਪ ਡੈਸਕ ਸਥਾਪਤ
ਤਰਨ ਤਾਰਨ, 12 ਫਰਵਰੀ :
ਭਾਰਤ ਚੋਣ ਕਮਿਸ਼ਨ ਵੱਲੋਂ 11ਵੇਂ ਰਾਸ਼ਟਰੀ ਵੋਟਰ ਦਿਵਸ ਸਮਾਰੋਹ ਵਾਲੇ ਦਿਨ ਮਿਤੀ 25 ਜਨਵਰੀ 2021 ਨੂੰ ਵੋਟਰਾਂ ਲਈ ਨਵੀ ਸਰਵਿਸ ਈ-ਐਪਿਕ ਲਾਂਚ ਕੀਤੀ ਗਈ ਹੈ, ਇਸ ਤਹਿਤ ਯੋਗਤਾ ਮਿਤੀ 01 ਜਨਵਰੀ, 2021 ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ ਸਰਸਰੀ ਸੁਧਾਈ ਦੌਰਾਨ ਰਜਿਸਟਰਡ ਹੋਏ ਵੋਟਰ ਆਪਣਾ ਈ-ਵੋਟਰ ਫੋਟੋ ਸ਼ਨਾਖਤੀ ਕਾਰਡ ਈ-ਐਪਿਕ ਵੋਟਰ ਹੈਲਪਲਾਈਨ ਮੋਬਾਇਲ ਐਪ ਜਾਂ ਵੈਬਪੋਰਟਲ ਵਿਚੋਂ ਮਿਤੀ 28 ਫਰਵਰੀ 2021 ਤੱਕ ਡਾਊਨਲੋਡ ਕਰ ਸਕਦੇ ਹਨ।
ਇਹ ਕਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜਿੱਥੋ ਤੱਕ ਫੋਟੋ ਵੋਟਰ ਸੂਚੀ ਵਿੱਚ ਪਹਿਲਾ ਤੋਂ ਰਜਿਸਟਰਡ ਵੋਟਰਾਂ ਦੇ ਈ-ਵੋਟਰ ਫੋਟੋ ਸ਼ਨਾਖਤੀ ਕਾਰਡ ਡਾਊਨਲੋਡ ਕਰਨ ਦਾ ਸਬੰਧ ਹੈ, ਉਨਾਂ੍ਹ ਲਈ ਭਾਰਤ ਚੋਣ ਕਮਿਸ਼ਨ ਵੱਲੋ ਵੱਖਰੇ ਤੌਰ ‘ਤੇ ਸਡਿਊਲ ਜਾਰੀ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਈ-ਐਪਿਕ ਦੀ ਸਰਵਿਸ ਤੋਂ ਇਲਾਵਾ ਵੋਟਰਾਂ ਨੂੰ ਪੀ. ਵੀ. ਸੀ. ਵੋਟਰ ਫੋਟੋ ਸ਼ਨਾਖਤੀ ਕਾਰਡ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਕੀਤੇ ਜਾਣਗੇ।
ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਉਕਤ ਮੁਹਿੰਮ ਬਾਰੇ ਨਵੇਂ ਰਜਿਸਟਰਡ ਹੋਏ ਵੋਟਰਾਂ / ਆਮ ਜਨਤਾ ਨੂੰ ਵੱਧ ਤੋਂ ਵੱਧ ਜਾਣੂ ਕਰਵਾਉਣ ਲਈ ਨਵੇਂ ਰਜਿਸਟਰਡ ਹੋਏ ਵੋਟਰਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਦੇਣ ਹਿੱਤ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਵਿਖੇ ਬਣੇ ਹੋਏ ਸੇਵਾ ਕੇਂਦਰ ਅਤੇ ਜਿ਼ਲ੍ਹੇ ਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਈ-ਵੋਟਰ ਫੋਟੋ ਸ਼ਨਾਖਤੀ ਕਾਰਡ ਈ-ਐਪਿਕ ਡਾਊਨਲੋਡ ਕਰਨ ਦੀ ਜਾਗਰੂਕਤਾ ਲਈ ਹੈੱਲਪ ਡੈਸਕ ਬਣਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਨਵੇਂ ਰਜਿਸਟਰਡ ਵੋਟਰਾਂ ਨੂੰ ਈ-ਐਪਿਕ ਡਾਊਨਲੋਡ ਕਰਨ ਸਬੰਧੀ ਜਾਗਰੂਕ ਕਰਨ ਹਿੱਤ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੇ ਫਸਟ ਫਲੌਰ ‘ਤੇ ਸਥਿਤ ਸੇਵਾ ਕੇਂਦਰ ਦੇ ਕਾਊਟਰ ਨੰਬਰ-14 ਵਿੱਚ ਹੈੱਲਪ ਡੈਸਕ ਸਥਾਪਤ ਕੀਤਾ ਗਿਆ ਹੈ ਅਤੇ ਇਸ ਹੈੱਲਪ ਡੈਸਕ ਵਿੱਚ ਜਿ਼ਲ੍ਹਾ ਚੋਣ ਦਫ਼ਤਰ, ਤਰਨ ਤਾਰਨ ਦੇ ਸ੍ਰੀਮਤੀ ਰਣਜੀਤ ਕੌਰ ਡਾਟਾ ਐਂਟਰੀ ਅਪਰੇਟਰ, 1950 ਕਾਲ ਸੈਂਟਰ ਦੀ ਡਿਊਟੀ 15 ਫਰਵਰੀ, 2021 ਤੋਂ ਅਗਲੇ ਹੁਕਮਾਂ ਤੱਕ ਲਗਾਈ ਗਈ ਹੈ।