ਬੱਚਿਆਂ ਦੇ ਅਧਿਕਾਰਾਂ ਤੇ ਸੁਰੱਖਿਆ ਨਾਲ ਸੰਬੰਧਿਤ ਕਾਨੂੰਨ ਬਾਰੇ ਜਾਗਰੂਕ ਕਰਨ ਲਈ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ: ਡਿਪਟੀ ਕਮਿਸ਼ਨਰ

— ਜੇਤੂ ਵਿਦਿਆਰਥੀਆਂ ਨੂੰ ਰਾਸ਼ੀ ਦੇ ਕੇ ਕੀਤਾ ਗਿਆ ਸਨਮਾਨਿਤ

— ਚਾਇਲਡ ਹੈਲਪ ਲਾਈਨ ਨੰਬਰ 1098 ਦੁਆਰਾ ਬੱਚਿਆਂ ਨੂੰ ਮਦਦ ਮੁੱਹਈਆ ਕਰਵਾਈ ਜਾਂਦੀ

ਰੂਪਨਗਰ, 15 ਨਵੰਬਰ:

ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ, ਮੋਹਾਲੀ ਦੀਆਂ ਹਿਦਾਇਤਾਂ ਤਹਿਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਵਲੋਂ ਜਿਲ੍ਹਾ ਸਿੱਖਿਆ ਵਿਭਾਗ ਨਾਲ ਤਾਲਮੇਲ ਕਰਕੇ ਜਿਲ੍ਹੇ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਅਧਿਕਾਰਾਂ ਤੇ ਸੁਰੱਖਿਆ ਨਾਲ ਸੰਬੰਧਿਤ ਕਾਨੂੰਨ ਪ੍ਰਤੀ ਵਿਦਿਆਥੀਆਂ ਨੂੰ ਜਾਗਰੂਕ ਕਰਨ ਲਈ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਲੋਗਨ ਰਾਈਟਿੰਗ ਮੁਕਾਬਲੇ ਨਾਲ ਜਿੱਥੇ ਵਿਦਿਆਰਥੀ ਜਾਗਰੂਕ ਹੁੰਦੇ ਨੇ ਓਥੇ ਹੀ ਉਨ੍ਹਾਂ ਨੂੰ ਸੱਭਿਅਕ ਨਾਗਰਿਕ ਦੀ ਭੂਮਿਕਾ ਬਾਰੇ ਵੀ ਪਤਾ ਲਗਦਾ ਹੈ ਕਿਵੇਂ ਅਧਿਕਾਰਾਂ ਦੀ ਵਰਤੋਂ ਰਾਹੀਂ ਅਸੀਂ ਸਮਾਜ ਵਿਚ ਸੁਧਾਰ ਕਰ ਸਕਦੇ ਹਾਂ ਅਤੇ ਜੇਕਰ ਕਿਸੇ ਨਾਲ ਸ਼ੋਸ਼ਣ ਹੁੰਦਾ ਹੈ ਤਾਂ ਉਸਨੂੰ ਕਿਵੇਂ ਰੋਕਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਵਲੋਂ ਵਿਦਿਆਰਥੀਆਂ ਸਲੋਗਨ ਰਾਈਟਿੰਗ ਮੁਕਾਬਲੇ ਅਧੀਨ ਪੋਕਸੋ ਐਕਟ, ਜੇ.ਜੇ.ਐਕਟ, ਆਰ.ਟੀ.ਈ.ਐਕਟ, ਚਾਇਲਡ ਮੈਰਿਜ, ਚਾਇਲਡ ਲੇਬਰ ਐਕਟ, ਆਦਿ ਦੀਆ ਮੁੱਖ ਵਿਸ਼ੇਸ਼ਤਾਵਾਂ ਅਤੇ ਧਾਰਾਵਾਂ ਬਾਰੇ ਜਾਗਰੂਕ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਸ਼ੋਸ਼ਣ ਹੋਣ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਅਧਿਕਾਰਾਂ ਪ੍ਰਤੀ ਵੀ ਸੁਚੇਤ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਰਮਨਪ੍ਰੀਤ ਸਿੰਘ (ਹੋਲੀ ਫੈਮਲੀ ਕਾਨਵੈਟ ਸਕੂਲ) ਰਾਸ਼ੀ 5100 ਰੁਪਏ, ਦੂਜਾ ਸਥਾਨ ਉਰਮੀਲਾ ਦੇਵੀ (ਸ.ਸੀ.ਸੈ.ਸ ਕਾਨਪੁਰ ਖੁਹੀ) ਰਾਸ਼ੀ 3100 ਰੁਪਏ ਅਤੇ ਤੀਜਾ ਸਥਾਨ ਇਸ਼ਿਕਾ (ਸੀਨੀਅਰ ਦਿੱਲੀ ਪਬਲਿਕ ਸਕੂਲ) ਤੇ ਅਸ਼ਮਿਤਾ ਨਿਊ ਮਾਡਲ ਹਾਈ ਸਕੂਲ) ਰੂਪਨਗਰ ਨੂੰ 1100 ਰੁਪਏ ਰਾਸ਼ੀ ਇਨਾਮ ਵਜੋਂ ਦਿੱਤੀ ਗਈ।

ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੁਆਰਾ ਬਣਾਏ ਗਏ ਸਲੋਗਨ ਦੇ ਬੈਨਰ ਆਮ ਜਨਤਾ ਨੂੰ ਉਕਤ ਐਕਟਾਂ ਬਾਰੇ ਜਾਗਰੂਕ ਕਰਨ ਲਈ ਜਨਤਕ ਥਾਵਾਂ ‘ਤੇ ਲਗਾਏ ਜਾਣਗੇ।

ਇਸ ਮੌਕੇ ਤੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਰਜਿੰਦਰ ਕੋਰ, ਜਿਲ੍ਹਾ ਪ੍ਰੋਗਰਾਮ ਅਫਸਰ ਨਿਖਿਲ ਅਰੋੜਾ, ਬਾਲ ਸੁਰੱਖਿਆ ਅਫ਼ਸਰ ਅਕਾਂਸ਼ਾ ਸ਼ਰਮਾ ਅਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਸਮੂਹ ਕਰਮਚਾਰੀ ਹਾਜ਼ਰ ਸਨ।