ਯੂਥ ਕਲੱਬਾਂ ਨੂੰ ਅਪਡੈਟ ਅਤੇ ਉਹਨਾਂ ਦੀ ਕਾਰਜ ਯੋਜਨਾ ਬਣਾਉਣ ਹਿੱਤ ਵਿਸ਼ੇਸ ਮੁਹਿੰਮ।ਪਰਮਜੀਤ-ਸੰਦੀਪ ਘੰਡ

barnala 12

ਪਰਾਲੀ ਨਾ ਸਾੜਨ ਸਬੰਧੀ ਵੀ ਨਹਿਰੂ ਯੁਵਾ ਕੇਂਦਰ ਬਰਨਾਲਾ ਦੀਆਂ ਟੀਮਾਂ ਕਰ ਰਹੀਆਂ ਹਨ ਜਾਗਰੂਕ—-
ਬਰਨਾਲਾ (         ) ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਯੂਥ ਕਲੱਬਾਂ ਨੂੰ ਅਪਡੈਟ ਕਰਨ ਅਤੇ ਉਹਨਾਂ ਦੀ ਸਲਾਨਾ ਕਾਰਜ ਯੋਜਨਾ ਬਣਾਉਣ ਹਿੱਤ ਯੁਵਾ ਕਲੱਬ ਵਿਕਾਸ ਬੈਨਰ ਹੇਠ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਵਲੰਟੀਅਰਜ ਹਰ ਪਿੰਡ ਵਿੱਚ ਨਿੱਜੀ ਤੋਰ ਤੇ ਜਾ ਕੇ ਕਲੱਬਾਂ ਨੂੰ ਅਪਡੈਟ ਕਰਨਗੇ ਅਤੇ ਉਹਨਾਂ ਦੀ ਸਲਾਨਾ ਕਾਰਜ ਯੋਜਨਾ ਤਿਆਰ ਕਰਨਗੇ।ਇਸ ਬਾਰੇ ਜਾਣਕਾਰੀ ਦਿਦਿੰਆ ਨਹਿਰੂ ਯੂਵਾ ਕੇਂਦਰ ਬਰਨਾਲਾ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀਮਤੀ ਪਰਮਜੀਤ ਸੋਹਲ ਅਤੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਇਸ ਸਾਲ ਹਰ ਕਲੱਬ ਦੀ ਸਲਾਨਾ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ ਜਿਸ ਵਿੱਚ ਮੁੱਖ ਤੋਰ ਤੇ ਪੰਜ ਵਿਸ਼ਿਆਂ ਆਤਮ ਨਿਰਭਰ,ਕੋਰਨਾ,ਫਿੱਟ ਇੰਡੀਆ,ਸਵੱਛਤਾ ਅਤੇ ਪਾਣੀ ਦੀ ਸਾਭ ਸੰਭਾਲ  ਨੂੰ ਕੇਦਿਰਤ ਕੀਤਾ ਗਿਆ ਹੈ।ਇਸ ਤੋ ਇਲਾਵਾ ਡਿਪਟੀ ਕਮਿਸ਼ਨਰ ਬਰਨਾਲਾ ਜੀ ਦੇ ਆਦੇਸ਼ਾਂ ਅੁਨਸਾਰ ਨੌਜਵਾਨਾਂ ਨੂੰ ਸਵੈ-ਰੋਜਗਾਰ ਦੇ ਧੰਧਿਆਂ ਲਈ ਉਹਨਾਂ ਨੂੰ ਲੌਨ ਦਿਵਾਉਣ ਲਈ ਵੀ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਪਰਾਲੀ ਨਾ ਸਾੜਣ ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ।
ਸ਼੍ਰੀ ਘੰਡ ਨੇ ਦੱਸਿਆ ਕਿ ਇਸ ਤੋ ਇਲਾਵਾ ਫਿੱਟ ਇੰਡੀਆ ਮੁਹਿੰਮ ਵਿੱਚ ਕਲੱਬਾਂ ਨੂੰ ਰਜਿਸਟਰਡ ਕੀਤਾ ਗਿਆ ਹੈ ਅਤੇ ਸਰੀਰਕ ਤੰਦਰੁਸਤੀ ਲਈ ਵੱਖ ਵੱਖ ਤਰਾਂ ਦੀਆਂ ਗਤੀਵਿਧੀਆਂ ਤੋ ਇਲਾਵਾ ਬਲਾਕ ਅਤੇ ਜਿਲ੍ਹਾ ਪੱਧਰ ਦੇ ਖੇਡ ਮੇਲੇ ਵੀ ਕਰਵਾਏ ਜਾਣਗੇ।ਉਹਨਾਂ ਕਿਹਾ ਕਿ ਲੜਕੀਆਂ ਨੂੰ ਕਿੱਤ ਮੁੱਖੀ ਟਰੇਨਿੰਗ ਦੇਨ ਲਈ ਸਿਲਾਈ ਕਢਾਈ ਦੇ ਸੈਟਰ ਅਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਸ਼ਖਸ਼ੀਅਤਾਂ ਦੇ ਜਨਮ ਦਿਵਸ ਅਤੇ ਸ਼ਹੀਦੀ ਦਿਵਸ ਜਿਵੇਂ ਸ਼ਹੀਦੇ ਏ ਆਜਮ ਭਗਤ ਸਿੰਘ,ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ,ਅਮਤਰ-ਰਾਸ਼ਟਰੀ ਔਰਤ ਦਿਵਸ ਆਦਿ ਦੇ ਦਿਨ ਵੀ ਆਯੋਜਿਤ ਕੀਤੇ ਜਾਣਗੇ।
ਇਸ ਸਬੰਧੀ ਅੱਜ ਨਹਿਰੂ ਯੁਵਾ ਕੇਂਦਰ ਬਰਨਾਲਾ ਦਫਤਰ ਵਿੱਚ  ਵਿੱਚ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਨੋਜਵਾਨਾਂ ਦੀ ਮੀਟਿੰਗ ਵੀ ਕੀਤੀ ਗਈ  ਅਤੇ ਕਲੱਬਾਂ ਦੀ ਸਲਾਨਾ ਕਾਰਜ ਯੋਜਨਾ ਲਈ ਵਿਚਾਰ ਵਟਾਦਰਾਂ ਕੀਤਾ ਗਿਆ ਅਤੇ ਕਾਰਜ ਯੋਜਨਾ ਜਾਰੀ ਕੀਤੀ ਗਈ।।ਮੁਹਿੰਮ ਵਿੱਚ ਸ਼ਾਮਲ ਹੋ ਰਹੇ ਨੌਜਵਾਨਾਂ ਨੇ ਇਸ ਮੌਕੇ ਪ੍ਰਣ ਲਿਆ  ਕਿ ਉਹ ਆਪ ਵੀ ਪਿੰਡਾਂ ਵਿੱਚ ਜਾਣ ਸਮੇ ਕੋਰੋਨਾ ਪ੍ਰਤੀ ਸਾਵਧਾਨੀਆਂ ਦਾ ਧਿਆਂਨ ਰੱਖਣ ਅਤੇ ਲੋਕਾਂ ਨੂੰ ਵੀ ਕੋਰਨਾ ਪ੍ਰਤੀ ਸਾਵਧਾਨੀਆਂ ਵਰਤਣ ਲਈ ਪ੍ਰਰੇਤਿ ਕਰਨ।ਇਸ ਮੌਕੇ ਸੰਵਿਧਾਨ ਦੀ ਪ੍ਰਸਤਾਵਨਾ ਸਬੰਧੀ ਲਾਏ ਗਏ ਵਾਲ ਪੇਟਿੰਗ ਤੇ ਵੀ ਹਸਤਾਖਰ ਕਰਵਾਏ ਗਏ।
ਇਸ ਮੁਹਿੰਮ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਜਿਸ ਲਈ ਬਰਨਾਲਾ ਬਲਾਕ ਲਈ ਗੁਰਪ੍ਰੀਤ ਸਿੰਘ ,ਲਵਪ੍ਰੀਤ ਸਿੰਘ ਅਤੇ ਸੁਸ਼ਮਾਂ ਰਾਣੀ ਬਰਨਾਲਾ ਮਹਿਲ ਕਲਾਂ ਬਲਾਕ ਲਈ ਨਵਨੀਤ ਕੌਰ ਦੀਪਇੰਦਰ ਸਿੰਘ ਅਤੇ ਸਹਿਣਾ ਬਲਾਕ ਲਈ ਸੰਦੀਪ ਸਿੰਘ ਭਦੋੜ,ਬਲਬੀਰ ਸਿੰਘ ਤਾਜੋਕੇ ਅਤੇ ਸਤਨਾਮ ਸਿੰਘ ਇਕਬਾਲ ਸਿੰਘ ਨੂੰ  ਜਿੰਮੇਵਾਰੀ ਦਿੱਤੀ ਗਈ।