ਜ਼ਿਲਾ ਪ੍ਰਸ਼ਾਸ਼ਨ ਵਲੋਂ ਕੋਰੋਨਾ ਬਿਮਾਰੀ ਨਾਲ ਨਜਿੱਠਣ ਦੇ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ

ਜ਼ਿਲਾ ਪ੍ਰਸ਼ਾਸ਼ਨ ਵਲੋਂ ਕੋਰੋਨਾ ਬਿਮਾਰੀ ਨਾਲ ਨਜਿੱਠਣ ਦੇ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ

Sorry, this news is not available in your requested language. Please see here.

‘ਮਿਸ਼ਨ ਫਤਿਹ’
ਪਲੇਸਮੈਂਟ ਕੈਂਪ ਵਿਚ 28 ਪ੍ਰਾਰਥੀਆਂ (ਲੜਕੀਆਂ) ਦੀ ਚੋਣ
ਗੁਰਦਾਸਪੁਰ, 4 ਨਵੰਬਰ ( ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਕੋਰੋਨਾ ਵਾਇਰਸ ਵਿਰੁੱਧ ਕੀਤੇ ਗਏ ਠੋਸ ਉਪਰਾਲਿਆਂ ਦੇ ਨਾਲ ਬੇਰੁਜ਼ਗਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਅਤੇ ਸਵੈ-ਰੋਜ਼ਗਾਰ ਸਥਾਪਿਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸ਼ੋਤਮ ਸਿੰਘ ਜ਼ਿਲਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ:217, ਬਲਾਕ -ਬੀ, ਜਿਲਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਕੰਪਨੀ Agile ਵਲੋਂ ਪਲੇਸਮੈਟ ਕੈਂਪ ਲਗਾਇਆ ਗਿਆ। ਕੰਪਨੀ ਵਲੋਂ ‘ਵੈੱਲਨੈੱਸ ਐਡਵਾਈਜ਼ਰ’ ਪ੍ਰਾਰਥੀਆਂ ਦੀ ਭਰਤੀ ਲਈ ਕੰਪਨੀ ਦੇ ਅਧਿਕਾਰੀ ਪਲੇਸਮੈਂਟ ਕੈਂਪ ਵਿੱਚ ਹਾਜਰ ਹੋਏ ।
ਉਨਾਂ ਦੱਸਿਆ ਕਿ ਕੰਪਨੀ ਵਲੋਂ ਯੋਗਤਾ 10ਵੀਂ ਤੋਂ 12ਵੀਂ ਪਾਸ ਪ੍ਰਾਰਥੀਆਂ (ਕੇਵਲ ਲੜਕੀਆਂ) ਦੀ ਚੋਣ ਕੀਤੀ ਜਾਣੀ ਸੀ । ਪਲੇਸਮੈਂਟ ਕੈਂਪ ਵਿੱਚ 42 ਪ੍ਰਾਰਥੀਆਂ ਹਾਜ਼ਰ ਹੋਏ । ਕੰਪਨੀ ਦੇ ਅਧਿਕਾਰੀ ਵਲੋਂ ਪਲੇਸਮੈਂਟ ਕੈਂਪ ਵਿੱਚ ਹਾਜਰ ਹੋਏ ਪ੍ਰਾਰਥੀਆਂ ਦੀ ਇੰਟਰਵਿਊ ਲਈ ਗਈ । ਇੰਟਰਵਿਊ ਲੈਣ ਉਪਰੰਤ 28 ਪ੍ਰਾਰਥੀਆਂ ਦੀ ਚੋਣ ਕੀਤੀ ਗਈ । ਚੁਣੇ ਗਏ ਪ੍ਰਾਰਥੀਆਂ ਨੂੰ ਮੋਕੇ ਤੇ ਹੀ ਆਫਰ ਲੈਟਰ ਵੰਡੇ ਗਏ । ਕੰਪਨੀ ਦੇ ਅਧਿਕਾਰੀ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ 10, 000 ਰੁਪਏ ਤਨਖਾਹ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਪ੍ਰਾਰਥੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਬਾਰੇ ਜਾਣਕਾਰੀ ਵੀ ਦਿੱਤੀ ਗਈ। ਉਨਾਂ ਕਿਹਾ ਕਿ ਮਾਸਕ ਲਾਜ਼ਮੀ ਤੌਰ ‘ਤੇ ਪਹਿਨਿਆ ਜਾਵੇ ਅਤੇ ਜੇਕਰ ਕੋਰੋਨਾ ਬਿਮਾਰੀ ਨਾਲ ਸੰਬਧਿਤ ਲੱਛਣ ਦਿਖਾਈ ਦਿੰਦੇ ਹਨ ਤਾਂ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਇਆ ਜਾਵੇ।
ਜਿਲਾ ਰੋਜਗਾਰ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਸਕੀਮ’ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਇਨਾਂ ਪਲੇਸਮੈਂਟ ਕੈਂਪਾਂ ਦੌਰਾਨ ਰੋਜਗਾਰ ਮੁੱਹਈਆ ਕਰਵਾਇਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਵੱਖ-ਵੱਖ ਕੰਪਨੀਆ ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਬੁਲਾ ਕੇ ਪਲੇਸਮੈਂਟ ਕੈਂਪ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਬੇਰੁਜਗਾਰ ਪ੍ਰਾਰਥੀਆ ਨੂੰ ਰੋਜਗਾਰ ਮੁਹਈਆ ਕਰਵਾਇਆ ਜਾ ਸਕੇ ਅਤੇ ਇਹਨਾਂ ਪ੍ਰਾਰਥੀਆ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ