ਸੂਬਾ ਪੱਧਰੀ ਰੋਜ਼ਗਾਰ ਮੇਲੇ 24 ਸਤੰਬਰ ਤੋਂ ਲੱਗਣਗੇ-ਡਿਪਟੀ ਕਮਿਸ਼ਨਰ

DC Gurdaspur

Sorry, this news is not available in your requested language. Please see here.

ਗੁਰਦਾਸਪੁਰ, 18 ਸਤੰਬਰ ( ) ਪੰਜਾਬ ਸਰਕਾਰ ਵਲੋਂ ਘਰ ਘਰ ਰੋਜਗਾਰ ਸਕੀਮ ਤਹਿਤ ਮਿਤੀ 24 ਸਤੰਬਰ ਤੋਂ 30 ਸਤੰਬਰ 2020 ਤੱਕ ਹਰ ਜਿਲੇ ਵਿੱਚ ਰਾਜ ਪੱਧਰੀ ਰੋਜਗਾਰ ਮੇਲੇ ਲਗਾਏ ਜਾਣੇ ਹਨ ਜਿਹਨਾਂ ਵਿੱਚ ਵੱਖ ਵੱਖ ਕੰਪਨੀਆ ਵਲੋਂ 90,000 ਅਸਾਮੀਆ ਲਈ ਬੇਰੁਜਗਾਰ ਪ੍ਰਾਰਥੀਆ ਦੀ ਚੋਣ ਕੀਤੀ ਜਾਣੀ ਹੈ। 8ਵੀ, 10ਵੀ, 12ਵੀ, ਗ੍ਰੈਜੂਏਟ, ਪੋਸਟ ਗ੍ਰੈਜੂਏਟ, ਅਤੇ ਆਈ.ਟੀ.ਆਈ/ਡਿਪਲੋਮਾ ਪਾਸ ਪ੍ਰਾਰਥੀ ਇਹਨਾਂ ਅਸਾਮੀਆ ਲਈ ਇੰਟਰਵਿਊ ਦੇ ਸਕਦੇ ਹਨ।
ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਸਬੰਧੀ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਜਿਲ•ਾ ਗੁਰਦਾਸਪੁਰ ਵਿਖੇ ਇਹ ਰਾਜ ਪੱਧਰੀ ਮੇਲੇ ਮਿਤੀ 24.09.2020 ਨੂੰ ਗੋਲਡਨ ਕਾਲਜ ਆਫ ਇੰਜ: ਅਤੇ ਟੈਕਨਾਲੋਜੀ ਗੁਰਦਾਸਪੁਰ, ਮਿਤੀ 25.09.2020 ਨੂੰ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ, ਮਿਤੀ 28.09.2020 ਨੂੰ ਐਸ.ਐਸ.ਐਮ ਕਾਲਜ ਦੀਨਾਨਗਰ, ਮਿਤੀ 29.09.2020 ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਡੇਰਾ ਬਾਬਾ ਨਾਨਕ ਅਤੇ ਮਿਤੀ 30.09.2020 ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਹਰਚੋਵਾਲ ਵਿਖੇ ਲਗਾਏ ਜਾ ਰਹੇ ਹਨ । ਇਹਨਾਂ ਰੋਜਗਾਰ ਮੇਲਿਆ ਵਿਚ 3000 ਬੇਰੁਜਗਾਰ ਪ੍ਰਾਰਥੀਆ ਨੂੰ ਰੋਜਗਾਰ ਮੁਹਈਆ ਕਰਵਾਇਆ ਜਾਣਾ ਹੈ।
ਉਨਾਂ ਦੱਸਿਆ ਕਿ ਰਾਜ ਪੱਧਰੀ ਰੋਜਗਾਰ ਮੇਲਿਆ ਵਿੱਚ ਭਾਗ ਲੈਣ ਲਈ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਜਗਾਰ ਵਿਭਾਗ ਵਲੋਂ www.pgrkam.com ਵੈਬਸਾਈਟ ਤੇ ਸਤੰਬਰ 2020 ਮੇਲਿਆ ਸਬੰਧੀ ਇੱਕ ਲਿੰਕ ਜਾਰੀ ਕੀਤਾ ਗਿਆ ਹੈ ਜਿਸ ਤੇ ਬੇਰੁਜਗਾਰ ਪ੍ਰਾਰਥੀਆ ਦਾ ਰਜਿਸਟਰ ਕਰਨਾ ਲਾਜਮੀ ਹੈ ਤਾਂ ਜੋ ਉਹਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਮਨਪਸੰਦ ਕੰਪਨੀ ਵਿੱਚ ਇੰਟਰਵਿਊ ਦਿਵਾਉਣ ਲਈ ਟੈਲੀਫੋਨਿਕ ਇੰਟਰਵਿਊ ਦਾ ਪ੍ਰਬੰਧ ਕੀਤਾ ਜਾ ਸਕੇ।
ਪ੍ਰਾਰਥੀ ਵਧੇਰੇ ਜਾਣਕਾਰੀ ਲੈਣ ਲਈ ਮੋਬਾਇਲ ਨੰਬਰ 81960-15208 ਤੇ ਸੰਪਰਕ ਕਰ ਸਕਦੇ ਹਨ।