ਬਰਨਾਲਾ, 7 ਜੂਨ
ਡਾ. ਜਸਬੀਰ ਸਿੰਘ ਔਲਖ ਸਿਵਲ ਸਰਜਨ, ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵਿੱਚ ਅੰਗਹੀਣ ਕੋਟੇ ਅਧੀਨ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਜੋ ਅੰਗਹੀਣ ਕੋਟੇ ਅਧੀਨ ਨਿਯੁਕਤ ਹੋਏ ਅਤੇ ਇਨਾਂ ਸਰਟੀਫ਼ਿਕੇਟਾਂ ਦੇ ਆਧਾਰ ‘ਤੇ ਪਦ ਉਨਤੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੇ ਸਰਟੀਫ਼ਿਕੇਟਾਂ ਦੀ ਜਾਂਚ ਕਰਨ ਸਬੰਧੀ ਹਦਾਇਤ ਜਾਰੀ ਕੀਤੀ ਗਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਉਨਾਂ ਸਿਹਤ ਵਿਭਾਗ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਬਰਨਾਲਾ, ਤਪਾ, ਧਨੌਲਾ ਅਤੇ ਮਹਿਲ ਕਲਾਂ ਨੂੰ ਹਦਾਇਤ ਪੱਤਰ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਉਹ ਅੰਗਹੀਣ ਅਧਿਕਾਰੀਆਂ/ ਕਰਮਚਾਰੀਆਂ ਦੇ ਅੰਗਹੀਣ ਸਰਟੀਫ਼ਿਕੇਟ ਦੀਆਂ ਸੈਲਫ਼ ਤਸਦੀਕ ਕਾਪੀਆਂ ਪ੍ਰਾਪਤ ਕਰਨ ਤਾਂ ਜੋ ਇਨਾਂ ਦੀ ਜਾਂਚ ਕੀਤੀ ਜਾ ਸਕੇ। ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਸਿਹਤ ਵਿਭਾਗ ਦਾ ਅਕਸ ਸੁਧਾਰਨ ਲਈ ਉਹ ਹਰ ਲੋੜੀਂਦਾ ਕਦਮ ਉਠਾਉਣ ਲਈ ਹਮੇਸ਼ਾ ਤਤਪਰ ਹਨ।

हिंदी






