ਸੁੰਤਤਰਤਾ ਦਿਵਸ ਸਬੰਧੀ ਜਿਲਾ ਵਿੱਚ ਕੀਤੇ ਗਏ ਸੁੱਰਖਿਆ ਸਬੰਧੀ ਪੁਖਤਾ ਪ੍ਰਬੰਧ :- ਐਸ.ਐਸ.ਪੀ

Sorry, this news is not available in your requested language. Please see here.

ਨਵਾਂਸ਼ਹਿਰ, 13 ਅਗਸਤ 2021 ਮਾਨਯੋਗ ਐਸ.ਐਸ.ਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਅਲਕਾ ਮੀਨਾ, ਆਈ.ਪੀ.ਐਸ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁੰਤਤਰਤਾ ਦਿਵਸ ਨੂੰ ਮੱਦੇਨਜਰ ਰੱਖਦੇ ਹੋਏ ਜਿਲਾ ਵਿੱਚ ਪੁਲਿਸ ਪ੍ਰਸ਼ਾਸਨ ਵਲੋ ਜਿਲਾ ਵਿੱਚ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾਂ ਵਲੋ ਸੁੰਤਤਰਤਾਂ ਦਿਵਸ ਸਬੰਧੀ ਲਗਾਈ ਗਈ ਡਿਊਟੀ ਦਾ ਮੁਆਇਨਾ ਕੀਤਾ ਗਿਆ। ਉਪਰੰਤ ਜਿਲਾ ਦੇ ਸਮੂਹ ਗਜਟਿਡ ਅਫਸਰਾਨ ਮੁੱਖ ਅਫਸਰਾਨ ਥਾਣਾ ਅਤੇ ਵੱਖ ਵੱਖ ਪੁਆਇੰਟਾਂ ਦੇ ਇੰਚਾਰਜ ਸਹਿਬਾਨ ਨਾਲ ਸੁਰੱਖਿਆ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਗਈ ਅਤੇ ਸਮੂਹ ਡਿਊਟੀ ਪੁਆਇੰਟਾਂ ਸਬੰਧੀ ਜਾਣੂ ਕਰਾਇਆ ਗਿਆ। ਜਿਲਾ ਸ਼.ਭ.ਸ ਨਗਰ ਦੀ ਹੱਦ ਅੰਦਰ ਦਾਖਲ ਹੋਣ ਵਾਲੇ ਨੈਸ਼ਨਲ ਹਾਈਵੇਅ, ਸਟੇਟ ਹਾਈਵੇਅ ਅਤੇ ਲੰਿਕ ਰੋਡਾਂ ਪਰ 24 ਘੰਟੇ ਸਪੈਸ਼ਲ ਨਾਕਾਬੰਦੀ ਕਰਕੇ ਹਰੇਕ ਵਹੀਕਲ ਦੀ ਬਾਰੀਕੀ ਨਾਲ ਚੈਕਿੰਗ ਕਰਨ ਸਬੰਧੀ ਮੁੱਖ ਅਫਸਰ ਥਾਣਿਆ ਨੂੰ ਹਦਾਇਤਾਂ ਜਾਰੀ ਕੀਤੀਆ ਤਾਂ ਜੋ ਜਿਲਾ ਹਜਾ ਵਿੱਚ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਇਸ ਮੋਕੇ ਸ਼੍ਰੀ ਵਜੀਰ ਸਿੰਘ ਖਹਿਰਾ ਪੀ.ਪੀ.ਐਸ ਕਪਤਾਨ ਪੁਲਿਸ ਜਾਂਚ ਜਿਲਾ ਸ਼.ਭ.ਸ ਨਗਰ, ਸ਼੍ਰੀ ਮਨਵਿੰਦਰਬੀਰ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ ਸਥਾਨਿਕ ਜਿਲਾ ਸ਼.ਭ.ਸ ਨਗਰ ਅਤੇ ਸ਼੍ਰੀ ਪਿਰਥੀਪਾਲ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ ਪੀ.ਬੀ.ਆਈ ਜਿਲਾ ਸ਼.ਭ.ਸ ਨਗਰ ਵੀ ਮੋਜੂਦ ਸਨ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ੍ਰੀਮਤੀ ਅਲਕਾ ਮੀਨਾ, ਆਈ.ਪੀ.ਐਸ, ਐਸ.ਐਸ.ਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ