“ਮਿਸ਼ਨ ਫਤਿਹ” ਤਹਿਤ ਬਣਾਈਆ ਜਾਣ ਲੋਕ ਸਾਂਝੇਦਾਰੀ ਕਮੇਟੀਆ ਦਾ ਉਦੇਸ਼ ਕਰੋਨਾ ਤੋਂ ਬਚਾਅ ਲਈ ਲੋਕਾ ਨੂੰ ਜਾਗਰੂਕ ਦੇ ਨਾਲ-ਨਾਲ ਗਲਤ ਧਾਰਨਾਵਾਂ ਨੂੰ ਦੂਰ ਕਰਨਾ
ਕਰੋਨਾ ਤੋਂ ਫਤਿਹ ਪਾਉਣ ਲਈ ਸਭਨਾਂ ਦਾ ਸਹਿਯੋਗ ਜ਼ਰੂਰੀ
ਤਰਨ ਤਾਰਨ, 09 ਅਕਤੂਬਰ :
ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਜੀਵ ਪਰਾਸ਼ਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਤਰਨ ਤਾਰਨ ਵਿਖੇ ਲੋਕ ਸਾਂਝੇਦਾਰੀ ਕਮੇਟੀ ਦੇ ਗਠਨ ਸਬੰਧੀ ਵਿਸ਼ੇਸ ਮੀਟਿੰਗ ਹੋਈ।ਮੀਟਿੰਗ ਦੌਰਾਨ ਸਿਵਲ ਸਰਜਨ ਤਰਨ ਤਾਰਨ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਇਸ ਦੌਰ ਵਿੱਚ ਮਿਸ਼ਨ ਫਤਿਹ ਤਹਿਤ ਬਣਾਈਆ ਜਾਣ ਵਾਲੀਆ ਇਨ੍ਹਾ ਲੋਕ ਸਾਂਝੇਦਾਰੀ ਕਮੇਟੀਆ ਦਾ ਉਦੇਸ਼ ਕਰੋਨਾ ਤੋ ਬਚਾਅ ਲਈ ਲੋਕਾ ਨੂੰ ਜਾਗਰੂਕ ਕਰਨ ਦੇ ਨਾਲ ਹੀ ਕਰੋਨਾ ਦੇ ਸਬੰਧ ਵਿੱਚ ਲੋਕਾ ਵਿੱਚ ਜੋ ਗਲਤ ਧਾਰਨਾਵਾਂ ਹਨ ਉਨਾਂ ਨੂੰ ਦੂਰ ਕਰਨਾ ਹੈ।
ਇਸ ਮੌਕੇ ਉਨ੍ਹਾਂ ਕਿਹਾ ਅਕਸਰ ਵੇਖਣ ਵਿੱਚ ਆਇਆ ਹੈ, ਕਿ ਲੋਕ ਕੋਰੋਨਾ ਦੀ ਟੈਸਟਿੰਗ ਲਈ ਅੱਗੇ ਨਹੀਂ ਆਉਂਦੇ ਜੋ ਕਿ ਗਲਤ ਹੈ । ਉਨਾਂ ਲੋਕਾ ਨੂੰ ਪੇ੍ਰਰਿਆ ਕਿ ਉਹ ਆਪਣੀ ਤੇ ਆਪਣਿਆ ਦੀ ਸੁਰੱਖਿਅਤਾ ਲਈ ਲੱਛਣ ਨਜ਼ਰ ਆਉਣ ‘ਤੇ ਅੱਗੇ ਆਉਣ । ਉਨਾਂ ਕਿਹਾ ਕਰੋਨਾ ਤੋਂ ਫਤਿਹ ਪਾਉਣ ਲਈ ਸਭਨਾਂ ਦਾ ਸਹਿਯੋਗ ਜ਼ਰੂਰੀ ਹੈ ਤੇ ਉਨਾਂ ਨੂੰ ਆਸ ਹੈ ਕਿ ਉਕਤ ਕਮੇਟੀਆਂ ਇਹ ਉਦੇਸ਼ ਪੂਰਾ ਕਰਨ ਚ ਜਰੂਰ ਸਫ਼ਲ ਹੋਣਗੀਆ ।
ਅੱਜ ਦਫਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਲੋਕ ਸਾਂਝੇਦਾਰੀ ਕਮੇਟੀ ਦੇ ਸਬੰਧ ਵਿੱਚ ਆਸ਼ਾ ਵਰਕਰਾਂ ਨੂੰ ਬੁਲਾ ਕੇ ਕਮੇਟੀ ਦੀ ਬਣਤਰ ਤੇ ਇਸ ਦੇ ਕੰਮਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ । ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ ਨੇ ਦੱਸਿਆ ਸਿਹਤ ਵਿਭਾਗ ਦੇ ਨੁਮਾਇੰਦਿਆ ਤੋਂ ਇਲਾਵਾ ਇਨ੍ਹਾ ਕਮੇਟੀਆਂ ਵਿੱਚ ਕਾਊਂਸਲਰ ਆਸ਼ਾ ਵਰਕਰ ਧਾਰਮਿਕ ਸੰਸਥਾ ਦੇ ਆਗੂ, ਗੈਰ ਸਰਕਾਰੀ ਸੰਸਥਾ ਦੇ ਅਹੁੱਦੇਦਾਰ ਸਮਾਜ ਸੇਵਕ, ਪ੍ਰਿੰਸੀਪਲ , ਅਧਿਆਪਕ ਆਦਿ ਸ਼ਾਮਲ ਕੀਤੇ ਜਾਣਗੇ। ਇੰਨਾ ਕਮੇਟੀਆਂ ਦਾ ਉਦੇਸ਼ ਜਨ ਭਾਗੀਦਾਰੀ ਨਾਲ ਕੋਵਿਡ-19 ਮਹਾਮਾਰੀ ਤੇ ਫਤਿਹ ਪਾਉਣਾ ਹੈ। ਉਨਾ ਨੇ ਕਿਹਾ ਕਿ ਲੋਕਾ ਨੂੰ ਟੈਸਟਿੰਗ ਲਈ ਜਾਗਰੂਕ ਕਰਨਾ ਤੇ ਕੋਵਿਡ ਤਂੋ ਬਚਾਅ ਲਈ ਗਾਈਡਲਾਈਨਜ਼ ਦਾ ਪਾਲਣ ਕਰਨ ਲਈ ਪ੍ਰੇਰਿਤ ਕਰਨਾ ਇਸ ਕਮੇਟੀ ਦਾ ਉਦੇਸ਼ ਰਹੇਗਾ ।

English





