ਬਲਾਕ ਪੱਧਰੀ ਖੇਡਾਂ ਦਾ ਹੋਇਆ ਸਮਾਪਨ

ਬਲਾਕ ਪੱਧਰੀ ਖੇਡਾਂ ਦਾ ਹੋਇਆ ਸਮਾਪਨ

–ਬਲਾਕ ਪੱਧਰੀ ਮੁਕਾਬਲਿਆਂ ਦੇ ਅੰਤਮ ਦਿਨ ਅੰਡਰ 40-50 ਤੇ 50+ ਉਮਰ ਵਰਗ ਦੇ ਖਿਡਾਰੀਆਂ ਦੇ ਹੋਏ ਖੇਡ ਮੁਕਾਬਲੇ

ਫਾਜ਼ਿਲਕਾ, 7 ਸਤੰਬਰ

ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜ਼ਿਲੇਹ ਅੰਦਰ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਖੇਡਾਂ ਦਾ ਅੱਜ ਜ਼ਿਲ੍ਹਾ ਫਾਜ਼ਿਲਕਾ ਅੰਦਰ ਸਫਲਤਾਪੂਰਵਕ ਸਮਾਪਨ ਹੋ ਗਿਆ ਹੈ। ਬਲਾਕ ਪੱਧਰੀ ਟੂਰਨਾਮੈਂਟ ਦੌਰਾਨ ਬਲਾਕ ਅਬੋਹਰ ਅਤੇ ਖੂਈਆਂ ਸਰਵਰ ਵਿਖੇ ਟੂਰਨਾਮੈਂਟ ਦੇ ਅੰਤਿਮ ਦਿਨ ਅੰਡਰ 40-50 ਸਾਲ ਓਪਨ ਵਰਗ ਅਤੇ 50+ ਓਪਨ ਵਰਗ ਲੜਕੇ/ਲੜਕੀਆਂ ਦੇ ਖੇਡ ਮੁਕਬਾਲੇ ਕਰਵਾਏ ਗਏ। ਇਹ ਜਾਣਕਾਰੀ ਜ਼ਿਲੇਹ ਦੇ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਰਗਵਾਲ ਨੇ ਦਿੱਤੀ।

ਜ਼ਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਲਾਕ ਅਬੋਹਰ ਦੇ ਅੱਜ ਦੇ ਅੰਡਰ 40-50 ਅਤੇ 50+ ਖੇਡ ਮੁਕਾਬਲਿਆਂ ਵਿੱਚ ਅਬੋਹਰ ਦੇ ਟਰੈਫਿਕ ਇੰਚਾਰਜ  ਸ਼੍ਰੀ ਸੁਰਿੰਦਰ ਸਿੰਘ ਸੇਖੋਂ ਪੁਹੰਚੇ ਸਨ ਅਤੇ ਇਹਾਂ ਖੇਡਾਂ ਦੀ ਸ਼ੁਰੂਆਤ ਕਰਵਾਈ ਗਈ। ਅੱਜ ਦੀਆਂ ਖੇਡਾਂ ਵਿੱਚ ਅਬੋਹਰ ਦੇ 50+ ਲੜਕੇ 100 ਮੀ ਰੇਸ ਵਿੱਚੋਂ ਪੁਸ਼ਪਿੰਦਰਜੀਤ ਸਿੰਘ ਨੇ ਪਹਿਲਾ, ਮਹਾਵੀਰਪ੍ਰਸ਼ਾਦ ਨੇ ਦੂਜਾ ਸਥਾਨ ਅਤੇ ਮੱਖਣ ਸਿੰਘ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ 100ਮੀ ਵਿੱਚੋਂ ਆਸ਼ਾ ਰਾਣੀ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 40-50 ਲੜਕੀਆਂ 100 ਮੀ ਵਿੱਚੋਂ ਨੀਤੂ ਰਾਣੀ ਨੇ ਪਹਿਲਾ ਅਤੇ ਕੁਸ਼ਲਿਆਂ ਦੇਵੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰਾਂ 40-50 ਵਰਗ ਲੜਕੇ ਵਿੱਚੋਂ ਜੈਸਲਪ੍ਰੀਤ ਸਿੰਘ ਨੇ ਪਹਿਲਾ ਅਤੇ ਮਾਹਵੀਰ ਪ੍ਰਸਾਦ ਨੇ ਦੂਜਾ ਸਥਾਨ ਹਾਸਲ ਕੀਤਾ।

ਜੈਵਲਿਨ ਥ੍ਰੋ ਅੰਡਰ 40-50 ਲੜਕੇ ਵਿੱਚੋਂ ਸਤਨਾਮ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਹੈਮਰ ਥ੍ਰੋ ਲੜਕੇ ਵਿੱਚੋਂ ਸੁਨੀਲ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸ਼ਾਟ ਪੁੱਟ 50+ ਲੜਕੇ ਵਿੱਚੋਂ ਸਤਨਾਮ ਸਿੰਘ ਨੇ ਪਹਿਲਾ,ਗੁਰਸੇਵਕ ਸਿੰਘ ਨੇ ਦੂਜਾ ਅਤੇ ਕੁਲਵੀਰ ਸਿੰਘ ਤੀਜਾ ਸਥਾਨ ਹਾਸਲ ਕੀਤਾ ਅਤੇ 40-50 ਸ਼ਾਟ ਪੁੱਟ ਵਿੱਚੋਂ ਸੁਨੀਲ ਕੁਮਾਰ ਨੇ ਪਹਿਲਾ ਅਤੇ ਵਿਜੈ ਪਾਲ ਨੇ ਦੂਜਾ ਸਥਾਨ ਹਾਸਲ ਕੀਤਾ। 50+ ਡਿਸਕਸ ਥ੍ਰੋ ਵਿੱਚੋਂ ਕੁਲਵੀਰ ਸਿੰਘ ਨੇ ਪਹਿਲਾ,ਸਤਨਾਮ ਸਿੰਘ ਨੇ ਦੂਜਾ ਅਤੇ ਗੁਰਸੇਵਕ ਨੇ ਤੀਜਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਬਲਾਕ ਖੂਈਆਂ ਸਰਵਰ ਦੇ ਇੰਚਾਰਜ ਸ਼੍ਰੀ ਹਰਕਮਲਜੀਤ ਸਿੰਘ ਬੈਡਮਿੰਟਨ ਕੋਚ ਅਤੇ ਸ਼੍ਰੀ ਪਰਵਿੰਦਰ ਸਿੰਘ ਆਰਚਰੀ ਕੋਚ ਨੇ ਅੱਜ ਦੇ ਮੁਕਾਬਲਿਆਂ ਦੇ 40-50 ਅਤੇ 50+ ਉਮਰ ਵਰਗ ਦੇ ਖਿਡਾਰੀਆਂ ਦੇ ਨਤੀਜਿਆਂ ਬਾਰੇ ਦੱਸਿਆ ਕਿ ਜਿਸ ਵਿੱਚ ਅੰਡਰ 40-50 ਲੜਕੇ 1500ਮੀ ਵਿੱਚੋਂ ਸੁਨੀਲ ਕੁਮਾਰ ਨੇ ਪਹਿਲਾ ਅਤੇ ਜਗਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਅਤੇ 100 ਮੀ ਵਿੱਚੋਂ ਸੁਰਿੰਦਰ ਕੁਮਾਰ ਨੇ ਪਹਿਲਾ ਅਤੇ ਪ੍ਰਵੀਨ ਕੁਮਾਰ ਨੇ ਦੂਜਾ ਸਥਾਨ ਹਾਸਲ ਕੀਤਾ। ਜੈਵਲਿਨ ਥ੍ਰੋ ਅੰਡਰ 40-50 ਵਿੱਚੋਂ ਪ੍ਰਵੀਨ ਕੁਮਾਰ ਨੇ ਪਹਿਲਾ,ਮਹਿੰਦਰ ਪਾਲ ਨੇ ਦੂਜਾ ਅਤੇ ਬਿਸ਼ੰਬਰ ਦਾਸ ਨੇ ਤੀਜਾ ਸਥਾਨ ਹਾਸਲ ਕੀਤਾ। ਡਿਸਕਸ ਥ੍ਰੋ ਵਿੱਚੋਂ ਮਹਿੰਦਰ ਪਾਲ ਨੇ ਪਹਿਲਾ ਅਤੇ ਜਗਜੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। 50+ ਲੜਕੇ 500 ਮੀ ਵਿੱਚੋਂ ਲਾਲ ਚੰਦ ਨੇ ਪਹਿਲਾ ਅਤੇ ਜਗਤਾਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ 100 ਮੀ ਵਿੱਚੋਂ ਮਨੋਹਰ ਲਾਲ ਨੇ ਪਹਿਲਾ ਸਥਾਨ ਹਾਸਲ ਕੀਤ। ਖਬਰ ਲਿਖੇ ਜਾਣ ਤੱਕ ਉਕਤ ਬਲਾਕਾਂ ਵਿੱਚ ਇਹ ਮੁਕਾਬਲੇ ਵੱਖ-ਵੱਖ ਗੇਮਾਂ ਵਿੱਚ ਚੱਲ ਰਹੇ ਸਨ।

ਇਸ ਮੌਕੇ ਸ਼੍ਰੀ ਭੁਪਿੰਦਰ ਸਿੰਘ ਕੁਸ਼ਤੀ ਕੋਚ, ਸ਼੍ਰੀ ਭੁਪਿੰਦਰ ਕੁਮਾਰ ਸੀਨੀਅਰ ਸਹਾਇਕ, ਸ਼੍ਰੀ ਕੁਨਾਲ ਕਲਰਕ ਅਤੇ ਦਫਤਰ ਜਿਲ੍ਹਾ ਖੇਡ ਅਫਸਰ ਫਾਜਿਲਕਾ ਦਾ ਸਮੂਹ ਸਟਾਫ ਹਾਜ਼ਰ ਸੀ।