ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ

ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ

ਸ਼ਹੀਦ ਭਗਤ ਸਿੰਘ ਨਗਰ ( ) 21/09/2020 –

ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ:ਰਜਿੰਦਰ ਪ੍ਰਸ਼ਾਦ ਭਾਟੀਆ ਜੀ ਦੀ ਅਗਵਾਈ ਹੇਠ ਜਿਲ੍ਹੇ ਵਿਚ ਚਲਾਈ ਜਾ ਰਹੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਦੂਜੇੇ ਦਿਨ ਮਿਤੀ 21/09/2020 ਨੂੰ ਜਿਲ੍ਹੇ ਅੰਦਰ ਕੁੱਲ 2212 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ।ਜਿਨ੍ਹਾਂ ਵਿਚੋਂ ਨਵਾਂਸ਼ਹਿਰ ਵਿਖੇ 246, ਬੰਗਾ ਵਿਖੇ 167, ਰਾਹੋਂ ਵਿਖੇ 97, ਬਲਾਚੌਰ ਅਰਬਨ 154, ਮੁਜੱੱਫਰਪੁਰ ਵਿਖੇ 648, ਮੁਕੰਦਪੁਰ ਵਿਖੇ 127, ਸੁੱਜੋਂ ਵਿਖੇ 196, ਸੜੋਆ ਵਿਖੇ 164, ਬਲਾਚੌਰ ਰੂਰਲ ਵਿਖੇ 413 ਬੱਚਿਆਂ ਨੂੰ ਪੋਲੀਓਰੋਧਕ ਬੂੰਦਾਂ ਪਿਲਾਈਆਂ ਗਈਆਂ।

ਡਾ:ਦਵਿੰਦਰ ਕੁਮਾਰ ਜਿਲ੍ਹਾ ਟੀਕਾਕਰਣ ਅਫ਼ਸਰ ਵੱਲੋ ਅੱਜ ਪ੍ਰੇਮ ਨਗਰ ਅਤੇ ਚਰਚ ਕਲੋਨੀ ਨਵਾਂਸ਼ਹਿਰ ਵਿਖੇ ਝੁੱਗੀ ਝੌਂਪੜੀਆਂ ਵਿਚ ਜਾ ਕੇ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਕੰਮ ਦਾ ਨਰੀਖਣ ਕੀਤਾ ਗਿਆ।ਉਨ੍ਹਾਂ ਵੱਲੋ ਝੌਂਪੜੀਆਂ ਵਿਚ ਟੀਮਾਂ ਦੁਆਰਾ ਬੱਚਿਆਂ ਨੂੰ ਦਵਾਈ ਪਿਲਾ ਕਿ ਬੱਚਿਆਂ ਦੀਆਂ ਉਗਲਾਂ ਤੇ ਲਗਾਏ ਗਏ ਨਿਸ਼ਾਨ ਅਤੇ ਘਰਾਂ ਤੇ ਕੀਤੀ ਗਈ ਮਾਰਕਿੰਗ ਵਿਸ਼ੇਸ਼ ਤੌਰ ਤ,ੇ ਚੈਕ ਕੀਤੀ ਗਈ।ਉਨ੍ਹਾਂ ਦੱਸਿਆ ਕਿ ਜੋ ਬੱਚੇ ਅੱਜ ਵੀ ਪੋਲੀਓ ਬੂੰਦਾਂ ਪੀਣ ਤੋਂ ਰਹਿ ਗਏ ਹਨ ਉਨ੍ਹਾਂ ਨੂੰ ਕੱਲ ਮਿਤੀ 22/09/2020 ਨੂੰ ਟੀਮਾਂ ਵੱਲੋ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।