ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਦੀ ਬੋਲੀ 27 ਅਗਸਤ ਨੂੰ

Sorry, this news is not available in your requested language. Please see here.

ਬਰਨਾਲਾ, 22 ਅਗਸਤ 2021
ਸਾਲ 2021-22 ਲਈ (ਮਿਤੀ 1-09-2021 ਤੋਂ 31-08-2022 ਤੱਕ) ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਅੰਦਰ ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਦੀ ਬੋਲੀ ਸਹਾਇਕ ਕਮਿਸ਼ਨਰ (ਜਨਰਲ), ਬਰਨਾਲਾ ਦੀ ਨਿਗਰਾਨੀ ਹੇਠ ਇਸ ਦਫ਼ਤਰ ਦੇ ਕਮਰਾ ਨੰਬਰ 24 ਵਿਖੇ 27 ਅਗਸਤ ਨੂੰ ਕੀਤੀ ਜਾਵੇਗੀ।
ਇਸ ਸਬੰਧੀ ਜਾਰੀ ਪੱਤਰ ਅਨੁਸਾਰ ਚਾਹਵਾਨ ਵਿਅਕਤੀ ਆਪਣੇ ਪਹਿਚਾਣ ਪੱਤਰ, ਰਿਹਾਇਸ਼ੀ ਸਬੂਤ ਸਮੇਤ 45,000/- ਰੁਪਏ (ਸਿਰਫ਼ ਪੰਤਾਲੀ ਹਜ਼ਾਰ ਰੁਪਏ) ਕੈਸ਼/ਡਰਾਫ਼ਟ (ਓਪਰੇਸ਼ਨ ਐਂਡ ਮੈਨਟੀਨੈਂਸ ਸੁਸਾਇਟੀ ਬਰਨਾਲਾ ਦੇ ਨਾਮ ‘ਤੇ) ਦੇ ਰੂਪ ਵਿੱਚ ਪੇਸ਼ਗੀ ਰਕਮ ਜਮਾਂ ਕਰਵਾਉਣ ਉਪਰੰਤ ਹੀ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ। ਪੇਸ਼ਗੀ ਰਕਮ ਜ਼ਿਲਾ ਨਾਜ਼ਰ (ਡੀ.ਸੀ.ਦਫ਼ਤਰ) ਕੋਲ ਕਮਰਾ ਨੰਬਰ 78, ਪਹਿਲੀ ਮੰਜ਼ਿਲ ਵਿਖੇ ਮਿਤੀ 26-08-2021 ਨੂੰ ਸ਼ਾਮ 3:00 ਵਜੇ ਤੱਕ ਜਮਾਂ ਕਰਵਾਈ ਜਾਵੇਗੀ। ਇਹ ਰਕਮ ਸਫ਼ਲ ਬੋਲੀਕਾਰ ਤੋਂ ਇਲਾਵਾ ਅਸਫ਼ਲ ਬੋਲੀਕਾਰਾਂ ਨੂੰ ਵਾਪਸ ਕਰਨ ਯੋਗ ਹੋਵੇਗੀ। ਸਫ਼ਲ ਬੋਲੀਕਾਰ ਦੀ ਪੇਸ਼ਗੀ ਰਕਮ ਨੂੰ ਠੇਕੇ ਦੀ ਅਖ਼ੀਰਲੀ ਕਿਸ਼ਤ ਵਿੱਚ ਐਡਸਟ ਕੀਤਾ ਜਾਵੇਗਾ।
ਸਹਾਇਕ ਕਮਿਸ਼ਨਰ (ਜ) ਸ੍ਰੀ ਦੇਵਦਰਸ਼ਦੀਪ ਸਿੰਘ ਨੇ ਦੱਸਿਆ ਕਿ ਬੋਲੀ ਯੋਗ ਪਾਰਕਿੰਗ ਵਿੱਚ ਸਕੂਟਰ/ਕਾਰ ਪਾਰਕਿੰਗ ਦੇ ਠੇਕਾ ਗੇਟ ਨੰਬਰ 2 ਦੇ ਸੱਜੇ ਪਾਸੇ ਤੋਂ ਗੇਟ ਨੰਬਰ 3 ਤੱਕ ਅਤੇ ਇਸ ਤੋਂ ਇਲਾਵਾ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀ ਬੇਸਮੈਂਟ ਸੱਜਾ ਪਾਸਾ (ਮਿਤੀ 01-09-2021 ਤੋਂ 31-08-2022 ਤੱਕ) ਸ਼ਾਮਲ ਹੈ, ਜਿਸ ਦੇ ਠੇਕੇ ਦੀ ਬੋਲੀ ਮਿਤੀ 27-08-2021 ਨੂੰ ਦੁਪਿਹਰ 12:00 ਵਜੇ ਡੀ.ਸੀ. ਦਫ਼ਤਰ ਕਮਰਾ ਨੰਬਰ 24 ਵਿੱਚ ਹੋਣੀ ਹੈ ਅਤੇ ਬੋਲੀ ਲਈ ਰਾਖਵੀਂ ਕੀਮਤ 4,05,000 ਰੁਪਏ ਰੱਖੀ ਗਈ ਹੈ।