ਚੁਣੇ ਗਏ ਉਮੀਦਵਾਰਾਂ ਨੂੰ ਦਿੱਤੇ ਆਫਰ ਲੈਟਰ
ਲੁਧਿਆਣਾ, 29 ਮਈ 2021 ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਲੁਧਿਅਣਾ ਸ਼੍ਰੀ ਹਰਪ੍ਰੀਤ ਸਿੰਘ ਵਲੋਂ ਆਈ.ਸੀ.ਆਈ.ਸੀ.ਆਈ ਵੱਲੋਂ ਵਰਚੂਅਲ ਇੰਟਰਵਿਊ ਕਰਵਾਏ ਗਏ ਅਤੇ ਪਲੇਸਮੈਂਟ ਅਫਸਰ ਸ਼੍ਰੀ ਘਣਸ਼ਿਆਮ ਵਲੋਂ ਚੁਣੇ ਗਏ 45 ਉਮੀਦਵਾਰਾਂ ਨੂੰ ਆਫਰ ਲੈਟਰ ਦਿੱਤੇ ਗਏ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਮਈ ਮਹੀਨਾ, 2021 ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਅਗਵਾਈ ਵਿੱਚ ਆਈ.ਸੀ.ਆਈ.ਸੀ.ਆਈ ਵਲੋਂ ਵਰਚੂਅਲ ਪਲੇਸਮੈਂਟਸ ਕਰਵਾਈ ਗਈ ਹੈ, ਜਿਸ ਦਾ ਪ੍ਰੋਫਾਇਲ-ਸੀਨੀਅਰ ਅਫਸਰ (ਉਪਰੇਸ਼ਨਸ), ਸੈਲਰੀ ਪੈਕਜ 2.40 ਲੱਖ ਸਾਲਾਨਾ, ਯੋਗਤਾ-ਗਰੇਜ਼ੂਏਸ਼ਨ ਪਾਸ ਅਤੇ ਉਮਰ 25 ਸਾਲ ਤੋਂ ਘੱਟ ਰੱਖੀ ਗਈ ਸੀ।
ਇਸ ਤੋਂ ਇਲਾਵਾ ਆਈ.ਸੀ.ਆਈ.ਸੀ.ਆਈ ਵਲੋਂ ਸੀਨੀਅਰ ਅਫਸਰ (ਉਪਰੇਸ਼ਨਸ) ਦੀ ਨੌਕਰੀ ਲਈ ਕੁੱਲ 9 ਵਰਚੂਅਲ ਕੈਂਪ ਵੀ ਲਗਾਏ ਗਏ ਅਤੇ ਜਿਨ੍ਹਾਂ ਵਿਚੋਂ 32 ਉਮੀਦਵਾਰਾਂ ਦੀ ਸਲੈਕਸ਼ਨ ਹੋਈ ਹੈ ਅਤੇ ਆਈ.ਸੀ.ਆਈ.ਸੀ.ਆਈ ਫਾਰ ਸੇਲਸ ਅਫਸਰ ਲਈ ਸਾਲਾਨਾ ਸੈਲਰੀ ਪੈਕਜ ਸੀ.ਟੀ.ਸੀ-1.70 ਲੱਖ ਯੋਗਤਾ ਗ੍ਰੂੈਏਸ਼ਨ ਅਤੇ ਉਮਰ 26 ਸਾਲ ਤੋਂ ਘੱਟ ਰੱਖੀ ਗਈ। ਇਸ ਤੋਂ ਇਲਾਵਾ ਸੇਲਸ ਅਫਸਰ ਲਈ ਕੁੱਲ 5 ਵਰਚੂਅਲ ਕੈਂਪ ਵੀ ਲਗਾਏ ਗਏ, ਜਿਨ੍ਹਾਂ ਵਿਚੋਂ 13 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।
ਸ਼੍ਰੀ ਹਰਪ੍ਰੀਤ ਸਿੰਘ ਵਲੋਂ ਦੱਸਿਆ ਗਿਆ ਕਿ ਆਉਣ ਵਾਲੇ ਹਫਤਿਆਂ ਵਿੱਚ ਵਰਚੂਅਲ ਇੰਟਰਵਿਊ ਕਰਵਾਈਆ ਜਾਣਗੀਆ, ਜਿਨ੍ਹਾ ਦੀ ਜਾਣਕਾਰੀ ਸਮੇਂ ਸਿਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਫੇਸਬੂਕ ਪੇਜ ‘ਤੇ ਅਪਲੋਡ ਕਰ ਦਿੱਤੀ ਜਾਵੇਗੀ।

English






