ਸਰੀਰਿਕ ਤੇ ਮਾਨਸਿਕ ਵਿਕਾਸ ਲਈ ਆਇਓਡੀਨ ਤੱਤ ਜ਼ਰੂਰੀ: ਸਿਵਲ ਸਰਜਨ

ਸਰੀਰਿਕ ਤੇ ਮਾਨਸਿਕ ਵਿਕਾਸ ਲਈ ਆਇਓਡੀਨ ਤੱਤ ਜ਼ਰੂਰੀ: ਸਿਵਲ ਸਰਜਨ

ਬਰਨਾਲਾ, 21 ਅਕਤੂਬਰ:

ਸਰੀਰਿਕ ਤੇ ਮਾਨਸਿਕ ਵਾਧੇ ਤੇ ਵਿਕਾਸ ਲਈ ਬਹੁਤ ਸਾਰੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ‘ਚੋਂ ਅਇਓਡੀਨ ਤੱਤ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਇਹ ਦਿਵਸ ਮਨਾਇਆ ਗਿਆ ਹੈ ਜਿਸ ਦਾ ਮਕਸਦ ਆਇਓਡੀਨ ਦੀ ਕਮੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਸੀਨੀਅਰ ਮੈਡੀਕਲ ਅਫਸਰ ਡਾ. ਤਪਿੰਦਰਜੋਤ ਕੌਸਲ ਅਤੇ ਡਾ. ਦੇਵਗਨ ਮਿੱਤਲ ਵੱਲੋਂ ਦੱਸਿਆ ਗਿਆ ਕਿ ਆਇਓਡੀਨ ਇਕ ਮਹੱਤਵਪੂਰਨ ਸੂਖਮ ਪੌਸ਼ਟਿਕ ਤੱਤ ਹੈ। ਇਸ ਦੀ ਜ਼ਰੂਰਤ ਆਮ ਮਨੁੱਖ ਦੇ ਸਰੀਰਕ ਵਾਧੇ ਅਤੇ ਵਿਕਾਸ ਲਈ ਹੈ ਅਤੇ ਇਸਦੀ ਜ਼ਰੂਰਤ ਪੌਸਟਿਕ ਖ਼ੁਰਾਕ ਵਿੱਚ ਆਇਓਡੀਨ ਦੀ ਘਾਟ ਨਾਲ ਮਨੁੱਖੀ ਸਰੀਰ ਵਿੱਚ ਹੋਣ ਵਾਲੇ ਰੋਗਾਂ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ।

ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਮਾਨ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਹਰਜੀਤ ਸਿੰਘ ਬਾਗੀ ਨੇ ਦੱਸਿਆ ਕਿ ਬੱਚੇ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਆਇਓਡੀਨ ਯੁਕਤ ਭੋਜਨ ਦੀ ਮਹੱਤਤਾ ਬਹੁਤ ਜ਼ਿਆਦਾ ਹੈ। ਇਸ ਮੌਕੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।