ਮੈਟਰੀਮੋਨਿਆਲ ਸਾਈਟ ‘ਤੇ ਨਕਲੀ ਆਈ ਡੀ ਬਣਾ ਭੋਲੇ ਭਾਲੇ ਵਿਆਕਤੀਆ ਨੂੰ ਵਿਆਹ ਦਾ ਝਾਂਸਾ ਦੇ ਠੱਗੀ ਮਾਰਨ ਵਾਲੀ ਇਕ ਅੋਰਤ ਅਤੇ ਇਕ ਵਿਅਕਤੀ ਗ੍ਰਿਫਤਾਰ

Sorry, this news is not available in your requested language. Please see here.

ਐਸ.ਏ.ਐਸ ਨਗਰ, 13 ਜੁਲਾਈ 2021
ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਆਈ ਅਮਨਦੀਪ ਸਿੰਘ, ਇੰਚਾਰਜ ਸਾਈਬਰ ਸੈਲ,ਐਸ.ਏ.ਐਸ ਨਗਰ ਅਤੇ ਥਾਣਾ ਸੋਹਾਣਾ ਮੋਹਾਲੀ ਦੀ ਟੀਮ ਵਲੋਂ “shaadi.com” ਮੈਟਰੀਮੋਨਿਅਲ ਸਾਈਟ ਪਰ ਨਕਲੀ ਆਈ ਡੀ ਬਣਾ ਕੇ ਆਪਣੇ ਸਾਥੀ ਨਾਲ ਮਿਲ ਕੇ ਭੋਲੇ ਭਾਲੇ ਵਿਆਕਤੀਆ ਨੂੰ ਵਿਆਹ ਦਾ ਝਾਂਸਾ ਦੇ ਕਰ ਉਨ੍ਹਾ ਨਾਲ ਪੈਸੇ ਦੀ ਠੱਗੀ ਮਾਰਨ ਵਾਲੀ ਇਕ ਅੋਰਤ ਅਤੇ ਇਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈ।
ਮਿਤੀ 08.07.2020 ਨੂੰ ਦਰਖਾਸਤਕਰਤਾ ਦੇ ਬਿਆਨ ਦੇ ਅਧਾਰ ਪਰ ਇੰਸ: ਭਗਵੰਤ ਸਿੰਘ ਮੁੱਖ ਅਫਸਰ ਥਾਣਾ ਸੋਹਾਣਾ ਵਲੋ ਇਕ ਰਮਨਵੀਰ ਕੋਰ ਵਾਸੀ ਅਮ੍ਰਿਤਸਰ ਹਾਲ ਵਾਸੀ ਮੋਹਾਲੀ ਅਤੇ ਉਸਦੇ ਸਾਥੀ ਬਲਜੀਤ ਸਿੰਘ ਵਾਸੀ ਤਰਨਤਾਰਨ ਦੇ ਖਿਲਾਫ ਮੁੱਕਦਮਾ ਨੰਬਰ 256 ਮਿਤੀ: 08.07.2021 ਅ/ਧ 420.406.419 120-ਬੀ ਆਈ ਪੀ ਸੀ, 66(ਸੀ) ਆਈ ਟੀ ਐਕਟ ਦਰਜ ਕੀਤਾ ਗਿਆ।
ਦੋਸ਼ੀ ਬਲਜੀਤ ਸਿੰਘ ਆਪਣੇ ਨਾਮ ਪਰ ਸਿਮ ਕਾਰਡ/ਮੋਬਾਇਲ ਨੰਬਰ ਲੈ ਕਰ ਦੋਸ਼ਣ ਰਮਨਵੀਰ ਕੋਰ ਨੂੰ ਦਿੰਦਾ ਸੀ ਅਤੇ ਰਮਨਵੀਰ ਕੋਰ ਉਨ੍ਹਾ ਮੋਬਾਇਲ ਨੰਬਰਾਂ ਪਰ ਵੱਖ ਵੱਖ ਨਾਮ ਪਰ “shaddi.com” ਮੈਟਰੀਮੋਨਿਆਲ ਸਾਈਟ ਪਰ ਅਕਾਉਂਟ ਬਣਾ ਕੇ ਵਿਆਹ ਲਈ ਲੜਕੀ ਦੀ ਭਾਲ ਕਰਦੇ ਲੋਕਾਂ ਨਾਲ ਗੱਲ ਕਰਦੀ ਸੀ ਅਤੇ ਉਨ੍ਹਾ ਨੂੰ ਆਪਣੇ ਝਾਂਸੇ ਵਿੱਚ ਲੈ ਕਰ ਉਨ੍ਹਾ ਨੂੰ ਮੋਹਾਲੀ ਬੁਲਾਂਦੀ ਸੀ ਅਤੇ ਮਿਲਣ ਤੋ ਬਾਦ ਉਨ੍ਹਾ ਨੂੰ ਵੱਖ ਵੱਖ ਕੰਮ ਦਾ ਕਹਿ ਕਰ ਜਿਵੇ ਕਿ ਸਾਂਝੀ ਐਫ.ਡੀ ਖੁਲਵਾਉਣ ਲਈ, ਰਜਿਸਟਰੀ ਕਰਵਾਉਣ ਲਈ ਉਨ੍ਹਾ ਪਾਸੋ ਪੈਸੇ ਲੈ ਲੈਂਦੀ ਸੀ ਅਤੇ ਚੱਕਮਾ ਦੇ ਕਰ ਭੱਜ ਜਾਂਦੀ ਸੀ ਤੇ ਆਪਣਾ ਮੋਬਾਇਲ ਨੰਬਰ ਬੰਦ ਕਰ ਲੈਂਦੀ ਸੀ। ਮਿਲਣ ਆਏ ਵਿਅਕਤੀ ਨੂੰ ਕਾਰ ਨੂੰ ਧੱਕਾ ਲਗਾਉਣ ਦੇ ਬਹਾਨੇ ਉਸਦਾ ਕਿਮਤੀ ਸਮਾਨ ਜਿਵੇ ਕਿ ਮੋਬਾਇਲ ਫੋਨ, ਨਕਦੀ ਆਦਿ ਲੈ ਕਰ ਆਪਣੀ ਕਾਰ ਵਿੱਚ ਭੱਜ ਜਾਂਦੀ ਸੀ।
ਮਿਤੀ 09.07.2021 ਨੂੰ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾ ਪਾਸੋ ਨਕਦੀ ਅਤੇ ਵਾਰਦਾਤ ਕਰਨ ਲਈ ਇਸਤੇਮਾਲ ਕੀਤੀ ਕਾਰ ਬ੍ਰਾਮਦ ਕੀਤੀ ਗਈ ਹੈ।
ਗ੍ਰਿਫਤਾਰ ਕੀਤੇ ਦੋਸ਼ੀ:
1. ਰਮਨਵੀਰ ਕੋਰ ਵਾਸੀ ਅਮ੍ਰਿਤਸਰ ਹਾਲ ਵਾਸੀ ਮੋਹਾਲੀ
2. ਬਲਜੀਤ ਸਿੰਘ ਵਾਸੀ ਤਰਨਤਾਰਨ
ਬ੍ਰਾਮਦਗੀ:
1. 21 ਹਜਾਰ ਰੁਪਏ ਨਗਦੀ।
2. ਇਕ ਕਾਰ ਮਾਰਕਾ ਆਈ 10