ਜ਼ਿਲ੍ਹਾ ਬਰਨਾਲਾ ਵਿਚ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਨੂੰ ਪਿਆ ਬੂਰ

Sorry, this news is not available in your requested language. Please see here.

* ਬੱਚੀਆਂ ਦੀ ਜਨਮ ਅਤੇ ਸਿੱਖਿਆ ਦਰ ’ਚ ਹੋ ਰਿਹੈ ਵਾਧਾ
*ਜ਼ਿਲ੍ਹਾ ਪੀ.ਐਨ.ਡੀ.ਟੀ. ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਦੌਰਾਨ ਉਪਰਾਲੇ ਹੋਰ ਤੇਜ਼ ਕਰਨ ’ਤੇ ਜ਼ੋਰ

ਬਰਨਾਲਾ, 25 ਨਵੰਬਰ
ਸਿਵਲ ਸਰਜਨ, ਬਰਨਾਲਾ ਡਾ. ਸੁਖਜੀਵਨ ਕੱਕੜ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਪੀ.ਐਨ.ਡੀ.ਟੀ. ਐਡਵਾਇਜ਼ਰੀ ਕਮੇਟੀ, ਬਰਨਾਲਾ ਦੀ ਮੀਟਿੰਗ ਦਫਤਰ ਸਿਵਲ ਸਰਜਨ, ਬਰਨਾਲਾ ਵਿਖੇ ਕੀਤੀ ਗਈ।
ਇਸ ਮੀਟਿੰਗ ਵਿੱਚ ਸਿਵਲ ਸਰਜਨ ਬਰਨਾਲਾ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ, ਬਰਨਾਲਾ ਵੱਲੋਂ ਸਮੇਂ-ਸਮੇਂ ’ਤੇ ਦੂਸਰੇ ਵਿਭਾਗਾਂ ਜਿਵੇਂ ਕਿ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ ਸਿੱਖਿਆ ਵਿਭਾਗ ਆਦਿ ਦੇ ਸਹਿਯੋਗ ਨਾਲ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਪੀ.ਐਨ.ਡੀ.ਟੀ. ਐਕਟ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਹਾਜ਼ਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫਸਰ ਪੀ.ਐਨ.ਡੀ.ਟੀ. ਡਾ. ਲਖਬੀਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਦੇ ਮੁਤਾਬਕ ਸਮੇਂ-ਸਮੇਂ ’ਤੇ ਜ਼ਿਲ੍ਹਾ ਬਰਨਾਲਾ ਦੇ ਅਲਟ੍ਰਾਸਾਊਂਡ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੀ.ਐਨ.ਡੀ.ਟੀ. ਐਕਟ ਦੀ ਪਾਲਣਾ ਕਰਨ ਬਾਰੇ ਦੱਸਿਆ ਜਾਂਦਾ ਹੈ। ਸਿਹਤ ਵਿਭਾਗ ਦੀਆਂ ਜਾਗਰੂਕਤਾ ਗਤੀਵਿਧੀਆਂ ਬਦੌਲਤ ਜ਼ਿਲ੍ਹਾ ਬਰਨਾਲਾ  ਵਿੱਚ ਬੱਚੀਆਂ ਦੀ ਜਨਮ ਦਰ ਅਤੇ ਸਿੱਖਿਆ ਦਰ ਵਧੀ ਹੈ।
ਇਸ ਮੌਕੇ ਸ. ਦਿਲਪ੍ਰੀਤ ਸਿੰਘ (ਡਿਪਟੀ ਡੀ.ਏ.) ਵੱਲੋਂ ਪੀ.ਐਨ.ਡੀ.ਟੀ. ਐਕਟ ਦੇ ਕਾਨੂੰਨੀ ਪੱਖਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੀਟਿੰਗ ਵਿੱਚ ਡਾ. ਈਸ਼ਾ ਗੁਪਤਾ (ਇਸਤਰੀ ਰੋਗਾਂ ਦੇ ਮਾਹਿਰ), ਡਾ. ਮਨਪ੍ਰੀਤ ਸਿੰਘ ਸਿੱਧ ੂ(ਐਮ.ਡੀ. ਮੈਡੀਸਨ), ਸ੍ਰੀ ਕੁਲਦੀਪ ਸਿੰਘ (ਜ਼ਿਲ੍ਹਾ ਮਾਸ ਮੀਡੀਆ ਅਫਸਰ), ਸ੍ਰੀ ਗੁਰਜੀਤ ਸਿੰਘ (ਜ਼ਿਲ੍ਹਾ ਪੀ.ਐਨ.ਡੀ.ਟੀ. ਕੋਆਡੀਨੇਟਰ), ਸ੍ਰੀ ਰਫੀਕ ਮੁਹੰਮਦ (ਸੀ.ਏ. ਪੀ.ਐਨ.ਡੀ.ਟੀ.), ਸਮਾਜ ਸੇਵੀ ਸ੍ਰੀ ਰਜਿੰਦਰ ਕੁਮਾਰ ਅਤੇ ਸ੍ਰੀ ਹੁਕਮ ਚੰਦ ਹਾਜ਼ਰ ਸਨ।