ਵਾਰਡਾਂ ਅਤੇ ਸ਼ਹਿਰ ਦੇ ਵਿਕਾਸ ਕੰਮ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ —ਵਿਧਾਇਕ ਸਵਨਾ

Sorry, this news is not available in your requested language. Please see here.

— ਨਗਰ ਕੌਂਸਲ ਫਾਜ਼ਿਲਕਾ ਦੀ ਹਾਉਸ ਮੀਟਿੰਗ ਵਿਚ ਸਰਵਸੰਮਤੀ ਨਾਲ ਵੱਖ—ਵੱਖ ਮਤੇ ਪਾਸ

ਫਾਜ਼ਿਲਕਾ, 10 ਨਵੰਬਰ:

ਨਗਰ ਕੌਂਸਲ ਫਾਜ਼ਿਲਕਾ ਦੇ ਹਾਉਸ ਦੀ ਮੀਟਿੰਗ ਸ੍ਰੀ ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਖ—ਵੱਖ ਮੁੱਦੇ ਵਿਚਾਰੇ ਗਏ ਤੇ ਸਰਵਸੰਮਤੀ ਨਾਲ ਮਤੇ ਪਾਸ ਕੀਤੇ ਗਏ।ਇਸ ਮੀਟਿੰਗ ਵਿਚ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵਿਸ਼ੇਸ਼ ਤੌਰ *ਤੇ ਸ਼ਾਮਿਲ ਹੋਏ।ਸ਼ਹਿਰ ਦੀ ਬਿਹਤਰੀ ਤੇ ਵਿਕਾਸ ਲਈ ਸਮੂਹ ਪਾਰਸ਼ਦਾਂ ਵੱਲੋਂ ਮੁਦਿਆਂ *ਤੇ ਵਿਚਾਰਾਂ ਕਰਨ ਉਪਰੰਤ ਸਹਿਮਤੀ ਪ੍ਰਗਟ ਕੀਤੀ ਗਈ।

ਮੀਟਿੰਗ ਦੌਰਾਨ ਨਗਰ ਕੌਂਸਲ ਫਾਜ਼ਿਲਕਾ ਦੀਆਂ ਜਮੀਨਾਂ ਅਤੇ ਪ੍ਰਾਪਰਟੀਆਂ ਦੀ ਸਾਂਭ—ਸੰਭਾਲ ਅਤੇ ਵਾਹੀਯੋਗ ਜਮੀਨਾਂ ਨੂੰ ਪਲਾਟਾਂ ਦੇ ਰੂਪ ਵਿਚ ਵਰਤੋਂ ਵਿਚ ਲਿਆਉਣ ਲਈ ਆਉਟਸੋਰਸ ਪਟਵਾਰੀ ਦਾ ਕੰਟਰੈਕਟ ਅੱਗੇ ਜਾਰੀ ਰੱਖਣ ਦਾ ਪ੍ਰਸਤਾਵ ਰੱਖਿਆ ਗਿਆ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਹਿਰ ਦੇ ਪ੍ਰਮੁੱਖ ਪਾਰਕਾਂ ਵਿਚ ਉਨ੍ਹਾਂ ਦਾ ਯਾਦਗਾਰੀ ਸਮਾਰਕ ਬਣਾਉਣ ਲਈ ਮੁੱਦਾ ਵਿਚਾਰਿਆ ਗਿਆ। ਇਕ ਫਾਈਰਮੈਨ ਨੂੰ ਬਤੌਰ ਲੀਡਿੰਗ ਫਾਇਰਮੈਨ ਬਣਾਉਣ, ਸ਼ਹਿਰ ਦੇ ਵਿਕਾਸ ਲਈ ਮੰਜੂਰਸ਼ੁਦਾ ਕਲੋਨੀਆਂ ਰਿਹਾਇਸੀ ਤੇ ਕਮਰਸ਼ੀਅਲ ਏਰੀਏ ਵਿਚ ਨਕਸ਼ਾ ਪਾਸ ਕਰਨ ਸਮੇਂ ਡਿਵੈਲਪਮੈਂਟ ਚਾਰਜ ਲਗਾਉਣ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਦੀ ਯਾਦ ਵਿਚ ਇਕ ਚੌਂਕ, ਗੇਟ ਜਾਂ ਸਮਾਰਕ ਬਣਾਉਣ, ਸ਼ਹਿਰ ਵਿਖੇ ਕੂੜੇ ਦੀ ਲਿਫਟਿੰਗ ਲਈ ਟਾਟਾ ਏਜ਼ ਹੋਪਰ ਟਿਪਰ ਖਰੀਦਣ,  ਸੀਵਰੇਜ਼ ਦੀਆਂ ਲਾਈਨਾਂ ਦੀ ਸਫਾਈ ਅਤੇ ਬੰਦੇ ਹੋਏ ਸੀਵਰੇਜ਼ ਨੂੰ ਚਲਾਉਣ ਲਈ ਮਸ਼ੀਨ ਦੀ ਖਰੀਦ, ਸ਼ਹਿਰ ਦੇ ਵੱਖ ਵੱਖ ਵਾਰਡਾਂ ਅੰਦਰ ਇੰਟਰਲੋਕ ਟਾਈਲ, ਪਾਣੀ ਦੀ ਸਪਲਾਈ ਦੇ ਲੀਕੇਜ਼ ਦੀ ਮੁਰੰਮਤ ਆਦਿ ਦੇ ਹੋਰ ਵੱਖ ਵੱਖ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦੇ ਪ੍ਰਸਤਾਵ ਸਰਵਸੰਮਤੀ ਨਾਲ ਪਾਸ ਕੀਤੇ ਗਏ।

ਇਸ ਮੌਕੇ ਵਿਧਾਇਕ ਫਾਜ਼ਿਲਕਾ ਸ੍ਰੀ ਸਵਨਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਕਿਸੇ ਤਰ੍ਹਾਂ ਦੀ ਕੋਈ ਢਿਲ ਮਠ ਨਾ ਵਰਤੀ ਜਾਵੇ। ਉਨ੍ਹਾ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਨੂੰ ਲੈ ਕੇ ਕੋਈ ਪ੍ਰੇਸ਼ਾਨੀ ਨਾ ਆਵੇ ਇਹ ਯਕੀਨੀ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਲੋਕਾਂ ਦੀ ਬਿਹਤਰੀ ਲਈ ਪਾਰਟੀਬਾਜੀ ਤੋਂ ਉਪਰ ਉਠ ਕੇ ਵਿਕਾਸ ਕਾਰਜ ਕੀਤੇ ਜਾਣ।ਉਨ੍ਹਾਂ ਕਿਹਾ ਕਿ ਸ਼ਹਿਰ ਦੇ ਇਕ—ਇਕ ਵਸਨੀਕ ਨੂੰ ਸਹੂਲਤ ਮੁਹੱਈਆ ਕਰਵਾਉਣੀ ਸਾਡੀ ਜਿੰਮੇਵਾਰੀ ਬਣਦੀ ਹੈ ਤੇ ਹਰ ਵਾਰਡ, ਹਰ ਗਲੀ ਦਾ ਹਰ ਪੱਖੋਂ ਵਿਕਾਸ ਹੋਣਾ ਚਾਹੀਦਾ ਹੈ।