ਰਾਏ ਸਿੱਖ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਐਲਾਨ

Sorry, this news is not available in your requested language. Please see here.

 ਸੇਖੋਂ ਹੋਣਗੇ ਕੋਆਰਡੀਨੇਟਰ ਅਤੇ ਮੰਟਾ ਹੋਣਗੇ ਕੋ-ਕੋਆਰਡੀਨੇਟਰ

 ਚੰਡੀਗੜ੍ਹ 8 ਮਈ , 2021

ਸ. ਸੁਖਬੀਰ ਸਿੰਘ ਬਾਦਲ ਵੱਲੋਂ ਰਾਏ ਸਿੱਖ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅੱਜ ਮੁੱਖ ਦਫਤਰ ਤੋਂ ਜਾਰੀ ਪੈ੍ਰੱਸ ਬਿਆਨ ਵਿੱਚ ਸ. ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਪੱਧਰ ਦੀ ਰਾਏ ਸਿੱਖ ਭਾਈਚਾਰੇ ਨਾਲ ਸਬੰਧਤ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦੇ ਕੋਆਰਡੀਨੇਟਰ ਸ. ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਅਤੇ ਕੋ-ਕੋਆਰਡੀਨੇਟਰ ਸ. ਸਤਿੰਦਰਜੀਤ ਸਿੰਘ ਮੰਟਾ ਹੋਣਗੇ। ਉਹਨਾਂ ਵੱਲੋਂ ਰਾਏ ਸਿੱਖ ਭਾਈਚਾਰੇ ਨਾਲ ਤਾਲਮੇਲ ਰੱਖਦਿਆਂ ਇਸ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਗੇ। ਸਮੇਂ-ਸਮੇਂ ਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਖੁੱਦ ਮੀਟਿੰਗਾਂ ਲਿਆ ਕਰਨਗੇ ਉਸੇ ਕੜੀ ਦੇ ਤਹਿਤ ਹੀ ਪਹਿਲੀ ਮੀਟਿੰਗ ਪਿਛਲੀ ਲੰਘੀ 10 ਅਪ੍ਰੈਲ ਨੂੰ ਕਰ ਚੁੱਕੇ ਹਨ। ਇਸ ਸਲਾਹਕਾਰ ਕਮੇਟੀ ਵਿੱਚ ਡਾ. ਰਾਜ ਸਿੰਘ ਡਿੱਬੀਪੁਰਾ, ਸ਼੍ਰੀ. ਪੂਰਨ ਚੰਦ ਮੁਜੇਦੀਆ, ਸ. ਗੁਰਵੇਦ ਸਿੰਘ ਕਾਠਗੜ੍ਹ, ਸ. ਗੁਰਦੇਵ ਸਿੰਘ ਆਲਮ ਕੇ, ਸ. ਬੂੜ ਸਿੰਘ ਮੋਹਰ ਸਿੰਘ ਵਾਲਾ, ਡਾ. ਜੰਗੀਰ ਸਿੰਘ ਚੱਕ ਅਰਨੀਵਾਲਾ, ਸ. ਜੋਗਿੰਦਰ ਸਿੰਘ ਬੀੜ ਬਸਤੀ, ਸ. ਸ਼ਮਸ਼ੇਰ ਸਿੰਘ ਤੇਹੜਾ ਰਾਜਪੁਤਾਂ, ਸ. ਸਵਰਨ ਸਿੰਘ ਚੱਕ ਡੋਗਰਾਂ, ਸ. ਦਲੀਪ ਸਿੰਘ ਭਿੰਡੀ ਸੇਂਦਾਂ, ਬਲਵਿੰਦਰ ਸਿੰਘ ਕੋਠਾ ਸੂਰਜ, ਸ. ਪ੍ਰੇਮ ਸਿੰਘ ਰਾਜੇਵਾਲ, ਸ. ਦਲੀਪ ਸਿੰਘ ਪਿਪਲੀ, ਸ. ਬਲਦੇਵ ਸਿੰਘ ਬੂਟਾਂ, ਸ. ਇੰਦਰ ਸਿੰਘ ਲਾਤੀਆਂਵਾਲਾ, ਸ. ਸੰਪੂਰਨ ਸਿੰਘ ਬੇਹਖਾਸ, ਸ. ਬਲਵੀਰ ਸਿੰਘ ਝੰਗੜ ਭੇਣੀ, ਸ. ਮੋਹਿੰਦਰ ਸਿੰਘ ਝੋਕ ਦੀਪੂ ਲਾਣਾ, ਸ. ਜਰਨੈਲ ਸਿੰਘ ਬਲੇ ਸ਼ਾਹ ਉਤਾੜ, ਸ. ਫੋਜਾ ਸਿੰਘ ਉਝੰਾ ਵਾਲੀ, ਸ. ਬਚਨ ਸਿੰਘ ਰੱਤੇਵਾਲੀ ਭੈਣੀ, ਸ. ਸੁਰਜੀਤ ਸਿੰਘ ਨਾਨਕ ਨਗਰੀ ਅਬੋਹਰ, ਸ. ਜੋਗਿੰਦਰ ਸਿੰਘ ਘਾਲੂ, ਸ. ਸਤਨਾਮ ਸਿੰਘ ਮਹਿਮੂਦਵਾਲਾ, ਸ. ਲਾਲ ਸਿੰਘ ਬਸਤੀ ਸ਼ਾਮ ਸਿੰਘ ਵਾਲੀ, ਸ. ਰੋਸ਼ਨ ਸਿੰਘ ਹਜ਼ਾਰਾ ਸਿੰਘ ਵਾਲਾ, ਸ਼੍ਰੀ ਪਰਵੀਨ ਸਿੰਘ ਮੇਘਾ ਰਾਏ ਉਤਾੜ, ਸ. ਬਗੀਚਾ ਸਿੰਘ ਸ਼ੇਰ ਸਿੰਘ ਵਾਲਾ, ਸ. ਮੁਖਤਿਆਰ ਸਿੰਘ ਦੋਨਾ ਮੱਟੜ, ਸ. ਪ੍ਰੀਤਮ ਸਿੰਘ ਨੱਥੂ ਚਿਸਤੀ, ਸ. ਸੁਖਦੇਵ ਸਿੰਘ ਮੇਘਾ ਪੰਜ ਘਰਾਏਂ ਹਿਠਾੜ, ਸ. ਸੰਤਾ ਸਿੰਘ ਖੁਰਸ਼ੀਦਪੁਰਾ, ਸ. ਸੁਰਿੰਦਰ ਸਿੰਘ ਪਰਜੀਆਂ, ਸ. ਗੁਰਚਰਨ ਸਿੰਘ ਰੀਉਂ ਕਲਾਂ, ਸ. ਜੰਗੀਰ ਸਿੰਘ ਸੰਘੇੜਾ, ਸ. ਕਰਨੈਲ ਸਿੰਘ ਬੁਰਜ ਹੱਸਾ, ਸ਼ਾਮਲ ਹਨ। ਕੁੱਝ ਮੈਂਬਰਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।