ਰਾਜ ਪੱਧਰੀ ਖੇਡਾਂ ਵਾਸਤੇ ਜ਼ਿਲ੍ਹਾ ਪੱਧਰ `ਤੇ ਹੋਣ ਵਾਲੀਆਂ ਖੇਡਾਂ ਦੇ ਟਰਾਇਲ 23 ਤੋਂ 27 ਸਤੰਬਰ ਤੱਕ

—-ਖੇਡਾਂ ਵਤਨ ਪੰਜਾਬ ਦੀਆਂ-2022

ਰਾਜ ਪੱਧਰੀ ਖੇਡਾਂ ਵਾਸਤੇ ਜ਼ਿਲ੍ਹਾ ਪੱਧਰ `ਤੇ ਹੋਣ ਵਾਲੀਆਂ ਖੇਡਾਂ ਦੇ ਟਰਾਇਲ 23 ਤੋਂ 27 ਸਤੰਬਰ ਤੱਕ

ਫਾਜ਼ਿਲਕਾ, 20 ਸਤੰਬਰ:

ਪੰਜਾਬ ਸਰਾਕਰ ਦੇ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2022 ਅਧੀਨ ਜ਼ਿਲ੍ਹਾ ਪੱਧਰ `ਤੇ ਕੁਝ ਖੇਡਾਂ ਦੇ ਟਰਾਇਲ (ਅੰਡਰ 14, ਅੰਡਰ 17, ਅੰਡਰ 21, 21-40 ਸਾਲ ਓਪਨ ਵਰਗ, 41-50 ਸਾਲ ਓਪਨ ਵਰਗ ਅਤੇ 50+ ਓਪਨ ਵਰਗ) ਵਿੱਚ 23 ਸਤੰਬਰ 2022 ਤੋਂ 27 ਸਤੰਬਰ 2022 ਤੱਕ ਕਰਵਾਏ ਜਾਣਗੇ। ਇਨ੍ਹਾ ਖੇਡਾਂ ਵਿੱਚ ਅੰਡਰ 14, ਅੰਡਰ 17, ਅੰਡਰ 21, 21 ਤੋਂ 40 ਵਿੱਚ ਤੈਰਾਕੀ, ਬਾਕਸਿੰਗ, ਰੋਲਰ ਸਕੇਟਿੰਗ, ਸਾਫਟਬਾਲ, ਹਾਕੀ, ਲਾਅਨ ਟੈਨਿਸ ਖੇਡਾਂ ਵਿੱਚ ਹੋਣਗੇ। ਐਥਲੈਟਿਕਸ ਵਿੱਚ ਡਿਸਕਸ ਥ੍ਰੋ (ਕੇਵਲ ਅੰਡਰ 21 ਲਈ), ਉੱਚੀ ਛਾਲ (ਕੇਵਲ ਅੰਡਰ 21 ਲਈ), ਸ਼ਾਟ ਪੁੱਟ (ਕੇਵਲ 21 ਤੋਂ 40 ਸਾਲ ਲਈ) ਅਤੇ ਜੈਵਲਿਨ ਥ੍ਰੋ (ਕੇਵਲ 21 ਤੋਂ 40 ਸਾਲ ਲਈ) ਦੇ ਟਰਾਇਲ ਕਰਵਾਏ ਜਾਣਗੇ।ਅਥਲੈਟਿਕਸ ਵਿਚ ਕੇਵਲ ਲੜਕੇ ਅਤੇ ਬਾਕੀ ਖੇਡਾਂ ਵਿਚ ਲੜਕੇ ਲੜਕੀਆਂ ਇਨ੍ਹਾਂ ਟਰਾਈਲਾਂ ਵਿਚ ਭਾਗ ਲੈ ਸਕਦੇ ਹਨ।

ਜ਼ਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਤੈਰਾਕੀ ਦੇ ਟਰਾਇਲ ਜ਼ਿਲ੍ਹਾ ਪ੍ਰੀਸ਼ਦ ਤੈਰਾਕੀ ਪੂਲ ਫਿਰੋਜ਼ਪੁਰ ਵਿਖੇ, ਬਾਕਸਿੰਗ ਦੇ ਟਰਾਇਲ ਗ੍ਰਾਮ ਪੰਚਾਇਤ ਸਟੇਡੀਅਮ ਡੱਬ ਵਾਲਾ ਕਲਾਂ ਵਿਖੇ, ਰੋਲਰ ਸਕੇਟਿੰਗ ਦੇ ਟਰਾਇਲ ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਵਿਖੇ, ਸਾਫਟਬਾਲ ਦੇ ਟਰਾਇਲ ਗੌਡਵਿਨ ਪਬਲਿਕ ਸਕੂਲ ਘੱਲੂ ਵਿਖੇ, ਹਾਕੀ ਦੇ ਟਰਾਇਲ ਹਾਕੀ ਐਸਟ੍ਰੋਟਰਫ ਸਟੇਡੀਅਮ ਸਰਕਾਰੀ ਬ੍ਰਿਜਿੰਦਰਾ ਕਾਲਜ ਫਰਦੀਕੋਟ ਵਿਖੇ ਅਤੇ ਐਥਲੈਟਿਕਸ ਦੇ ਉੱਪਰ ਦਿੱਤੇ ਅਨੁਸਾਰ ਵੱਖ-ਵੱਖ ਈਵੈਂਟਾਂ ਦੇ ਟਰਾਇਲ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਕਰਵਾਏ ਜਾਣਗੇ।

ਖਿਡਾਰੀਆਂ ਦੀ ਜਾਣਕਾਰੀ ਲਈ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਅਧਾਰ ਕਾਰਡ/ਪੈਨ ਕਾਰਡ/ਜਨਮ ਮਿਤੀ ਅਤੇ ਰਿਹਾਇਸ਼ ਦਾ ਸਬੂਤ ਆਪਣੇ ਨਾਲ ਲੈ ਕੇ ਆਉਣ। ਇਨ੍ਹਾਂ ਖੇਡਾਂ ਵਿੱਚ ਜਿਸ ਪਿੰਡ/ਸਕੂਲ/ਕਲੱਬ ਦੀ ਟੀਮ ਭਾਗ ਲਵੇਗੀ ਉਹ ਆਫਲਾਈਨ ਪ੍ਰੋਫਾਰਮੇ ਵਿੱਚ ਐਂਟਰੀ ਕਰਵਾ ਕੇ ਉਸ ਪਿੰਡ ਦੇ ਸਰਪੰਚ/ਸਕੂਲ ਦੇ ਮੁਖੀ ਵੱਲੋਂ ਤਸਦੀਕ ਕਰਵਾ ਕੇ ਆਪਣੇ ਨਾਲ ਲੈ ਕੇ ਆਵੇਗੀ। ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਕੋਈ ਸਫਰੀ ਭੱਤਾ ਨਹੀਂ ਦਿੱਤਾ ਜਾਵੇਗਾ।