ਸ੍ਰੀ ਚਮਕੌਰ ਸਾਹਿਬ ‘ਚ ਪੋਲਿੰਗ ਸਟੇਸ਼ਨ ਉਤੇ ਲਗਾਏ ਗਏ ਸਪੈਸ਼ਲ ਕੈਂਪ ਦੀ ਉਪ ਮੰਡਲ ਮੈਜਿਸਟਰੇਟ ਸ਼੍ਰੀ ਚਮਕੌਰ ਸਾਹਿਬ ਵੱਲੋਂ ਅਚਨਚੇਂਤ ਚੈਕਿੰਗ

ਸ੍ਰੀ ਚਮਕੌਰ ਸਾਹਿਬ, 5 ਨਵੰਬਰ:
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2024 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਅਤੇ ਸਰਵਿਸ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਦਾ ਕੰਮ ਮਿਤੀ 27 ਅਕਤੂਬਰ 2023 ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਮਿਤੀ 09 ਦਸੰਬਰ 2023 ਤੱਕ ਚੱਲਣਾ ਹੈ।
 ਵਿਧਾਨ ਸਭਾ ਚੋਣ ਹਲਕਾ 051 ਚਮਕੌਰ ਸਾਹਿਬ (ਅ.ਜ.) ਵਿੱਚ ਪੈਂਦੇ 233 ਪੋਲਿੰਗ ਸਟੇਸ਼ਨ ਉਤੇ ਲਗਾਏ ਗਏ ਸਪੈਸ਼ਲ ਕੈਂਪ ਦੀ ਉਪ ਮੰਡਲ ਮੈਜਿਸਟਰੇਟ ਸ਼੍ਰੀ ਚਮਕੌਰ ਸਾਹਿਬ ਸ੍ਰੀ ਅਮਰੀਕ ਸਿੰਘ ਵੱਲੋਂ ਅਚਨਚੇਂਤ ਚੈਕਿੰਗ ਕੀਤੀ ਗਈ।