ਫਾਜ਼ਿਲਕਾ 28 ਫਰਵਰੀ 2025
ਜਿਲਾ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਜ਼ਿਲ੍ਹੇ ਵਿਚ ਸੜਕ ਸੁਰੱਖਿਆ ਨਾਲ ਜੁੜੇ ਮਸਲੇ ਵਿਚਾਰੇ ਗਏ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸੜਕ ਤੇ ਵਾਹਣ ਚਲਾਉਂਦੇ ਸਮੇਂ ਜਾਂ ਸੜਕ ਤੇ ਚਲਦੇ ਸਮੇਂ ਯਾਤਾਯਾਤ ਨਿਯਮਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ। ਉਹਨਾਂ ਕਿਹਾ ਕਿ ਸੜਕ ਦੁਰਘਟਨਾਵਾਂ ਵਿੱਚ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਜੇਕਰ ਨਿਯਮਾਂ ਦੀ ਪਾਲਣ ਕੀਤੀ ਜਾਵੇ ਅਤੇ ਸਾਵਧਾਨੀ ਰੱਖੀ ਜਾਵੇ ਤਾਂ ਇਹ ਜਾਨਾਂ ਬਚਾਈਆਂ ਜਾ ਸਕਦੀਆਂ ਹਨ ।ਉਹਨਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਛੋਟੇ ਬੱਚਿਆਂ ਨੂੰ ਵਾਹਣ ਨਾ ਚਲਾਉਣ ਦੇਣ । ਉਹਨਾਂ ਨੇ ਕਿਹਾ ਕਿ ਸਕੂਲ ਪ੍ਰਿੰਸੀਪਲਾਂ ਨੂੰ ਵੀ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਛੋਟੇ ਬੱਚਿਆਂ ਨੂੰ ਵਾਹਨ ਸਕੂਲ ਦੇ ਅੰਦਰ ਪਾਰਕ ਨਾ ਕਰਨ ਦੇਣ ਅਤੇ ਉਨਾਂ ਨੂੰ ਖੁਦ ਵਾਹਨ ਚਲਾ ਕੇ ਸਕੂਲ ਆਉਣ ਤੋਂ ਵਰਜਨ।
ਇਸ ਦੌਰਾਨ ਟਰੈਫਿਕ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਮਹੀਨੇ ਜ਼ਿਲ੍ਹੇ ਵਿੱਚ 1500 ਤੋਂ ਵੱਧ ਚਲਾਨ ਕੀਤੇ ਗਏ ਜੋ ਲੋਕ ਡਰਾਈਵਿੰਗ ਨਿਯਮਾਂ ਦਾ ਪਾਲਣ ਨਹੀਂ ਕਰਦੇ ।
ਇਸ ਮੌਕੇ ਆਰ ਟੀ ਓ ਗੁਰਪਾਲ ਸਿੰਘ ਬਰਾੜ ਵੱਲੋਂ ਆਈ ਰਾਡ ਮੋਬਾਈਲ ਐਪਲੀਕੇਸ਼ਨ ਦੀ ਜਾਣਕਾਰੀ ਵੀ ਦਿੱਤੀ ਗਈ। ਇਹ ਇੱਕ ਏਕਿਕ੍ਰਿਤ ਰੋਡ ਐਕਸੀਡੈਂਟ ਡਾਟਾਬੇਸ ਦੀ ਐਪ ਹੈ ਇਸ ਉੱਪਰ ਕੋਈ ਵੀ ਐਕਸੀਡੈਂਟ ਹੋਣ ਤੋਂ ਬਾਅਦ ਪੁਲਿਸ ਜਾਂ ਹਸਪਤਾਲ ਵੱਲੋਂ ਦੁਰਘਟਨਾ ਸਬੰਧੀ ਸਾਰੇ ਵੇਰਵੇ ਇਸ ਐਪ ਤੇ ਅਪਡੇਟ ਕੀਤੇ ਜਾਣੇ ਹਨ । ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਹਾਦਸਾ ਹੋ ਜਾਵੇ ਤਾਂ ਉਹ ਇਹ ਯਕੀਨੀ ਬਣਾਉਣ ਕਿ ਪੁਲਿਸ ਵੱਲੋਂ ਜਾਂ ਹਸਪਤਾਲ ਵੱਲੋਂ ਇਸ ਸਬੰਧੀ ਜਾਣਕਾਰੀ ਐਪ ਉੱਤੇ ਅਪਲੋਡ ਕਰ ਦਿੱਤੀ ਗਈ ਹੈ। ਇਸ ਨਾਲ ਜਿੱਥੇ ਲੋਕਾਂ ਨੂੰ ਕੁਝ ਲਾਭ ਮਿਲ ਸਕੇਗਾ ਉਥੇ ਹੀ ਉਹਨਾਂ ਥਾਵਾਂ ਦੀ ਪਹਿਚਾਣ ਹੋ ਸਕੇਗੀ ਜਿੱਥੇ ਐਕਸੀਡੈਂਟ ਜਿਆਦਾ ਹੁੰਦੇ ਹਨ ਅਤੇ ਫਿਰ ਉਹਨਾਂ ਥਾਵਾਂ ਤੇ ਐਕਸੀਡੈਂਟ ਰੋਕਣ ਲਈ ਉਪਰਾਲੇ ਸੰਬੰਧਤ ਵਿਭਾਗ ਵੱਲੋਂ ਕੀਤੇ ਜਾਣਗੇ।
ਬੈਠਕ ਵਿੱਚ ਡੀਐਸਪੀ ਬਲਜਿੰਦਰ ਸਿੰਘ ਸਰਾਂ, ਕਾਰਜ ਸਾਧਕ ਅਫਸਰ ਗੁਰਦਾਸ ਸਿੰਘ, ਕਾਰਜਕਾਰੀ ਇੰਜੀਨੀਅਰ ਪੀਡਬਲਯੂਡੀ ਅਨੰਦ ਮਾਹਰ, ਟਰੈਫਿਕ ਇੰਚਾਰਜ ਪਰਮਜੀਤ ਸਿੰਘ, ਸੰਜੇ ਸ਼ਰਮਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

English






