ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ 25 ਜਨਵਰੀ ਨੂੰ ਲਗਾਇਆ ਜਾਵੇਗਾ ਰੋਜ਼ਗਾਰ ਕੈਂਪ

Sorry, this news is not available in your requested language. Please see here.

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਜਨਵਰੀ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਡਲ ਕਰੀਅਰ ਸੈਂਟਰ , ਐੱਸ. ਏ. ਐੱਸ ਨਗਰ, ਵਲੋਂ ਬੀਪੀਓ ਕਨਵਰਜੈਂਸ, ਆਈ ਪ੍ਰੋਸੈਸ ਜ਼ੀਕਿਤਸਾ, ਐਕਸਿਸ ਬੈਂਕ, ਅਲਾਇੰਸ ਗਰੁੱਪ, ਟੈਕ ਮਹਿੰਦਰਾ, ਸਟੋਕਸ ਵਿਦਵਾਨ, ਗਲੋਬ ਟੋਯੋਟਾ ਆਦਿ ਲਈ 25 ਜਨਵਰੀ, 2024 ਨੂੰ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ, ਜਿਸ ਵਿੱਚ ਉਕਤ ਸਾਰੀਆਂ ਕੰਪਨੀਆਂ ਦੀ ਐੱਚ. ਆਰ ਟੀਮ ਦੁਆਰਾ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਉਮੀਦਵਾਰਾਂ ਦੀ ਵਾਕਿਨ ਇੰਟਰਵਿਊ ਕੀਤੀ ਜਾਵੇਗੀ। ਉਕਤ ਪਲੇਸਮੈਂਟ ਕੈਂਪ ਵਿੱਚ 18 ਸਾਲ ਤੋਂ ਵੱਧ ਉਮਰ ਦੇ ਉਮੀਦਵਾਰ ਜੋ 10 ਵੀਂ/12ਵੀਂ/ਆਈ. ਟੀ. ਆਈ./ਗ੍ਰੈਜੂਏਟ/ਪੋਸਟਗ੍ਰੈਜੂਏਟ ਅਤੇ ਨਰਸਿੰਗ(DMLT) ਹੋਣ ਭਾਗ ਲੈ ਸਕਦੇ ਹਨ।

ਡਿਪਟੀ ਡਾਇਰੈਕਟਰ, ਡੀ. ਬੀ. ਈ. ਈ. ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਡੀ. ਬੀ. ਈ. ਈ. ਵੱਲੋਂ  ਰੋਜ਼ਗਾਰ ਦਫ਼ਤਰ ਵਿਖੇ ਹਰ ਵੀਰਵਾਰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਵਿੱਚ ਦਸਵੀਂ, ਬਾਰਵੀਂ, ਆਈ. ਟੀ. ਆਈ., ਡਿਪਲੋਮਾ, ਗ੍ਰੈਜੂਏਟ, ਪੋਸਟਗ੍ਰੈਜੂਏਟ , ਨਰਸਿੰਗ(DMLT) ਆਦਿ ਲਈ ਵੱਖ ਵੱਖ ਕੰਪਨੀਆਂ ਹਿੱਸਾ ਲੈਂਦੀਆਂ ਹਨ। ਉਹਨਾਂ ਨੇ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਿਜ਼ਿਊਮ ਅਤੇ ਸਬੰਧਿਤ ਦਸਤਾਵੇਜ਼ਾਂ ਨਾਲ ਡੀ. ਬੀ. ਈ. ਈ. ਦੇ ਦਫ਼ਤਰ ਵਿੱਚ ਪਹੁੰਚ ਕੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਵਧੇਰੇ ਜਾਣਕਾਰੀ ਲਈ ਉਮੀਦਵਾਰ ਡੀ.ਬੀ.ਈ.ਈ, ਵਿਖੇ ਕਮਰਾ ਨੰ.461, ਤੀਜੀ ਮੰਜ਼ਿਲ, ਡੀ. ਸੀ. ਕੰਪਲੈਕਸ, ਸੈਕਟਰ- 76 ਐੱਸ.ਏ.ਐੱਸ. ਨਗਰ ਨਾਲ ਤਾਲਮੇਲ ਕਰ ਸਕਦੇ ਹਨ ਅਤੇ ਆਪਣੇ ਰਜ਼ਿਊਮ ਨੂੰ ਦਫ਼ਤਰ ਦੀ ਈ- ਮੇਲ ਆਈਡੀ – dbeeplacementssasnagar@gmail.com ਤੇ ਭੇਜ ਸਕਦੇ ਹਨ।