ਸਕੂਲ ਅਧਿਆਪਕ ਦੀ ਸਕੂਲ ਆਫ ਐਮੀਨੈਂਸ ਵਿਖੇ ਜਬਰਨ ਬਦਲੀ ਹੋਣ ਤੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤਾ ਵਲੋਂ ਪੁਰਜ਼ੋਰ ਨਖੇਧੀ

Sorry, this news is not available in your requested language. Please see here.

ਫਿਰੋਜ਼ਪੁਰ 18-10-2023

ਕੰਪਿਊਟਰ ਅਧਿਆਪਕ ਸਰਕਾਰੀ ਸੀ.ਸੈ.ਸਕੂਲ, ਕਰੀਆਂ ਪਹਿਲਵਾਨ, ਫਿਰੋਜ਼ਪੁਰ  ਦੀ ਅਚਨਚੇਤ ਬਦਲੀ ਸਿਖਿਆ ਵਿਭਾਗ ਵਫਲੋਂ ਸਰਕਾਰੀ ਸੀ. ਸੈ. ਸਕੂਲ ਆਫ ਐਮੀਨੈਂਸ, ਗੁਰੂਹਰਸਹਾਏ ਜਿਲਾ ਫਿਰੋਜ਼ਪੁਰ ਵਿਖੇ ਕਰ ਦਿਤੀ ਗਈ ਹੈ ਜਿਸ ਦੀ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤਾ ਵਲੇ ਪੁਰਜਰ ਨਖੇਧੀ ਕੀਤੀ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ੍ਰੀ ਵਿਕਾਸ ਛਾਬੜਾ, ਕੰਪਿਊਟਰ ਅਧਿਆਪਕ ਸਾਡੇ ਪਿੰਡ ਦੇ ਸਕੂਲ ਵਿਖੇ ਕਰੀਬ 18 ਸਾਲ ਤੇ ਸੈਂਕੜੇ ਵਿਦਿਅਰਥੀਆਂ ਨੂੰ ਪੜਾ ਰਹੇ ਹਨ, ਬਹੁਤ ਸਾਰੇ ਵਿਦਿਆਰਥੀ ਇਹਨਾਂ ਕੋਲੋਂ ਪੜ੍ਹ ਕੇ ਆਪਣਾ ਭਵਿੱਖ ਬਣਾ ਕੇ ਚੰਗੀਆਂ ਥਾਵਾਂ ਤੇ ਨੌਕਰੀ ਵੀ ਕਰ ਰਹੇ ਹਨ ।
ਇੱਕ ਯੋਗ ਤੇ ਮਹਿਨਤੀ ਅਧਿਆਪਕ ਦਾ ਇਸ ਤਰਾਂ ਸਕੂਲ ਚੋਂ ਜਾਨਾਂ ਸਾਡੇ ਪਿੰਡ ਵਾਸੀਆਂ ਤੇ ਵਿਦਿਆਰਥੀਆਂ ਨਾਲ ਬਹੁਤ ਵੱਡਾ ਧੱਕਾ ਹੈ ਜੋ ਕਿ ਨਾ-ਸਹਿਣ ਯੋਗ ਹੈ। ਸਕੂਲ ਵਿੱਚ ਪਹਿਲਾਂ ਹੀ ਚਲ ਰਹੀ ਅਧਿਆਪਕਾਂ ਤੇ ਲੈਕਚਰਾਰਾਂ ਦੀ ਘਾਟ ਨੂੰ ਪੂਰਾ ਨਾ ਕਰਨ ਦੀ ਬਜਾਏ ਇੱਕ ਮਹਿਨਤੀ ਅਧਿਆਪਕ ਨੂੰ ਜਬਰਨ ਬਦਲ ਦੇਣਾ ਨਿੰਦਨਯੋਗ ਹੈ। ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤਾ ਵਲੋਂ ਬਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਬਦਲੀ ਤੁਰੰਤ ਰੱਦ ਕੀਤੀ ਜਾਵੇ ਤੇ ਸਕੂਲ ਵਿਖੇ ਚਲ ਰਹੀ ਅਧਿਆਪਕਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਜਾਵੇ। ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤਾਂ ਵਲੋਂ ਬਦਲੀ ਨਾ ਰੋਕਨ ਦੀ ਸੂਰਤ ਵਿਚ ਇਕ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।