ਸਮਾਜ ਦੀ ਤਰੱਕੀ ਲਈ ਲੜਕੇ-ਲੜਕੀ ਵਿਚਲੇ ਫਰਕ ਨੂੰ ਖਤਮ ਕਰਨਾ ਜਰੂਰੀ :-ਸਿਵਲ ਸਰਜਨ

Sorry, this news is not available in your requested language. Please see here.

ਡੀ  ਏ  ਵੀ  ਸਕੁਲ  ਵਿਖੇ  ਸਿਹਤ  ਵਿਭਾਗ  ਵਲੋ  ਮਨਾਈ ਗਈ ਧੀਆਂ ਦੀ ਲੋਹੜੀ

ਫਾਜ਼ਿਲਕਾ  13 ਜਨਵਰੀ 2025         

ਸਿਹਤ ਵਿਭਾਗ  ਫਾਜ਼ਿਲਕਾ  ਵੱਲੋਂ ਪੀ  ਸੀ  ਪੀ  ਐਨ  ਡੀ  ਟੀ  ਏਕਟ  ਅਧੀਨ ਧੀਆਂ ਨੂੰ ਸਮਾਜ ਵਿੱਚ ਬਣਦਾ ਰੁਤਬਾ ਦਿਵਾਉਣ ਦੇ ਉਦੇਸ਼ ਤਹਿਤ ਕੰਨਿਆ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਲਈ ਡੀ  ਏ  ਵੀ  ਸਕੁਲ  ਵਿਖੇ  ਧੀਆਂ ਦੀ ਲੋਹੜੀ ਮਨਾਈ ਗਈ।  ਇਸ  ਦੋਰਾਨ  ਸਕੂਲ ਪ੍ਰਿੰਸੀਪਲ  ਅਤੇ  ਮੈਨੇਜਮੈਂਟ  ਕਮੇਟੀ ਦੇ  ਮੈਂਬਰ ਹਾਜਰ  ਸੀ.

ਮੌਕੇ  ਨੇ ਸੰਬੋਧਨ ਕਰਦਿਆਂ ਕਿਹਾ  ਡਾਕਟਰ  ਕਵਿਤਾ  ਸਿੰਘ  ਨੇ  ਦੱਸਿਆ  ਸਮਾਜ ਲੜਕੀਆਂ ਤੋਂ ਬਿਨਾਂ ਅਧੂਰਾ ਹੈ ਅਤੇ ਸਾਨੂੰ ਲੜਕੀਆਂ ਦਾ ਪੂਰਾ ਮਾਣ ਤੇ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਰੀ ਤੋਂ ਬਿਨਾਂ ਸਮਾਜ ਦੀ ਕਲਪਨਾ ਕਰਨਾ ਸੰਭਵ ਨਹੀਂ ਹੈ। ਅੱਜ ਦੇ ਯੁਗ ਵਿੱਚ ਲੜਕੀਆਂ ਲੜਕਿਆਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਹਰ ਵਾਰ ਮੌਕਾ ਮਿਲਣ ਤੇ ਵਿਸ਼ਵ ਪੱਧਰ ਤੇ ਲੜਕੀਆਂ ਨੇ ਨਾਮਣਾ ਖੱਟਿਆ ਹੈ, ਜਿਵੇਂ ਕਿ ਮਦਰ ਟਰੇਸਾ, ਸੁਨੀਤਾ ਵਿਲੀਅਮ, ਕਲਪਨਾ ਚਾਵਲਾ, ਪੀਟੀ ਊਸ਼ਾ, ਕਿਰਨਬੇਦੀ ਅਤੇ ਪੀਵੀ ਸਿੰਧੂ ਵਰਗੀਆਂ ਹਜ਼ਾਰਾਂ ਲੜਕੀਆਂ ਇਸ ਗੱਲ ਦੀ ਮਿਸਾਲ ਹਨ। ਸਾਨੂੰ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਪਿਆਰ ਕਰਨਾ ਚਾਹੀਦਾ ਹੈ ਅਤੇ ਉਚ ਵਿੱਦਿਆ ਸਹਿਤ ਚੰਗਾ ਪਾਲਣ ਪੋਸ਼ਣ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹਰ ਮੌਕਾ ਦੇਣਾ ਚਾਹੀਦਾ ਹੈ। ਉਹਨਾਂ  ਦੱਸੀਆਂ  ਕਿ  ਇਕ  ਕੁੜੀ ਪੜ੍ਹਾਈ  ਕਰਦੀ  ਹੈ  ਤਾਂ  ਦੋ  ਪਰਿਵਾਰ ਨੂੰ  ਫਾਇਦਾ  ਮਿਲਦਾ  ਹੈ.

ਜਿਲ੍ਹਾ ਪਰਿਵਾਰ ਭਲਾਈ ਅਫਸਰ  ਡਾਕਟਰ  ਕਵਿਤਾ  ਸਿੰਘ  ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੁੜੀਆਂ ਨੂੰ 05 ਸਾਲ ਦੀ ਉਮਰ ਤੱਕ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਲੋੜ ਪੈਣ ਤੇ ਲੋਕਾਂ ਨੂੰ ਆਪਣੀਆਂ ਬੱਚੀਆਂ ਦੇ ਇਲਾਜ ਲਈ ਇਹ ਸਹੂਲਤ ਦਾ ਪੂਰਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।

ਇਸ  ਦੋਰਾਨ  ਜਿਲਾ  ਮਹਾਮਾਰੀ  ਅਫਸਰ  ਡਾਕਟਰ  ਸੁਨੀਤਾ  ਕੰਬੋਜ  ਨੇ ਕਿਹਾ  ਕਿ  ਅੱਜ  ਦੇ  ਸਮੇਂ  ਵਿਚ  ਕੁੜੀਆ  ਕਿਸੇ  ਨਾਲ਼  ਘੱਟ  ਨਹੀਂ  ਹੈ.  ਇਸ  ਦੋਰਾਨ  ਸਕੂਲੀ  ਵਿਦਿਆਰਥੀਆਂ  ਵਲੋਂ  ਧੀਆਂ  ਨੂੰ  ਬਚਾਉਣ  ਅਤੇ  ਸਮਾਜ  ਦਾ  ਨਜ਼ਰੀਆਂ  ਬਦਲਣ ਲਈ  ਸਕਿੱਟ  ਅਤੇ  ਕਵਿਤਾ  ਪ੍ਰਤੀਯੋਗਤਾ ਕੀਤਾ  ਗਿਆ.

ਇਸ ਮੋਕੇ ਸਿਵਲ ਸਰਜਨ ਰੂਪਨਗਰ ਅਤੇ ਸਮੂਹ ਪੋ੍ਰਗਰਾਮ ਅਫਸਰਾਂ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ  ਅਤੇ  ਅਬੋਹਰ  ਜਲਾਲਾਬਾਦ  ਵਿਖੇ  ਜਨਮੀਆਂ ਲੱਗਭੱਗ 50 ਨਵ^ਜਨਮੀਆਂ ਧੀਆਂ ਨੂੰ  ਅਤੇ ਲੋਹੜੀ ਦਾ ਸਮਾਨ ਭੇਂਟ ਕੀਤਾ ਗਿਆ ਤੇ ਸਟਾਫ ਮੈਂਬਰਾ ਨੂੰ ਵੀ ਲੋਹੜੀ ਵੰਡੀ ਗਈ। ਉਹਨਾਂ ਨਵਜਨਮੀਆਂ ਧੀਆਂ ਦੇ ਮਾਪਿਆਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਆਪਣੀਆਂ ਲੜਕੀਆਂ ਨੂੰ ਬੋਝ ਨਾ ਸਮਝ ਕੇ ਲੜਕਿਆਂ ਵਾਂਗ ਪਿਆਰ ਕਰਨ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਮੌਕਾ ਦੇਣ। ਇਸ ਮੋਕੇ ਸਕੂਲ ਦੀਆਂ ਵਿਿਦਆਰਥਣਾਂ ਦੇ ਗਰੁੱਪਾਂ ਵੱਲੋਂ ਗਿੱਧੇ ਅਤੇ ਸਕਿੱਟ ਦੀ ਪੇਸ਼ਕਾਰੀ ਕੀਤੀ ਗਈ ਸਿਹਤ  ਵਿਭਾਗ  ਵੱਲੋਂ ਵਿਿਦਆਰਥਣਾਂ ਨੂੰ ਸਨਮਾਨ ਚਿੰਨ੍ਹ ਵੀ ਦਿੱਤਾ ਗਿਆ।

ਇਸ ਮੌਕੇ ਐੱਸ  ਐਮ ਓ  ਫਾਜ਼ਿਲਕਾ  ਡਾਕਟਰ  ਏਰਿਕ  ਜਿਲ੍ਹਾ ਐਪੀਡੀਮਾਲੋਜਿਸਟ ਡਾ ਸੁਨੀਤਾ  ਕੰਬੋਜ ਮਾਸ  ਮੀਡੀਆ  ਸ਼ਾਖਾ  ਤੋਂ  ਦਿਵੇਸ਼  कुमार  ਹਰਮੀਤ  ਸਿੰਘ  ਮੈਡਮ , ਜਿਲ੍ਹਾ ਬੀHਸੀHਸੀH ਕੋਆਰਡੀਨੇਟਰ ਸੁਖਦੇਵ ਸਿੰਘ  ਕ੍ਰਿਸ਼ਨ  ਕੰਬੋਜ  ਸਕੂਲ  ਕਮੇਟੀ  ਦੇ  ਪ੍ਰਧਾਨ  ਕਿਸ਼ੋਰ  ਚੰਦ  ਪਹੁੰਚੀ,  ਉਪ  ਪ੍ਰਧਾਨ ਸੰਜੀਵ  ਮੱਕੜ, ਨਵੀਨ  ਮੱਕੜ,   ਡੀ  ਏ  ਵੀ  ਕਾਲਜ  ਪ੍ਰਿੰਸੀਪਲ  ਅਨੁਰਾਗ  ਅਸੀja  ਸਕੁਲ  ਪ੍ਰਿੰਸੀਪਲ  ਰਾਜੇਸ਼  ਚੌਹਾਨ, ਕ੍ਰਿਸ਼ਨ  ਜਸੂਜਾ, ਮੈਨੇਜਰ  ਡਾਕਟਰ  ਨਵਦੀਪ  ਜਸੂਜਾ  ਮੈਂਬਰ  ਡਾਕਟਰ  सिमी  ਜਸੂਜਾ  ,ਸਕੂਲਾ ਦੇ  ਰਿਟਾਇਰਡ  ਟੀਚਰ   ਅਤੇ  ਹੋਰ  ਹਾਜਰ  ਸੀ