ਸਿੱਖਿਆ ਵਿਭਾਗ ਪੰਜਾਬ ਦਾ ਸ਼ਲਾਘਾਯੋਗ ਕਦਮ, ਸਰਕਾਰੀ ਸਮਾਰਟ ਸਕੂਲ ਬਾਂਡੀ ਵਾਲਾ `ਚ ਲਗਾਇਆ ਕਿਤਾਬਾਂ ਦਾ ਲੰਗਰ

Sorry, this news is not available in your requested language. Please see here.

ਫਾਜ਼ਿਲਕਾ, 14 ਜੁਲਾਈ 2021
ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਦੀ ਯੋਗ ਅਗਵਾਈ ਸਦਕਾ ਸਰਕਾਰੀ ਸਕੂਲਾਂ ਵਿਚ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।ਇਕ ਹੋਰ ਪਹਿਲਕਦਮੀ ਸਿੱਖਿਆ ਵਿਭਾਗ ਪੰਜਾਬ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਕਿਤਾਬਾਂ ਦਾ ਲੰਗਰ ਲਗਾਉਣ ਦੀ ਮੁਹਿੰਮ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਪੰਜਾਬ ਦੇ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਤਿ੍ਲੋਚਨ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਹਰੇਕ ਸਕੂਲ ਵਿਚ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਹੈ। ਇਹ ਲੰਗਰ ਪਿੰਡ ਦੀਆਂ ਸਾਂਝੀਆਂ ਥਾਂਵਾਂ ਤੇ ਗਲੀ ਗਲੀ ਅਤੇ ਘਰ ਘਰ ਪਹੁੰਚੇਗਾ।ਇਹ ਜਾਣਕਾਰੀ ਵਿਜੈ ਪਾਲ ਕੋਆਰਡੀਨੇਟਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰੀ ਸਮਾਰਟ ਸਕੂਲ ਬਾਂਡੀ ਵਾਲਾ ਵਿਖੇ ਵੀ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਤਾਂ ਜ਼ੋ ਬਚੇ ਕਿਤਾਬਾਂ ਪੜ ਸਕਣ।
ਉਨ੍ਹਾਂ ਦੱਸਿਆ ਕਿ ਸਕੂਲ ਦੇ ਨਾਲ-ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਕਿਤਾਬਾਂ ਦਾ ਲੰਗਰ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਅਤੇ ਮਾਪੇ ਕਿਤਾਬਾਂ ਦੇ ਲੰਗਰ ਵਿਚ ਭਰਪੂਰ ਉਤਸ਼ਾਹ ਦਿਖਾ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਉਪਰੰਤ ਬਚਿਆਂ ਅਤੇ ਅਧਿਆਪਕਾਂ ਕੋਲੋਂ ਇਸ ਮੁਹਿੰਮ ਤਹਿਤ ਰਿਵਿਉ ਵੀ ਲਿਆ ਜਾਵੇ ਤਾਂ ਜ਼ੋ ਕਿਤਾਬਾਂ ਦੇ ਲੰਗਰ ਦੌਰਾਨ ਬਚਿਆਂ, ਮਾਪਿਆ ਅਤੇ ਅਧਿਆਪਕਾਂ ਨੇ ਕੀ ਸਿਖਿਆ ਹਾਸਲ ਕੀਤੀ।
ਇਸ ਮੌਕੇ ਸਕੂਲ ਮੁਖੀ ਪੂਨਮ ਕਾਸਵਾਂ, ਰਾਮ ਸਵਰੂਪ, ਸੰਜੇ ਕਵਿਤਾ, ਗਗਨਦੀਪ, ਸ਼ਿਫਾਲੀ, ਪੰਕਜ, ਸੌਰਵ ਜ਼ਯੋਤੀ ਤੇ ਸਮੂਹ ਸਟਾਫ ਹਾਜ਼ਰ ਸੀ।