ਮੋਹਾਲੀ ਜ਼ਿਲੇ ਦੇ ਵਸਨੀਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ ਸੀ ਐਮ ਦੀ ਯੋਗਸ਼ਾਲਾ

Sorry, this news is not available in your requested language. Please see here.

ਲੋਕ ਯੋਗਾ ਰਾਹੀਂ ਪਾ ਰਹੇ ਨੇ ਨਿਰੋਈ ਸਿਹਤ ਅਤੇ ਮਾਨਸਿਕ ਸੰਤੁਸ਼ਟੀ

ਯੋਗਾ ਟ੍ਰੇਨਰ ਤਾਨੀਆ ਸਾਮੰਤ ਵੱਲੋਂ ਰੋਜ਼ਾਨਾ ਲਗਾਏ ਜਾ ਰਹੇ ਨੇ 5 ਯੋਗਾ  ਸ਼ੈਸ਼ਨ

ਐੱਸ ਏ ਐੱਸ ਨਗਰ, 27 ਨਵੰਬਰ 2024

ਐਸ.ਡੀ.ਐਮ. ਮੋਹਾਲੀ ਦਮਨਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਐੱਸ ਏ ਐੱਸ ਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਲਾਏ ਜਾ ਰਹੇ ਰੋਜ਼ਾਨਾ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਹਜ਼ਾਰਾਂ ਵਸਨੀਕ ਹਰ ਰੋਜ਼ ਸੀ ਐਮ ਦੀ ਯੋਗਸ਼ਾਲਾ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗਾ ਅਭਿਆਸ ਲੋਕਾਂ ਦੀ ਸਿਹਤ ਲਈ ਵਰਦਾਨ ਸਿੱਧ ਹੋ ਰਿਹਾ ਹੈ। ਪਹਿਲਾਂ ਜਿਥੇ ਲੋਕਾਂ ਨੂੰ ਆਪਣੀਆਂ ਛੋਟੀਆਂ ਛੋਟੀਆਂ ਸਿਹਤ ਸਮੱਸਿਆਵਾਂ ਲਈ ਹਸਪਤਾਲ ਜਾਣਾ ਪੈਂਦਾ ਸੀ, ਹੁਣ ਯੋਗ ਅਭਿਆਸ ਨਾਲ ਲੋਕਾਂ ਵੱਲੋਂ ਕਈ ਸਿਹਤ ਸਮੱਸਿਆਵਾਂ ਤੋਂ ਨਿਜਾਤ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਦਲਦੀ ਜੀਵਨਸ਼ੈਲੀ ਦੇ ਮੱਦੇਨਜ਼ਰ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਯੋਗਾ ਸਿਖਲਾਈ ਦੇ ਕੇ ਮੁੜ ਤੰਦਰੁਸਤੀ ਭਰੀ ਜੀਵਨ ਸ਼ੈਲੀ ਦਿੱਤੀ ਜਾ ਰਹੀ ਹੈ।

ਯੋਗਾ ਟ੍ਰੇਨਰ ਤਾਨੀਆ ਸੰਮਤ ਜੋ ਕਿ ਮੋਹਾਲੀ ਸ਼ਹਿਰ ਵਿੱਚ ਸੈਸ਼ਨਾਂ ਦਾ ਆਯੋਜਨ ਕਰ ਰਹੀ ਹੈ, ਨੇ ਦੱਸਿਆ ਕਿ ਸ਼ਹਿਰ ਨਿਵਾਸੀ ਇਹਨਾਂ ਸੈਸ਼ਨਾਂ ਵਿੱਚ ਸਵੈ-ਇੱਛਾ ਨਾਲ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ “ਸਾਡੇ ਕੋਲ ਇੱਕ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਤਾਨੀਆ ਨੇ ਅੱਗੇ ਕਿਹਾ ਕਿ ਘੱਟੋ-ਘੱਟ 25 ਭਾਗੀਦਾਰਾਂ ਵਾਲਾ ਕੋਈ ਵੀ ਇਲਾਕਾ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ ‘ਤੇ ਕਾਲ/ ਸੁਨੇਹਾ ਭੇਜ ਸਕਦਾ ਹੈ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਦਾਂ।

ਯੋਗਾ ਟ੍ਰੇਨਰ ਤਾਨੀਆਂ ਸੰਮਤ  ਨੇ ਦੱਸਿਆ ਕਿ ਉਸ ਵੱਲੋਂ ਰੋਜ਼ਾਨਾ 5 ਯੋਗਾ ਕਲਾਸਾਂ ਲਗਾਈਆਂ ਜਾਂਦੀਆਂ ਹਨ। ਉਹ ਆਪਣੀ ਪਹਿਲੀ ਕਲਾਸ ਰਤਵਾੜਾ ਪਿੰਡ ਮੁੱਲਾਂਪੁਰ, ਧਰਮਸ਼ਾਲਾ ਵਿਖੇ ਸਵੇਰੇ 5.00 ਵਜੇ ਤੋਂ 6.00 ਵਜੇ ਤੱਕ, ਦੂਜੀ ਕਲਾਸ ਸੈਕਟਰ-6 ਬਲਾਕ-ਏ, ਈਕੋਸਿਟੀ-1, ਨਿਊ ਚੰਡੀਗੜ੍ਹ ਵਿਖੇ ਸਵੇਰੇ 9.00 ਤੋਂ 10.00 ਵਜੇ ਤੱਕ, ਤੀਜੀ ਕਲਾਸ ਸਹਿਨੀ ਵਾਲਾ ਮੁਹੱਲਾ ਧਰਮਸ਼ਾਲਾ, ਮੁੱਲਾਂਪੁਰ ਵਿਖੇ ਸਵੇਰੇ 10.15 ਤੋਂ 11.15 ਵਜੇ ਤੱਕ ਅਤੇ ਚੌਥੀਂ ਕਲਾਸ ਰਤਵਾੜਾ ਪਿੰਡ ਵਿਖੇ ਦੁਪਿਹਰ 12.00 ਤੋਂ 1.00 ਵਜੇ ਤੱਕ ਲਗਾਉਂਦੀ ਹੈ ਅਤੇ ਪੰਜਵੀਂ ਕਲਾਸ ਪੀਪਲ ਪਾਰਕ, ਸੈਕਟਰ-6 ਬਲਾਕ-ਏ, ਈਕੋਸਿਟੀ-1, ਨਿਊ ਚੰਡੀਗੜ੍ਹ ਵਿਖੇ ਸ਼ਾਮ 4.00 ਵਜੇ ਤੋਂ 5.00 ਵਜੇ ਤੱਕ ਲਾਈ ਜਾਂਦੀ ਹੈ। ਜਿੱਥੇ ਰੋਜ਼ਾਨਾ ਸੈਸ਼ਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗ-ਆਸਣਾਂ ਵਿੱਚ ਇੱਕ ਸਿਹਤਮੰਦ ਜੀਵਨ ਜਿਊਣ ਲਈ ਰੋਜ਼ਾਨਾ ਕਸਰਤ ਕਰਕੇ ਮਨੁੱਖੀ ਸਰੀਰ ਦੀ ਸਰੀਰਕ ਤੰਦਰੁਸਤੀ ਨੂੰ ਬਹਾਲ ਕਰਨ ਦੀ ਜਾਦੂਈ ਸ਼ਕਤੀ ਹੁੰਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਸਿਹਤ ਲਾਭ ਲੈਣ ਦੀ ਅਪੀਲ ਕੀਤੀ।