ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਹਾਇਕ ਉਪਕਰਨ ਵੰਡਣ ਲਈ ਲੱਗਣਗੇ ਕੈਂਪ: ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਸੰਧੂ ਪੱਤੀ ਸਕੂਲ ਵਿੱਚ 10 ਫਰਵਰੀ ਅਤੇ ਸ਼ਹਿਣਾ ਸਕੂਲ ਵਿੱਚ 11 ਫਰਵਰੀ ਨੂੰ ਲੱਗੇਗਾ ਕੈਂਪ

ਬਰਨਾਲਾ, 6 ਫਰਵਰੀ 2025

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਲਿਮਕੋ ਸਹਾਇਕ ਉਪਕਰਨ ਵੰਡ ਕੈਂਪ ਬਲਾਕ ਪੱਧਰ ‘ਤੇ ਲਾਏ ਜਾ ਰਹੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਵਿਸ਼ੇਸ਼ ਲੋੜਾਂ ਵਾਲੇ ਪਹਿਲੀ ਤੋਂ ਬਾਰਵੀਂ ਜਮਾਤ (ਆਈ ਈ ਡੀ/ਆਈਈਡੀਐਸਐਸ) ਬੱਚਿਆਂ ਦੇ ਅਲਿਮਕੋ ਡਿਸਟਰੀਬਿਊਸ਼ਨ ਕੈਂਪ ਲਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਬਰਨਾਲਾ ਅਤੇ ਮਹਿਲ ਕਲਾਂ ਬਲਾਕ ਦਾ ਕੈਂਪ 10 ਫਰਵਰੀ ਨੂੰ ਸਰਕਾਰੀ ਪ੍ਰਾਈਮਰੀ ਸਕੂਲ ਸੰਧੂ ਪੱਤੀ, ਸੰਘੇੜਾ ਚੌਕ ਬਰਨਾਲਾ ਵਿਖੇ ਲਾਇਆ ਜਾਵੇਗਾ ਅਤੇ ਬਲਾਕ ਸ਼ਹਿਣਾ ਦਾ ਕੈਂਪ 11 ਫਰਵਰੀ  ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ (ਮੁੰਡੇ) ਵਿਖੇ ਲਾਇਆ ਜਾਵੇਗਾ।