ਗੁਰਦਾਸਪੁਰ, 16 ਅਪ੍ਰੈਲ ( ) ਜ਼ਿਲੇ ਅੰਦਰ ਕੋਰੋਨਾ ਬਿਮਾਰੀ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਕੋਵਿਡ ਵੈਕਸੀਨ ਲਗਾਉਣ ਦੀ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਵਿਧਾਨ ਸਭਾ ਹਲਕਾਵਾਈਜ਼ ਅਧਿਕਾਰੀਆਂ ਨੂੰ ਨੋਡਲ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲੇ ਅੰਦਰ 45 ਸਾਲ ਤੋਂ ਉਪਰ ਉਮਰ ਵਾਲੇ ਵਿਅਕਤੀਆਂ ਅਤੇ ਫਰੰਟ ਲਾਈਨ ਆਦਿ ਵਰਕਰਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਗਾਉਣ ਲਈ ਸਿਹਤ ਅਧਿਕਾਰੀਆਂ ਸਮੇਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, 30 ਅਪ੍ਰੈਲ 2021 ਤਕ ਕਰੀਬ 5 ਲੱਖ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਗਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਅਤੇ ਕੋਵਿਡ ਵੈਕਸ਼ੀਨੇਸ਼ਨ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਬਲਰਾਜ ਸਿੰਘ, ਗੁਰਦਾਸਪੁਰ ਹਲਕੇ ਲਈ ਅਰਸ਼ਦੀਪ ਸਿੰਘ ਲੁਬਾਣਾ ਐਸ.ਡੀ.ਐਮ ਗੁਰਦਾਸਪੁਰ, ਦੀਨਾਨਗਰ ਹਲਕੇ ਲਈ ਸ਼ਿਵਰਾਜ ਸਿੰਘ ਢਿੱਲੋਂ ਐਸ.ਡੀ.ਐਮ ਦੀਨਾਨਗਰ, ਬਟਾਲਾ ਹਲਕੇ ਲਈ ਬਲਵਿੰਦਰ ਸਿੰਘ ਐਸ.ਡੀ.ਐਮ ਬਟਾਲਾ, ਸ੍ਰੀ ਹਰਗੋਬਿੰਦਪੁਰ ਹਲਕੇ ਲਈ ਹਰਜਿੰਦਰ ਸਿੰਘ ਸੰਧੂ ਡੀਡੀਪੀਓ ਗੁਰਦਾਸਪੁਰ ਅਤੇ ਕਾਦੀਆਂ ਵਿਧਾਨ ਸਭਾ ਹਲਕੇ ਲਈ ਸ੍ਰੀਮਤੀ ਰਮਨਪ੍ਰੀਤ ਕੋਰ ਧਾਲੀਵਾਲ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ (ਜੀ.ਐਸ.ਟੀ) ਗੁਰਦਾਸਪੁਰ ਨੂੰ ਨੋਡਲ ਮੈਡਿਸਟਰੇਟ ਨਿਯੁਕਤ ਕੀਤਾ ਗਿਆ ਹੈ।
ਉਨਾਂ ਅੱਗੇ ਦੱਸਿਆ ਕਿ ਇਹ ਅਧਿਕਾਰੀ ਆਪਣੇ ਅਧੀਨ ਕੰਮ ਕਰਕੇ ਸੈਕਟਰ ਮੈਜਿਸਟਰੇਟ, ਸੀਨੀਅਰ ਮੈਡੀਕਲ ਅਫਸਰ, ਯੂਥ ਲੈਵਲ ਅਫਸਰ, ਪੰਚਾਇਤੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ, ਆਂਗਣਵਾੜੀ ਵਰਕਰ, ਆਸ਼ਾ ਵਰਕਰਾਂ ਨੂੰ ਇਸ ਕੰਮ ਵਿਚ ਲਗਾਉਣਗੇ। ਉਨਾਂ ਕਿਹਾ ਕਿ ਇਹ ਅਧਿਕਾਰੀ ਯਕੀਨੀ ਬਣਾਉਣਗੇ ਕਿ ਸਮੂਹ ਬੂਥ ਲੈਵਲ ਅਫਸਰ ਅਤੇ ਸੈਕਟਰ ਮੈਜਿਸਟਰੇਟ ਰਆਪਣੇ-ਆਪਣੇ ਬੂਥ ਅਤੇ ਸੈਕਟਰ ਵਿਚ ਹਾਜ਼ ਰਹਿਣਗੇ। ਬੂਥ ਲੈਵਲ ਅਫਸਰ ਵਿਸ਼ੇਸ ਤੋਰ ’ਤੇ ਆਪਣੇ ਬੂਥ ਤੇ ਰੋਜ਼ਾਨਾ ਜਾਣਗੇ। ਸੈਕਟਰ ਮੈਜਿਸਟਰੇਟ ਇਨਾਂ ਬੂਥ ਲੈਵਲ ਅਫਸਰਾਂ ਦੀ ਹਾਜ਼ਰੀ ਬੂਥਾਂ ’ਤੇ ਯਕੀਨੀ ਬਣਾਉਣਗੇ।
ਉਨਾਂ ਅੱਗੇ ਕਿਹਾ ਕਿ ਸਿਵਲ ਸਰਜਨ ਗੁਰਦਾਸਪੁਰ, ਜ਼ਿਲ੍ਹਾ ਟੀਕਾਕਰਨ ਅਫਸਰ ਅਤੇ ਸਮੂਹ ਮੈਡੀਕਲ ਅਫਸਰ ਲੋੜ ਅਨੁਸਾਰ ਟੀਕਾਕਰਨ ਲਈ ਲੋੜੀਦੀਆਂ ਵੈਕਸ਼ੀਨੇਸ਼ਨ ਟੀਮਾਂ, ਬੂਥ ਲੈਵਲ ਅਫਸਰਾਂ ਨੂੰ ਮੁਹੱਈਆ ਕਰਵਾਉਣਗੇ। ਜੇਕਰ ਕੋਈ ਪੋਜ਼ਟਿਵ ਮਰੀਜ਼ ਜਾਂ ਉਸਦਾ ਕੰਟੈਕਟ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸਦੀ ਰਿਪੋਰਟ ਆਪਣੇ ਸੈਕਟਰ ਮੈਜਿਸਟਰੇਟ ਨੂੰ ਦੇਣਗੇ ਅਤੇ ਸੈਕਟਰ ਮੈਜਿਸਟਰੇਟ ਇਸ ਦੀ ਰਿਪੋਰਟ ਆਪਣੇ ਨੋਡਲ ਅਫਸਰ ਨੂੰ ਦੇਣਗੇ। ਨੋਡਲ ਅਫਸਰ ਅਜਿਹੇ ਵਿਅਕਤੀਆਂ ਦੇ ਖਿਲਾਫ ਡਿਜਾਸਟਰ ਮੈਨਜਮੈਂਟ ਐਕਟ 2005 ਦੀ ਧਾਰਾ 51-60 ਐਨ.ਐਸ /ਇੰਡੀਅਨ ਪੈਨਲ ਕੋਡ ਦੀ ਧਾਰਾ 188 ਤਹਿਤ ਕਾਰਵਾਈ ਕਰਨੀ ਯਕੀਨੀ ਬਣਾਉਣਗੇ। ਸਮੂਹ ਸੈਕਟਰ ਮੈਜਿਸਟਰੇਟ ਆਪਣੇ-ਆਪਣੇ ਖੇਤਰ ਦਾ ਦੋਰਾ ਕਰਨਗੇ ਅਤੇ ਦਿੱਤੇ ਗਏ ਕੰਮਾਂ ਦੀ ਪਾਲਣਾ ਯਕੀਨੀ ਬਣਾਉਣਗੇ। ਨੋਡਲ ਮੈਜਿਸਟਰੇਟ ਸਾਰੇ ਕੰਮਾਂ ਦੀ ਸੁਪਰਵੀਜ਼ਨ ਕਰਨਗੇ, ਜਿਸ ਦੀ ਰਿਪੋਰਟ ਵਧੀਕ ਡਿਪਟੀ ਕਮਿਸਨਰ (ਜ) ਨੂੰ ਦੇਣਗੇ। ਵਧੀਕ ਡਿਪਟੀ ਕਮਿਸਨਰ (ਜ) ਗੁਰਦਾਸਪੁਰ ਇਸ ਕੰਮ ਦੇ ਓਵਰਲਆਲ ਇੰਚਾਰਜ ਹੋਣਗੇ।
ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਤ ਤੋਂ ਬਚਾਅ ਲਈ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ। ਮਾਸਕ ਜਰੂਰ ਪਹਿਨਣ। ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ। ਹੱਥਾਂ ਨੂੰ ਵਾਰ-ਵਾਰ ਸੈਨੀਟਾਇਜ਼ ਕਰਦੇ ਰਹਿਣ ਅਤੇ ਯੋਗ ਵਿਅਕਤੀ ਵੈਕਸੀਨ ਜਰੂਰ ਲਗਵਾਉਣ।

English






