ਸੀਨੀਅਰ ਸਿਟੀਜਨ ਲਈ ਬਣਾਏ ਹੈਲਪ ਲਾਈਨ ਨੰ 14567 ਸਬੰਧੀ ਕੀਤੀਆ ਜਾਗਰੂਕਤਾ ਗਤੀਵਿਧੀਆ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕੀਰਤਪੁਰ ਸਾਹਿਬ 23 ਜੁਲਾਈ 2021
ਸੀਨੀਅਰ ਮੈਡੀਕਲ ਅਫਸਰ ਡਾ. ਦਲਜੀਤ ਕੋਰ ਦੀ ਅਗਵਾਈ ਹੇਠ ਸੀਨੀਅਰ ਸਿਟੀਜਨਸ ਲਈ ਕੋਮੀ ਤੋਰ ਤੇ ਬਣਾਏ ਗਏ ਹੈਲਪਲਾਈਨ ਨੰ 14567 ਸਬੰਧੀ ਕੀਰਤਪੁਰ ਸਾਹਿਬ ਅਧੀਨ ਵੱਖ ਵੱਖ ਸੈਂਟਰਾ ਤੇ ਜਾਗਰੂਕਤਾ ਗਤੀਵਿਧੀਆ ਕੀਤੀਆ ਗਈਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਦਲਜੀਤ ਕੋਰ ਨੇ ਕਿਹਾ ਕਿ ਸਮਾਜਿਕ ਸੁੱਰਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋ ਐਨ.ਜੀ.ੳ ਹੈਲਪ ਏਜ ਇੰਡੀਆ ਨਾਲ ਤਾਲਮੇਲ ਕਰਕੇ ਸੀਨੀਅਰ ਸਿਟੀਜਨ ਦੀ ਸਹਾਇਤਾ ਲਈ ਇਹ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਜਿਸ ਰਾਹੀਂ ਬਜੁਰਗਾ ਨੂੰ ਕਨੂੰਨੀ ਅਤੇ ਪੈਨਸ਼ਨ ਸੰਬੰਧੀ ਮਸ਼ਵਰਾ, ਸ਼ਰੀਰਕ ਅਤੇ ਮਾਨਸਿਕ ਉਤਪੀੜਨ ਤੋਂ ਬਚਾਅ ਸੰਬੰਧੀ ਜਾਣਕਾਰੀ, ਇਕਲੇ ਰਹਿ ਰਹੇ ਬਜੁਰਗਾ ਲਈ ਵਿਰਧ ਆਸ਼ਰਮ ਦੀ ਵਿਵਸਥਾ, ਸਾਂਭ ਸੰਭਾਲ ਅਤੇ ਹੋਰ ਗਤੀਵਿਧੀਆ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਹ ਹੈਲਪਲਾਈਨ ਸਮਾਜ ਦੇ ਬਦਲਦੇ ਹਲਾਤਾਂ ਨੂੰ ਮੁੱਖ ਰਖਦੇ ਹੋਏ ਬਹੁਤ ਸਹਿਯੋਗੀ ਸਾਬਤ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਅੱਜ ਸਾਨੂੰ ਆਪਣੇ ਬਜੁਰਗਾ ਦੀ ਉਨ੍ਹਾਂ ਹੀ ਖਿਆਲ ਰੱਖਣ ਦੀ ਜਰੂਰਤ ਹੈ ਜਿਨ੍ਹਾਂ ਕਿ ਅਸੀ ਆਪਣੇ ਬੱਚਿਆ ਦਾ ਖਿਆਲ ਰੱਖਦੇ ਹਾਂ।