ਬਸਪਾ ਵਲੋਂ ਡੀ ਪੀ ਆਈ ਪਾਰਟੀ ਤੇ ਪਰਸੋਤਮ ਚੱਢਾ ਜੀ ਦਾ ਧੰਨਵਾਦ- ਜਸਵੀਰ ਸਿੰਘ ਗੜ੍ਹੀ

Sorry, this news is not available in your requested language. Please see here.

17 ਜੁਲਾਈ ਨਵਾਂਸ਼ਹਿਰ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦੇ ਬਿਆਨ ਕੀਤਾ ਹੈ ਕਿ ਪੰਜਾਬ ਦੀ ਡੇਮੋਕ੍ਰੇਟਿਕ ਪਾਰਟੀ ਆਫ ਇੰਡੀਆ  ਅਤੇ ਸੰਸਥਾਪਕ ਪ੍ਰਧਾਨ ਸ਼੍ਰੀ ਪਰਸੋਤਮ ਚੱਢਾ ਵਲੋ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਤੇ ਧੰਨਵਾਦ ਕੀਤਾ ਹੈ। ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਗਠਜੋੜ ਸੱਤਾ ਵਿੱਚ ਆਕੇ ਡੀਪੀਆਈ ਪਾਰਟੀ ਦਾ ਸਨਮਾਨ ਗਠਜੋੜ ਦੇ ਟਕਸਾਲੀ ਵਰਕਰਾਂ ਵਾਂਗ ਹੀ ਕਰਵਾਉਣ ਲਈ ਵਚਨਬੱਧ ਰਹੇਗੀ। ਸ ਗੜ੍ਹੀ ਨੇ ਅਪੀਲ ਕੀਤੀ ਕਿ ਬਸਪਾ ਦਾ ਅੰਦੋਲਨ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਹੈ ਜਿਸ ਲਈ ਬਹੁਜਨ ਅੰਦੋਲਨ ਦੇ ਮਹਾਂਪੁਰਸ਼ਾਂ ਨੇ ਸੱਤਾ ਪ੍ਰਾਪਤੀ ਦਾ ਰਸਤਾ ਚੁਣਿਆ ਹੈ। ਇਸ ਰਸਤੇ ਵਿਚ ਕਾਂਗਰਸ ਭਾਜਪਾ ਅਤੇ ਆਪ ਪਾਰਟੀ ਬਹੁਜਨ ਸਮਾਜ ਨੂੰ ਅੱਪਵਿਤਰ ਤੇ ਗੈਰ ਪੰਥਕ ਐਲਾਨ ਕੇ ਮੁੜ ਦੇਸ਼ ਦੇ ਦਲਿਤਾਂ ਪੱਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀਆਂ ਨੂੰ ਜ਼ੁਲਮ ਜ਼ਿਆਦਤੀ ਦੇ ਕਾਲੇ ਯੁੱਗ ਵਿਚ ਸੁੱਟਣਾ ਚਾਹੁੰਦੀਆਂ ਹਨ, ਜਿਸਦਾ ਵਿਚਾਰਧਾਰਕ ਮੁਕਾਬਲਾ ਬਹੁਜਨ ਸਮਾਜ ਪਾਰਟੀ ਕਰ ਰਹੀ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਸ਼੍ਰੀ ਪਰਸ਼ੋਤਮ ਚੱਢਾ ਅਤੇ ਸ਼੍ਰੀ ਕ੍ਰਿਸ਼ਨ ਲਾਲ ਜੀ ਹਾਜ਼ਿਰ ਸਨ।