ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਵਿਖੇ ਲੀਗਲ ਲਿਟਰੇਸੀ ਸੈੱਲ ਵੱਲੋਂ ਵਿਦਿਆਰਥੀਆਂ ਲਈ ਕਾਨੂੰਨੀ ਸਾਖਰਤਾ ਸਬੰਧੀ ਵਿਸਤਾਰ ਭਾਸ਼ਣ ਦਾ ਕੀਤਾ ਆਯੋਜਨ

Sorry, this news is not available in your requested language. Please see here.

ਐਸ.ਏ.ਐਸ.ਨਗਰ, 18 ਅਕਤੂਬਰ:

ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਦੇ ਲੀਗਲ ਲਿਟਰੇਸੀ ਸੈੱਲ ਵੱਲੋਂ ਵਿਦਿਆਰਥੀਆਂ ਲਈ ਕਾਨੂੰਨੀ ਸਾਖਰਤਾ ਸਬੰਧੀ ਵਿਸਤਾਰ  ਭਾਸ਼ਣ ਦਾ ਅਯੋਜਨ ਕੀਤਾ ਗਿਆ। ਜਿਸ ਦੇ ਪ੍ਰਮੱਖ ਵਕਤਾ ਸ. ਬਲਜਿੰਦਰ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸੈਕਟਰੀ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਨ।

ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਨੇ ਸੀ.ਜੇ.ਐਮ. ਬਲਜਿੰਦਰ ਸਿੰਘ ਦਾ ਸੁਆਗਤ ਕਰਦਿਆ ਕਿਹਾ ਕਿ ਕਾਨੂੰਨੀ ਸਾਖਰਤਾ ਸਾਨੂੰ ਸਾਡੇ ਹੱਕਾਂ ਅਤੇ ਅਧਿਕਾਰਾਂ ਬਾਰੇ ਚੇਤੰਨ ਕਰਦੀ ਹੈ। ਸੀ.ਜੇ.ਐਮ. ਬਲਜਿੰਦਰ ਸਿੰਘ ਨੇ ਲੀਗਲ ਲਿਟਰੇਸੀ ਬਾਰੇ ਵਿਸਥਾਰ ਵਿੱਚ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਕਿਸ ਪ੍ਰਕਾਰ ਅਸੀਂ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਾਂ। ਕਿੰਨ੍ਹਾਂ ਸਥਿਤੀਆਂ ਵਿੱਚ ਅਸੀਂ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਾਂ।        ਉਨ੍ਹਾਂ ਨੇ ਸੰਵਿਧਾਨ ਦੇ ਸਾਰੇ ਐਕਟ ਅਤੇ ਸੈਕਸ਼ਨ ਸਾਂਝੇ ਕੀਤੇ ਜਿਨ੍ਹਾਂ ਦੀ ਜਾਣਕਾਰੀ ਨਾਗਰਿਕਾਂ ਲਈ ਅਤਿ ਜ਼ਰੂਰੀ ਹੈ। ਉਨ੍ਹਾਂ ਨੇ ਕਾਨੂੰਨੀ ਸੇਵਾਵਾਂ ਪ੍ਰਾਪਤ ਕਰਨ ਲਈ ਸਾਰੀ ਜਾਣਕਾਰੀ ਵਿਸਥਾਰ ਵਿੱਚ ਸਾਂਝੀ ਕੀਤੀ।

ਲੀਗਲ ਲਿਟਰੇਸੀ ਸੈੱਲ ਦੇ ਕਨਵੀਨਰ ਡਾ. ਅਮਨਦੀਪ ਕੌਰ ਨੇ ਦੱਸਿਆਂ ਕਿ ਕਾਨੂੰਨੀ ਸਾਖਰਤਾ ਨਿਆਂ ਤੱਕ ਪਹੁੰਚ, ਕਾਨੂੰਨੀ ਸੁਰੱਖਿਆ, ਕਾਨੂੰਨੀ ਜਾਗਰੂਕਤਾ ਅਤੇ ਕਾਨੂੰਨੀ ਸਹਾਇਤਾ ਬਾਰੇ ਚੇਤੰਨ ਕਰਦੀ ਹੈ। ਜੇਕਰ ਅਸੀਂ ਕਾਨੂੰਨੀ ਸਾਖਰ ਹੋਵਾਂਗੇ ਤਾਂ ਹੀ ਸਨਮਾਨਯੋਗ ਜੀਵਨ ਜੀਵਾਂਗੇ।

ਇਸ ਮੌਕੇ ਪ੍ਰੋ. ਪ੍ਰੀਤਇੰਦਰ ਕੰਗ ਨੇ ਵੀ ਵਿਦਿਆਰਥੀਆਂ ਨੂੰ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ ਦਿੱਤੀ। ਬਲਜਿੰਦਰ ਸਿੰਘ ਸੀ.ਜੇ.ਐਮ. ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਪ੍ਰੋ. ਪ੍ਰਮਿੰਦਰਪਾਲ ਸਿੰਘ, ਪ੍ਰੋ. ਨੰਦਨੀ ਵੈਦ, ਪ੍ਰੋ. ਰੋਹਿਤ ਬਰਾਚ, ਪ੍ਰੋ. ਨਿਸ਼ਠਾ ਤ੍ਰਿਪਾਠੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਲ ਸਨ।