ਮੈਰੀਟੋਰੀਅਸ ਸਕੂਲ ‘ਚ ਦਾਖਲ ਕੋਵਿਡ ਮਰੀਜ਼ਾਂ ਦੇ ਕਰਵਾਏ ਪੇਂਟਿੰਗ ਮੁਕਾਬਲੇ

ਮੈਰੀਟੋਰੀਅਸ ਸਕੂਲ 'ਚ ਦਾਖਲ ਕੋਵਿਡ ਮਰੀਜ਼ਾਂ ਦੇ ਕਰਵਾਏ ਪੇਂਟਿੰਗ ਮੁਕਾਬਲੇ

Sorry, this news is not available in your requested language. Please see here.

-ਪਹਿਲੇ ਤਿੰਨ ਸਥਾਨ ‘ਤੇ ਰਹੇ ਪ੍ਰਤੀਯੋਗੀਆਂ ਨੂੰ ਕੀਤਾ ਸਨਮਾਨਤ
-ਹੁਣ ਤੱਕ ਮੈਰੀਟੋਰੀਅਸ ਸਕੂਲ ‘ਚੋਂ 637 ਮਰੀਜ਼ ਹੋਏ ਸਿਹਤਯਾਬ : ਡਾ. ਪ੍ਰੀਤੀ ਯਾਦਵ
-ਮਰੀਜ਼ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਰੱਖਿਆ ਜਾਂਦੇ ਚੁਸਤ ਦਰੁਸਤ : ਡਾ. ਸ਼ੈਲੀ ਜੇਤਲੀ
ਪਟਿਆਲਾ,  4 ਸਤੰਬਰ:
ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਸਥਾਪਤ ਕੋਵਿਡ ਕੇਅਰ ਸੈਂਟਰ ਮਰੀਜ਼ਾਂ ਲਈ ਹੁਣ ਇਲਾਜ ਦੇ ਨਾਲ-ਨਾਲ ਉਨ੍ਹਾਂ ਅੰਦਰ ਲੁਕੇ ਹੁਨਰ ਨੂੰ ਨਿਖਾਰਨ ‘ਚ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਜਿਥੇ ਰੋਜ਼ਾਨਾ ਵੱਖ-ਵੱਖ ਗਤੀਵਿਧੀਆਂ ਕਰਵਾਕੇ ਮਰੀਜ਼ਾਂ ਨੂੰ ਇਕ ਚੰਗਾ ਮਾਹੌਲ ਦਿੱਤਾ ਜਾ ਰਿਹਾ ਹੈ। ਅੱਜ ਕੋਵਿਡ ਕੇਅਰ ਸੈਂਟਰ ਵਿਖੇ ਦਾਖਲ ਮਰੀਜ਼ਾਂ ਦੇ ਪੇਂਟਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਮਰੀਜ਼ਾਂ ਵੱਲੋਂ ਵੱਧ ਚੜ੍ਹਕੇ ਹਿੱਸਾ ਲਿਆ ਗਿਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤੇ ਕੋਵਿਡ ਕੇਅਰ ਇੰਚਾਰਜ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨੋਡਲ ਅਫ਼ਸਰ ਡਾ. ਸ਼ੈਲੀ ਜੇਤਲੀ ਦੀ ਅਗਵਾਈ ‘ਚ ਰੋਜ਼ਾਨਾ ਹੀ ਕੋਈ ਨਾ ਕੋਈ ਗਤੀਵਿਧੀ ਕਰਵਾਈ ਜਾਂਦੀ ਹੈ ਜਿਸ ਤਹਿਤ ਅੱਜ ਪੇਂਟਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸਰਕਾਰੀ ਮੈਰੀਟੋਰੀਅਸ ਸਕੂਲਵਿਖੇ ਬਣਾਏ ਗਏਲੈਵਲ-1ਕੋਵਿਡ ਕੇਅਰ ਸੈਂਟਰ ‘ਚ ਹੁਣ ਤੱਕ 739 ਮਰੀਜ਼ ਦਾਖਲ ਹੋਏ ਅਤੇ ਇਨ੍ਹਾਂ ਵਿਚੋਂ 637 ਸਿਹਤਯਾਬ ਹੋਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
ਨੋਡਲ ਅਫ਼ਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਮਰੀਜ਼ਾਂ ਨੂੰ ਚੰਗਾ ਮਾਹੌਲ ਦੇਣ ਦੇ ਲਈ ਰੋਜ਼ਾਨਾ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਉਨ੍ਹਾਂ ਦੱਸਿਆ ਕਿ ਅੱਜ ਮਿਸ਼ਨ ਫ਼ਤਿਹ ਤਹਿਤ ਕਰਵਾਏ ਪੇਂਟਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲਿਆਂ ‘ਚ ਮਰੀਜ਼ਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਕੋਵਿਡ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੇ ਸਲੋਗਨ ਰਾਹੀਂ ਲੋਕਾਂ ਨੂੰ ਬਚਾਅ ਰੱਖਣ ਦਾ ਸੁਨੇਹਾ ਦਿੱਤਾ। ਉਨ੍ਹਾਂ ਦੱਸਿਆ ਡਾ. ਪਲਵਿੰਦਰ ਸਿੰਘ, ਸ਼ਰਨਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਵੱਲੋਂ ਜੱਜ ਦੀ ਭੂਮਿਕਾ ਨਿਭਾਉਂਦਿਆਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਏ ਪ੍ਰਤੀਯੋਗੀਆਂ ਨੂੰ ਸਨਮਾਨਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ‘ਤੇ ਰਜਤ, ਦੂਸਰੇ ਸਥਾਨ ‘ਤੇ ਰੌਸ਼ਨ ਲਾਲ ਅਤੇ ਤੀਸਰੇ ਸਥਾਨ ‘ਤੇ 10 ਸਾਲਾਂ ਬੱਚੀ ਜੀਆਂ ਰਹੀ, ਇਨ੍ਹਾਂ ਤਿੰਨਾਂ ਜੇਤੂਆਂ ਨੂੰ ਇਨਾਮ ਦੇਕੇ ਸਨਮਾਨਤ ਕੀਤਾ ਗਿਆ।