
ਆਨਾਲਈਨ ਵੋਟਰ ਰਜਿਸ਼ਟਰੇਸ਼ਨ ਲਈ ਭਾਰਤ ਚੋਣ ਕਮਿਸ਼ਨ ਦੇ ਪੋਰਟਲ www.nvsp.in ਜਾਂ voterportal.eci.gov.in ’ਤੇ ਫਾਰਮ ਭਰਨ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ
ਗੁਰਦਾਸਪੁਰ, 3 ਸਤੰਬਰ 2021 ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸਨਰ–ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿਚ ਵਿਧਾਨ ਸਭਾ ਚੋਣਾਂ ਜਨਵਰੀ-ਫਰਵਰੀ 2022 ਵਿਚ ਡਿਊ ਹਨ, ਇਸ ਸਬੰਧੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 18-19 ਸਾਲ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਵੋਟਰ ਰਜਿਸ਼ਟਰੇਸ਼ਨ ਮੁਹਿੰਮ ਚਲਾਈ ਜਾਣੀ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਕਿਹਾ ਕਿ ਸਮੂਹ ਚੋਣਕਾਰ ਰਜਿਸ਼ਟਰੇਸ਼ਨ ਅਫਸਰ ਆਪਣੇ-ਆਪਣੇ ਚੋਣ ਹਲਕੇ ਵਿਚ ਪੈਂਦੇ ਸਮੂਹ ਕੋਚਿੰਗ ਸੈਂਟਰਾਂ ਅਤੇ ਸਵੀਪ ਨੋਡਲ ਅਫਸਰ/ਸਹਾਇਕ ਸਵੀਪ ਨੋਡਲ ਅਫਸਰਾਂ ਵਿਚਕਾਰ ਵੈਬੀਨਾਰ/ਗੂਗਲ ਮੀਟ ਕਰਵਾਈ ਜਾਵੇ। ਸਮੂਹ ਕੋਚਿੰਗ ਸੈਟਰਾਂ ਨਾਲ ਵੋਟਰ ਹੈਲਪਲਾਈਨ ਐਪ ਫਾਰਮ, ਈ-ਐਪਿਕ ਨਾਲ ਸਬੰਧਤ ਵੀਡੀਓਜ਼ ਸਾਂਝੀਆਂ ਕੀਤੀਆਂ ਜਾਣ ਅਤੇ ਉਨਾਂ ਨੂੰ ਇਹ ਵੀਡੀਓਜ਼ ਆਨਲਾਈਨ/ ਆਫਲਾਈਨ ਕਲਾਸਾਂ ਦੀ ਸ਼ੁਰੂਆਤ ਵਿਚ ਦਿਖਾਈਆਂ ਜਾਣ।
ਉਨਾਂ ਜ਼ਿਲ੍ਹਾ ਸਿੱਖਿਆ ਅਫਸਰ (ਸ) ਗੁਰਦਾਸਪੁਰ=ਕਮ-ਨੋਡਲ ਅਫਸਰ ਸਵੀਪ ਨੂੰ ਕਿਹਾ ਕਿ ਉਹ 18-19 ਸਾਲ ਦੇ ਨੋਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਵੋਟਰ ਰਜਿਸ਼ਟਰੇਸ਼ਨ ਮੁਹਿੰਮ ਲਈ ਕਰਵਾਈਆਂ ਜਾਣ ਵਾਲ ਗਤੀਵਿਧੀਆਂ ਦਾ ਪਲਾਨ ਤਿਆਰ ਕੀਤਾ ਜਾਵੇ। ਉਨਾਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ ਅਧੀਨ ਕੰਮ ਕਰਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੇ ਬਾਲਗ (18-19) ਪਰਿਵਾਰਕ ਮੈਂਬਰਾਂ ਦੀ ਵੋਟ ਰਜਿਸ਼ਟਰੇਸ਼ਨ ਕਰਵਾਉਣ ਲਈ ਉਤਸ਼ਾਹਤ ਕੀਤਾ ਜਾਵੇ ਅਤੇ ਉਨਾਂ ਨੂੰ ਈ-ਐਪਿਕ ਡਾਊਨਲੋਡ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇ। ਉਨਾਂ ਆਨਾਲਈਨ ਵੋਟਰ ਰਜਿਸ਼ਟਰੇਸ਼ਨ ਲਈ ਭਾਰਤ ਚੋਣ ਕਮਿਸ਼ਨ ਦੇ ਪੋਰਟਲ www.nvsp.in ਜਾਂ voterportal.eci.gov.in ’ਤੇ ਫਾਰਮ ਭਰਨ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ।

हिंदी





