ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਮਾਤਾ ਸੁਰਜੀਤ ਕੌਰ ਪਤਨੀ ਵੀਰ ਸਿੰਘ ਵੀਰ ਫਰੀਡਮ ਫਾਇਟਰ ਦੀ ਸਾਰ ਲੈਣ ਉਨ੍ਹਾਂ ਦੇ ਗ੍ਰਹਿ ਵਿਖੇ ਪਹੰੁਚੇ

Sorry, this news is not available in your requested language. Please see here.

ਵੀਰ ਸਿੰਘ ਵੀਰ ਜੀ ਦੀ ਦੇਸ਼ ਪ੍ਰਤੀ ਸੇਵਾਵਾਂ ਹਮੇਸ਼ਾ ਯਾਦ ਹਨ: ਗੁਰਜੀਤ ਸਿੰਘ ਔਜਲਾ
ਅੰਮਿ੍ਰਤਸਰ, 29 ਜੂਨ, 2021 ਪ੍ਰਸਿੱਧ ਸੁਤੰਤਰਤਾ ਸੈਨਾਨੀ ਤੇ ਪੰਜਾਬੀ ਕਵੀ ਵੀਰ ਸਿੰਘ ਵੀਰ ਦੀ ਧਰਮ ਪਤਨੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ ਦਾ ਹਾਲ ਚਾਲ ਪੁੱਛਣ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਉਨ੍ਹਾਂ ਦੇ ਗ੍ਰਹਿ ਵਿਖੇ ਪਹੰੁਚੇ। ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਮਾਤਾ ਸੁਰਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਮਰਜੀਤ ਸਿੰਘ ਭਾਟੀਆ, ਮਨਪ੍ਰੀਤ ਸਿੰਘ ਜੱਸੀ ਨਾਲ ਉਨ੍ਹਾਂ ਦੀ ਸਿਹਤ ਸਬੰਧੀ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਵੀਰ ਸਿੰਘ ਵੀਰ ਜੀ ਦੀਆਂ ਦੇਸ਼ ਪ੍ਰਤੀ ਸੇਵਾਵਾਂ ਸਾਨੂੰ ਹਮੇਸ਼ਾ ਯਾਦ ਹਨ ਤੇ ਉਨ੍ਹਾਂ ਦੇ ਪਰਿਵਾਰ ਦਾ ਦੇਸ਼ ਪ੍ਰਤੀ ਪਿਆਰ ਅੱਜ ਵੀ ਬਰਕਰਾਰ ਹੈ। ਔਜਲਾ ਨੇ ਕਿਹਾ ਕਿ ਵੀਰ ਸਿੰਘ ਵੀਰ ਸਾਡਾ ਮਾਣ ਹਨ ਜਿੰਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਸ਼ੰਕਰ ਦਿਆਲ ਸ਼ਰਮਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਨੇ ਦਿੱਲੀ ਵਿਖੇ ਤਾਮਰ ਪੱਤਰ ਦੇ ਨਾਲ ਸਨਮਾਨਿਆ ਸੀ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮਾਤਾ ਸੁਰਜੀਤ ਕੌਰ ਦੀ ਸਿਹਤ ਸਬੰਧੀ ਅੱਜ ਸ਼ਹਿਰ ਦੇ ਸਿਵਲ ਸਰਜਨ ਸਮੇਤ ਜ਼ਿਲਾ ਪ੍ਰਸ਼ਾਸਨ ਨੂੰ ਵੀ ਹਦਾਇਤਾ ਕਰ ਦਿੱਤੀ ਗਈ ਹੈ ਅਤੇ ਮਾਤਾ ਸੁਰਜੀਤ ਕੌਰ ਦੇ ਇਲਾਜ ਵਿਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਅਮਰਜੀਤ ਸਿੰਘ ਭਾਟੀਆ ਸਪੁੱਤਰ, ਪੋਤਰਾ ਮਨਪ੍ਰੀਤ ਸਿੰਘ ਜੱਸੀ, ਪੋਤਰਾ ਸਰਬਜੀਤ ਸਿੰਘ, ਪਲਵੀ ਕੌਰ ਡੌਲੀ ਪੋਤਰਾ ਨੂੰਹ, ਮਨਜਿੰਦਰ ਕੌਰ ਨੂੰ, ਪ੍ਰੀਤ ਕੌਰ ਪੋਤਰਾ ਨੂੰਹ ਆਦਿ ਹਾਜ਼ਰ ਸਨ।