ਸਰਕਾਰ ਨੇ ਖੇਤੀਬਾੜੀ ਮਸ਼ੀਨਰੀ ਸਬਸਿਡੀ ਤੇ ਲੈਣ ਲਈ ਅਰਜੀਆਂ ਦੇਣ ਲਈ ਇਕ ਹੋਰ ਮੌਕਾ ਦਿੱਤਾ -ਡਿਪਟੀ ਕਮਿਸ਼ਨਰ

Sorry, this news is not available in your requested language. Please see here.

 ਮਸ਼ੀਨ ਨਿਰਮਾਤਾ ਵੀ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ ਮੁੱਖ ਖੇਤੀਬਾੜੀ ਅਫਸਰ
  ਫਾਜ਼ਿਲਕਾ, 4 ਜੁਲਾਈ,2021-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਸਬਸਿਡੀ ਤੇ ਲੈਣ ਲਈ ਅਰਜੀਆਂ ਦੇਣ ਦਾ ਇਕ ਹੋਰ ਮੌਕਾ ਦਿੱਤਾ ਗਿਆ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਕਿਸਾਨ ਪਹਿਲਾਂ ਅਰਜੀ ਦੇਣ ਤੋਂ ਰਹਿ ਗਏ ਸਨ ਉਹ ਨਿੱਜੀ ਕਿਸਾਨ/ ਕਿਸਾਨ ਸਮੂਹ / ਪੰਚਾਇਤਾਂ/ਸਹਿਕਾਰੀ ਸਭਾਵਾਂ/ਐਫਪੀਓ ਖੇਤੀ ਮਸ਼ੀਨਰੀ ਸਬਸਿਡੀ ਤੇ ਲੈਣ ਲਈ 6 ਜੁਲਾਈ 2021 ਤੋਂ 9 ਜੁਲਾਈ 2021 ਤੱਕ ਵਿਭਾਗ ਦੇ ਪੋਰਟਲ agrimachinerypb.com   ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸੇ ਤਰਾਂ ਪਹਿਲਾਂ ਦਿੱਤੀਆਂ ਅਰਜੀਆਂ ਵਿਚ ਕਿਸਾਨ ਜੇਕਰ ਕੋਈ ਤਬਦੀਲੀ ਕਰਨੀ ਚਾਹੁਣ ਤਾਂ ਉਹ ਵੀ ਆਪਣੇ ਲਾਗਇਨ ਪਾਸਵਰਡ ਨਾਲ ਕਰ ਸਕਦੇ ਹਨ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੇ ਆਖਰੀ ਮੌਕੇ ਦਾ ਲਾਭ ਲੈਣ ਅਤੇ ਸੰਦ ਲੈਣ ਲਈ ਅਪਲਾਈ ਕਰਨ। ਉਨਾਂ ਨੇ ਕਿਹਾ ਕਿ ਇਸ ਵਿਚ ਪਰਾਲੀ ਪ੍ਰਬੰਧਨ ਵਾਲੀ ਮਸੀਨਰੀ ਮੁੱਖ ਤੌਰ ਤੇ ਸ਼ਾਮਿਲ ਹੈ।
ਜ਼ਿਲੇ ਦੇ ਮੁੱਖ ਖੇਤੀਬਾੜੀ ਅਫ਼ਸਰ ਸ: ਸੁਰਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਮਸ਼ੀਨਰੀ ਨਿਰਮਾਤਾ ਵੀ ਆਪਣੇ ਆਪ ਨੂੰ ਵਿਭਾਗ ਕੋਲ ਰਜਿਸਟਰ ਕਰਵਾ ਸਕਦੇ ਹਨ। ਇਸ ਲਈ ਉਨਾਂ ਨੂੰ 10 ਦਿਨ ਦਾ ਸਮਾਂ ਦਿੱਤਾ ਗਿਆ ਹੈ। ਇਸ ਲਈ ਉਨਾਂ ਨੂੰ ਬੈਂਕ ਗਰੰਟੀ ਦੇਣੀ ਪਵੇਗੀ। ਇਸ ਸਬੰਧੀ ਹੋਰ ਜਾਣਕਾਰੀ ਲਈ ਵਿਭਾਗ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
ਉਨਾਂ ਨੇ ਇਹ ਵੀ ਦੱਸਿਆ ਕਿ ਇਸ ਵਾਰ ਖਰੀਦੀ ਗਈ ਮਸ਼ੀਨਰੀ ਦੀ ਸਾਰੇ ਪੰਜਾਬ ਵਿਚ ਇਕ ਹੀ ਦਿਨ ਬਲਾਕ ਪੱਧਰ ਤੇ ਵੇਰੀਫਿਕੇਸ਼ਨ ਹੋਵੇਗੀ। ਉਨਾਂ ਨੇ ਕਿਹਾ ਕਿ ਕਿਸਾਨ ਪਰਾਲੀ ਪ੍ਰਬੰਧਨ ਅਤੇ ਹੋਰ ਖੇਤੀ ਕਾਰਜਾਂ ਲਈ ਆਧੁਨਿਕ ਮਸ਼ੀਨਾਂ ਸਬਸਿਡੀ ਤੇ ਲੈਣ ਲਈ ਆਪਣੀਆਂ ਅਰਜੀਆਂ ਤੁਰੰਤ ਵਿਭਾਗ ਦੇ ਪੋਰਟਲ ਤੇ ਆਨਲਾਈਨ ਜਮਾਂ ਕਰਵਾਉਣ।