ਸਿਵਲ ਸਰਜਨ ਫਾਜ਼ਿਲਕਾ ਵੱਲੋਂ ਵੱਖ ਵੱਖ ਪ੍ਰੋਗ੍ਰਾਮਾਂ ਸਬੰਧੀ ਜਿਲ੍ਹੇ ਦੀ ਸਮੂਹ ਮਾਸ ਮੀਡੀਆ ਵਿੰਗ ਦੀ ਕੀਤੀ ਮੀਟਿੰਗ

Sorry, this news is not available in your requested language. Please see here.

ਫਾਜ਼ਿਲਕਾ, 05 ਜੁਲਾਈ 2025

ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਜੀ ਦੀ ਉਚੇਚੀ ਨਿਗਰਾਨੀ ਵਿੱਚ ਡਾਕਟਰ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾਕਟਰ ਅਰਪਿਤ ਗੁਪਤਾ ਜਿਲ੍ਹਾ ਟੀਕਾਕਰਣ ਅਫ਼ਸਰ ਅਤੇ ਡਾਕਟਰ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡੀਮੋਲੋਜਿਸਟ ਨੇ ਜਿਲ੍ਹੇ ਦੇ ਸਮੂਹ ਮਾਸ ਮੀਡੀਆ ਵਿੰਗ ਦੀ ਮੀਟਿੰਗ ਕੀਤੀ ਗਈ। ਇਸ ਸਮੇਂ ਪਰਿਵਾਰ ਨਿਯੋਜਨ ਪੰਦਰਵਾੜੇ, ਤੀਬਰ ਦਸਤ ਰੋਕੂ ਮੁਹਿੰਮ, ਡੇਂਗੂ ਮਲੇਰੀਆ ਅਤੇ ਹੋਰ ਪ੍ਰੋਗ੍ਰਾਮਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ। ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਪਰਿਵਾਰ ਨਿਯੋਜਨ ਪੰਦਰਵਾੜੇ ਦੌਰਾਨ ਲੋਕਾਂ ਵਿੱਚ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਸਾਧਨਾਂ ਸਬੰਧੀ ਵੱਧ ਤੋ ਵੱਧ ਜਾਗਰੂਕਤਾ ਫੈਲਾਈ ਜਾਵੇ। ਯੋਗ ਜੋੜਿਆਂ ਨੂੰ ਪ੍ਰੇਰਿਤ ਕਰਕੇ ਦੂਸਰੇ ਪੰਦਰਵਾੜੇ ਦੌਰਾਨ ਲੱਗਣ ਵਾਲੇ ਨਲਬੰਦੀ ਅਤੇ ਨਸਬੰਧੀ ਦੇ ਕੈਂਪਾਂ ਵਿੱਚ ਲਿਆਂਦਾ ਜਾਵੇ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਸਾਰੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

ਡਾਕਟਰ ਅਰਪਿਤ ਗੁਪਤਾ ਨੇ ਕਿਹਾ ਕਿ ਤੀਬਰ ਦਸਤ ਰੋਕੂ ਮੁਹਿੰਮ ਦੌਰਾਨ ਘਰ ਘਰ ਸਰਵੇ ਦੌਰਾਨ 5 ਸਾਲ ਤੱਕ ਦੇ ਬੱਚਿਆਂ ਨੂੰ ਘਰ ਵਿੱਚ ਓ ਆਰ ਐਸ ਵੰਡੇ ਜਾਣ ਤਾਂ ਕਿ ਘਰ ਵਿੱਚ ਲੋੜ ਪੈਣ ਤੇ ਓ ਆਰ ਐਸ ਦਾ ਘੋਲ ਤਿਆਰ ਕੀਤਾ ਜਾ ਸਕੇ। ਲੋਕਾਂ ਨੂੰ ਘਰ ਵਿੱਚ ਓ ਆਰ ਐਸ ਤਿਆਰ ਕਰਨ ਦੀ ਵਿਧੀ ਬਾਰੇ ਅਤੇ ਹੱਥ ਧੋਣ ਦੀ ਵਿਧੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਘਰਾਂ ਦੇ ਆਲੇ ਦੁਆਲੇ ਸਫ਼ਾਈ, ਸਾਫ਼ ਪਾਣੀ ਅਤੇ ਸਾਫ਼ ਸੰਤੁਲਿਤ ਭੋਜਨ ਖਾਣ ਲਈ ਜਾਗਰੂਕ ਕੀਤਾ ਜਾਵੇ।

ਇਸ ਸਮੇਂ ਡਾਕਟਰ ਸੁਨੀਤਾ ਕੰਬੋਜ਼ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਅਤੇ ਮੱਛਰ ਦੀ ਪੈਦਾਇਸ਼ ਕਰਕੇ ਡੇਂਗੂ ਹੋਣ ਦਾ ਖਤਰਾ ਵਧ ਰਿਹਾ ਹੈ। ਉਹਨਾਂ ਕਿਹਾ ਕਿ ਆਪਣੇ ਆਪਣੇ ਏਰੀਏ ਵਿੱਚ ਆਸ਼ਾ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੀ ਸਹਾਇਤਾ ਨਾਲ ਵੱਧ ਤੋ ਵੱਧ ਡੇਂਗੂ ਵਿਰੋਧੀ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣ। ਇਸ ਸਮੇਂ ਵਿਨੋਦ ਖੁਰਾਣਾ, ਮਨਬੀਰ ਸਿੰਘ, ਦਿਵੇਸ਼ ਕੁਮਾਰ, ਹਰਮੀਤ ਸਿੰਘ, ਸੁਸ਼ੀਲ ਟੰਡਨ, ਸੁਨੀਲ ਕੁਮਾਰ, ਸੁਖਦੇਵ ਸਿੰਘ, ਅਤਿੰਦਰ ਸਿੰਘ ਹਾਜ਼ਰ ਸਨ।