ਸਿਹਤ ਸੰਸਥਾਵਾਂ ਵਿਖੇ ਦਵਾਈਆਂ ਮਿਲਣਗੀਆਂ ਮੁਫ਼ਤ, ਸਿਵਲ ਹਸਪਤਾਲ ਨੂੰ ਜਾਰੀ ਕੀਤੇ ਨਿਰਦੇਸ਼

Dr. Kavita Singh
Civil Surgeon, Dr. Kavita Singh

Sorry, this news is not available in your requested language. Please see here.

ਫਾਜ਼ਿਲਕਾ 29 ਜਨਵਰੀ 2024

ਸਿਹਤ ਵਿਭਾਗ ਫਾਜ਼ਿਲਕਾ ਵਲੋ ਸਾਰੇ ਸਿਵਲ ਹਸਪਤਾਲ ਵਿਖੇ ਜਰੂਰੀ ਦਵਾਇਆ ਮੁਫ਼ਤ ਮਿਲਣਗੀਆਂ ਅਤੇ ਇਸ ਸੰਬਧੀ ਅਧਿਕਾਰੀਆ ਨੂੰ ਜਰੂਰੀ ਦਵਾਈਆਂ ਉਪਲਬਧ ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਲੋਕਾਂ ਨੂੰ ਇਹਨਾਂ ਦੇ ਘਰ ਦੇ ਨਜਦੀਕ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵਲੋ ਮਰੀਜਾ ਲਈ ਹਸਪਤਾਲ ਵਿਖੇ ਦਵਾਈਆਂ ਮਿਲਣਗੀਆ ਜਿਸ ਲਈ ਸਾਰੀ ਤਿਆਰੀ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਅਤੇ ਹਸਪਤਾਲ ਵਿਚ ਦਵਾਈਆਂ ਦੀ ਕੋਈ ਕਮੀਂ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵਲੋ ਹਦਾਇਤਾਂ ਹਸਪਤਾਲ ਮੁਖੀ ਨੂੰ ਭੇਜੀਆਂ ਜਾ ਚੁੱਕੀਆਂ ਹਨ ਕਿ ਜਰੂਰੀ ਦਵਾਈਆਂ ਦਾ ਸਟਾਕ ਹਸਪਤਾਲਾਂ ਵਿਖੇ ਉਪਲਬਧ ਹੋਵੇ, ਇਸ ਲਈ ਸਮੇਂ ਸਿਰ ਆਪਣੀ ਡਿਮਾਂਡ ਭੇਜੀ ਜਾਵੇ ਤਾਂ ਜੋ ਮਰੀਜਾ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਦਵਾਇਆ ਦੀ ਕੋਈ ਕਮੀਂ ਨਹੀਂ ਹੈ, ਲੋੜੀਂਦੀ ਮਾਤਰਾ ਵਿਚ ਦਵਾੲਆ ਉਪਲਬਧ ਹਨ।