ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਤੇ ਸਮਾਜਿਕ ਵਿਗਿਆਨ ਦੇ ਗੁਣਾਤਮਕ ਮੇਲੇ ਸਫਲਤਾਪੂਰਵਕ ਸਮਾਪਤ

Sorry, this news is not available in your requested language. Please see here.

ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਤੇ ਸਮਾਜਿਕ ਵਿਗਿਆਨ ਦੇ ਗੁਣਾਤਮਕ ਮੇਲੇ ਸਫਲਤਾਪੂਰਵਕ ਸਮਾਪਤ

—ਸਿੱਖਿਆ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ

ਬਰਨਾਲਾ, 9 ਸਤੰਬਰ

ਗੁਣਾਤਮਿਕ ਸਿੱਖਿਆ ਦੇ ਸੁਧਾਰ ਅਤੇ ਵਿਦਿਆਰਥੀਆਂ ਅੰਦਰਲੀ ਛੁਪਿਆ ਹੁਨਰ ਤਰਾਸ਼ਣ ਲਈ ਜ਼ਿਲ੍ਹੇ ਦੇ 115 ਸਕੂਲਾਂ ਵਿੱਚ 5 ਸਤੰਬਰ ਤੋਂ 9 ਸਤੰਬਰ ਤੱਕ ਲਗਾਏ ਗਏ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਵਿਸ਼ੇ ਦੇ ਮੇਲੇ ਸਫਲਤਾਪੂਰਵਕ ਸਮਾਪਤ ਹੋਏ।

ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਹਰਕੰਵਲਜੀਤ ਕੌਰ ਵੱਲੋਂ ਸਕੂਲਾਂ ਦਾ ਦੌਰਾ ਕਰ ਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ।

ਮੇਲਿਆਂ ਵਿੱਚ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਮਾਡਲ, ਚਾਰਟ, ਥ੍ਰੀ ਡੀ ਚਾਰਟ, ਟਾਈਮ ਲਾਈਨ, ਗਲੋਬ, ਅਰਥ ਸ਼ਾਸਤਰ, ਰਾਜਨੀਤੀ ਵਿਗਿਆਨ, ਭੂਗੋਲ, ਇਤਿਹਾਸ ਅਤੇ ਅੰਗਰੇਜ਼ੀ ਵਿਸ਼ੇ ਨਾਲ ਸਬੰਧਿਤ ਰੋਲ ਪਲੇਅ, ਸਟੋਰੀ ਟੈਲਿੰਗ ਤੇ ਹੋਰ ਗਤੀਵਿਧੀਆਂ ਨੂੰ ਡੀਈਓ ਸਰਬਜੀਤ ਸਿੰਘ ਤੂਰ ਦੁਆਰਾ ਵਾਚਿਆ ਗਿਆ ਤੇ ਉਨ੍ਹਾਂ ਗਤੀਵਿਧੀਆਂ ਨਾਲ ਸਬੰਧਿਤ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਵਿਦਿਆਰਥੀਆਂ ਦੁਆਰਾ ਪੂਰੇ ਆਤਮ ਵਿਸ਼ਵਾਸ ਨਾਲ ਸਹੀ ਜਵਾਬ ਦਿੱਤਾ ਗਿਆ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਵਿਖੇ ਪੁੱਜੇ ਸ. ਤੂਰ ਨੇ ਕਿਹਾ ਕਿ ਇਨ੍ਹਾਂ ਗੁਣਾਤਮਿਕ ਮੇਲਿਆਂ ਦਾ ਮੁੱਖ ਮਕਸਦ ਬੱਚਿਆਂ ਵਿੱਚ ਆਪਸੀ ਮਿਲਵਰਤਣ ਦੀ ਭਾਵਨਾ ਪੈਦਾ ਕਰਕੇ ਉਨ੍ਹਾਂ ਨੂੰ ਆਪਣੇ ਵਿਸ਼ੇ ਵਿੱਚ ਨਿਪੁੰਨ ਬਣਾਉਣਾ ਅਤੇ ਉਨ੍ਹੇ ਦੇ ਹੁਨਰ ਨੂੰ ਤਰਾਸ਼ਣਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਵਿੱਚ ਬੱਚਿਆਂ ਤੇ ਅਧਿਆਪਕਾਂ ਵਿੱਚ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ।

ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਵਿਸ਼ੇ ਦੇ ਜ਼ਿਲ੍ਹਾ ਮੈਂਟਰ ਅਮਨਿੰਦਰ ਕੁਠਾਲਾ ਨੇ ਕਿਹਾ ਕਿ ਸਟੇਟ ਕੋਆਰਡੀਨੇਟਰ ਚੰਦਰ ਸ਼ੇਖਰ ਦੀ ਅਗਵਾਈ ਹੇਠ ਕਰਵਾਏ ਗਏ ਇਹ ਮੇਲੇ ਬਹੁਤ ਹੀ ਸਫਲ ਰਹੇ। ਇਸ ਸਫਲਤਾ ਲਈ ਉਨ੍ਹਾਂ ਸਕੂਲ ਮੁਖੀਆਂ, ਅਧਿਆਪਕਾਂ ਤੇ ਬੀਐਮ ਜਗਦੀਸ ਸਿੰਘ, ਤੇਜਿੰਦਰ ਸ਼ਰਮਾ, ਹਰਵਿੰਦਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਪਿ੍ਰੰਸੀਪਲ ਸੰਜੈ ਸਿੰਗਲਾ, ਸਟੇਟ ਐਵਾਰਡੀ ਡੀਐੱਮ ਕਮਲਦੀਪ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ, ਡੀਐੱਮ ਮੋਹਿੰਦਰਪਾਲ, ਬੀਐਮ ਸੁਖਪਾਲ ਢਿੱਲੋਂ, ਕੁਸ਼ਲ ਸਿੰਘ, ਰਣਜੀਤ ਜੰਡੂ, ਅਸ਼ੀਸ਼ ਗੋਇਲ, ਮੈਡਮ ਵਤਨਦੀਪ ਕੌਰ, ਹਰਦੀਪ ਸਿੰਘ ਹੰਡਿਆਇਆ ਤੇ ਹੋਰ ਸਟਾਫ ਮੌਜੂਦ ਸੀ।