ਹਲਕਾ ਬਲੂਆਣਾ ਦੇ ਵਿਧਾਇਕ ਨੇ ਪਿੰਡ ਧਰਮਪੁਰਾ ਵਿਖੇ 3.86 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਵਰਕਸ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ

Sorry, this news is not available in your requested language. Please see here.

ਹਲਕਾ ਬਲੂਆਣਾ ਦੇ ਵਿਧਾਇਕ ਨੇ ਪਿੰਡ ਧਰਮਪੁਰਾ ਵਿਖੇ 3.86 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਵਰਕਸ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ

ਬਲੂਆਣਾ, ਫਾਜ਼ਿਲਕਾ 3 ਅਕਤੂਬਰ:

ਪੰਜਾਬ ਸਰਕਾਰ ਸੂਬੇ ਦੇ ਹਰ ਇਕ ਨਾਗਰਿਕ ਨੂੰ ਹਰੇਕ ਪੱਖੋਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਅਤੇ ਵਚਨਬਧ ਹੈ। ਪੰਜਾਬ ਦੇ ਇਕ-ਇਕ ਵਸਨੀਕ ਦਾ ਹੱਕ ਬਣਦਾ ਹੈ ਕਿ ਉਸ ਦੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਹੋਣ ਜਿਸ ਵਿਚ ਸਿਹਤ ਨਾਲ ਸਬੰਧਤ, ਸਿਖਿਆ ਨਾਲ ਸਬੰਧਤ, ਰੋਜਗਾਰ ਦੇ ਅਵਸਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਹਰ ਤਰ੍ਹਾਂ ਦੇ ਸਾਰਥਕ ਉਪਰਾਲੇ ਕਰ ਰਹੀ ਹੈ।

ਇਸੇ ਲੜੀ ਤਹਿਤ ਹਲਕਾ ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਨੂੰ ਸਾਫ ਤੇ ਸ਼ੁਧ ਪਾਣੀ ਮੁਹੱਈਆ ਕਰਵਾਉਣ ਲਈ ਅਨੇਕਾ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਹਲਕਾ ਬੱਲੂਆਣਾ ਦੇ ਪਿੰਡ ਧਰਮਪੁਰਾ ਵਿਖੇ 3.86 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਵਰਕਸ ਦੇ ਨਵੀਨੀਕਰਨ ਦਾ ਨੀਂਹ ਪੱਥਰ ਭੂਮੀ ਪੂਜਨ ਕਰਕੇ ਰੱਖਿਆ। ਉਨ੍ਹਾਂ ਕਿਹਾ ਕਿ ਵਾਟਰ ਵਰਕਸ ਦੇ ਨਵੀਨੀਕਰਨ ਨਾਲ ਪਿੰਡ ਵਾਸੀਆਂ ਨੂੰ ਸਾਫ ਪਾਣੀ ਦੀ ਮਿਲ ਰਹੀ ਸਹੂਲਤ ਵਿਚ ਹੋਰ ਵਾਧਾ ਹੋਵੇਗਾ।

ਵਿਧਾਇਕ ਬਲੂਆਣਾ ਸ੍ਰੀ ਗੋਲਡੀ ਮੁਸਾਫਿਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਬੱਲੂਆਣਾ ਦੇ ਵਿੱਚ ਪੀਣ ਵਾਲੇ ਪਾਣੀ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਹਲਕੇ ਦੇ ਹਰ ਘਰ ਤੱਕ ਪੀਣ ਵਾਲਾ ਪਾਣੀ ਪੁਹੰਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਨਤਾ ਦੀ ਭਲਾਈ ਲਈ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਵਾਟਰ ਵਰਕਸ ਦੇ ਨਵੀਨੀਕਰਨ ਹੋਣ ਨਾਲ ਪਿੰਡ ਵਾਸੀਆਂ ਨੂੰ ਪਾਣੀ ਦੀ ਸਪਲਾਈ ਵਿਚ ਕੋਈ ਦਿੱਕਤ ਨਹੀ ਆਵੇਗੀ। ਉਨ੍ਹਾਂ ਕਿਹਾ ਕਿ ਸਾਫ ਪਾਣੀ ਪੀਣ ਨੂੰ ਮਿਲੇਗਾ ਤਾਂ ਹੀ ਅਸੀਂ ਤੰਦਰੁਸਤ ਰਹਾਂਗੇ ਤੇ ਸਿਹਤਮੰਦ ਜੀਵਨ ਜੀ ਸਕਾਂਗੇ।

ਇਸ ਮੌਕੇ ਚੇਤਨ ਕੁਮਾਰ, ਅਮਰਪਾਲ ਪੰਚਾਇਤ ਮੈਂਬਰ, ਰਾਜਿੰਦਰ ਮੈਂਬਰ, ਧਰਮਪਾਲ ਮੈਂਬਰ, ਭਗਵਾਨ ਦਾਸ ਮੈਂਬਰ, ਜਗਤਾਰ ਸਿੰਘ ਮੈਂਬਰ, ਸੁੱਖਰਾਮ ਮੈਂਬਰ, ਨੰਬਰਦਾਰ ਚੋਧਰੀ ਰਵੀ, ਰਾਮਪ੍ਰਤਾਪ ਨੋਖਵਾਲ, ਸਾਹਿਬ ਰਾਮ, ਰਾਜੇਸ਼ ਭਾਦੂ , ਧਰਮਵੀਰ ਗੌਦਾਰਾ, ਐਡਵੋਕੇਟ ਕਰਨ ਮੈਨੀ, ਗੋਰਵ ਸਰਪੰਚ ਆਜ਼ਮਵਾਲਾ ਅਤੇ ਵਾਟਰ ਵਰਕਸ ਅਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ ਅਤੇ ਜੇ.ਈ. ਹਾਜ਼ਰ ਸਨ।