ਪਿਰਾਮਲ ਫਾਊਂਡੇਸ਼ਨ, ਥਿੰਕ ਇਕੁਅਲ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਇਆ ਅਰਲੀ ਚਾਈਲਡਹੁਡ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ਾਨਦਾਰ ਸਮਾਪਤੀ

ਫਿਰੋਜ਼ਪੁਰ, 18 ਦਸੰਬਰ :
ਬੱਚਿਆਂ ਵਿੱਚ ਭਾਵਨਾਤਮਕ ਅਤੇ ਵਿਚਾਰਧਾਰਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਵਿੱਚ ਸਮਝ ਵਿਕਸਿਤ ਕਰਨ ਦੇ ਉਦੇਸ਼ ਨਾਲ ਪਿਰਾਮਲ ਫਾਊਂਡੇਸ਼ਨ, ਥਿੰਕ ਇਕੁਅਲ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੁਆਰਾ ਚਲਾਏ ਗਏ ਅਰਲੀ ਚਾਈਲਡਹੁੱਡ ਡਿਵੈਲਪਮੈਂਟ ਪ੍ਰੋਗਰਾਮ ਨੂੰ ਸਫਲਤਾਪੂਰਵਕ ਸਮਾਪਤ ਹੋਇਆ। ਇਹ ਪ੍ਰੋਗਰਾਮ 30 ਹਫਤਿਆਂ ਦਾ ਪ੍ਰੋਗਰਾਮ ਸੀ ਜੋ ਕਿ 3 ਤੋਂ 6 ਸਾਲ ਦੇ ਪ੍ਰੀ-ਪ੍ਰਾਇਮਰੀ ਬੱਚਿਆਂ ਲਈ ਚਲਾਇਆ ਗਿਆ ਸੀ।
ਸ਼੍ਰੀਮਤੀ ਰਿਚਿਕਾ ਨੰਦਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਨੇ ਦੱਸਿਆ ਕਿ ਪ੍ਰੋਜੈਕਟ ਨਵੰਬਰ 2022 ਵਿੱਚ ਸ਼ੁਰੂ ਹੋਇਆ ਸੀ ਅਤੇ ਇਹ ਪ੍ਰੋਜੈਕਟ ਦਸੰਬਰ 2023 ਵਿੱਚ ਪੂਰਾ ਹੋਇਆ। ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕਰਨ ਦਾ ਜਸ਼ਨ ਮਨਾਉਣ ਅਤੇ ਸਾਰੇ ਭਾਗੀਦਾਰਾਂ ਨੂੰ ਸਨਮਾਨਿਤ ਕਰਨ ਲਈ ਅਤੇ ਇੱਕ ਦੂਜੇ ਤੋਂ ਸਿੱਖਣ ਦੇ ਮੰਤਵ ਨਾਲ ਪਿਰਾਮਲ ਟੀਮ ਫ਼ਿਰੋਜ਼ਪੁਰ ਵੱਲੋਂ 15 ਦਸੰਬਰ 2023 ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਆਜੀਵਿਕਾ ਹਾਲ ਵਿੱਚ ਸ਼ਮੂਲੀਅਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਅਰੁਣ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਇਲਾਵਾ ਫ਼ਿਰੋਜ਼ਪੁਰ ਦੇ ਛੇ ਬਲਾਕਾਂ ਦੇ ਬਲਾਕ ਕੋਆਰਡੀਨੇਟਰ ਸ਼੍ਰੀਮਤੀ ਰਿਚਿਕਾ ਨੰਦਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਸ਼੍ਰੀ ਮਨਿੰਦਰ ਸਿੰਘ ਜ਼ਿਲ੍ਹਾ ਫੰਕਸ਼ਨਲ ਮੈਨੇਜਰ, ਡਾ. ਭਾਵਨਾ ਬਾਸਰ ਪ੍ਰੋਗਰਾਮ ਮੈਨੇਜਰ, ਪੀਰਾਮਲ ਫਾਊਂਡੇਸ਼ਨ, ਸ਼ਵੇਤਾ ਮਿਸ਼ਰਾ ਪ੍ਰੋਗਰਾਮ ਲੀਡਰ, ਗਾਂਧੀ ਫੈਲੋ ਨਮਨ, ਗੁਣਵੰਤ, ਪਲੇਸ਼ਵਰ ਅਤੇ ਰੁਪੇਸ਼ ਹਾਜ਼ਰ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਰੁਣ ਸ਼ਰਮਾ ਨੇ ਪ੍ਰੋਗਰਾਮ ਦੌਰਾਨ ਵਧੀਆ ਕੰਮ ਕਰਨ ਲਈ ਆਂਗਣਵਾੜੀ ਵਰਕਰਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਪ੍ਰੋਗਰਾਮ ਦੌਰਾਨ ਸ਼ਲਾਘਾਯੋਗ ਕੰਮ ਕਰਨ ਅਤੇ ਹਿੱਸੇਦਾਰਾਂ ਦੇ ਸਹਿਯੋਗ ਲਈ ਬਲਾਕ ਕੋਆਰਡੀਨੇਟਰ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪਿਰਾਮਲ ਟੀਮ ਨੂੰ ਵਧਾਈ ਦਿੱਤੀ।
ਪ੍ਰੋਗਰਾਮ ਦੌਰਾਨ ਸ਼੍ਰੀਮਤੀ ਵਰਸ਼ਾ ਝੰਵਰ ਪ੍ਰੋਗਰਾਮ ਮੈਨੇਜਰ, ਡਿਜ਼ਾਈਨ ਟੀਮ ਅਤੇ ਮਾਨਵੀ ਬਹਿਲ ਥਿੰਕ ਇਕਵਲ, ਪ੍ਰਤੀਨਿਧੀ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰ ਸਨ ਅਤੇ ਉਨ੍ਹਾਂ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੌਰਾਨ ਸਾਰੇ ਭਾਗੀਦਾਰਾਂ ਨੇ ਵੀ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਸ਼੍ਰੀਮਤੀ ਰਿਚਿਕਾ ਨੰਦਾ ਨੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਖਾਸ ਦੱਸਿਆ ਅਤੇ ਪਿਰਾਮਲ ਟੀਮ ਫ਼ਿਰੋਜ਼ਪੁਰ ਦਾ ਧੰਨਵਾਦ ਕੀਤਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਅਜਿਹੇ ਹੋਰ ਪ੍ਰੋਗਰਾਮ ਚਲਾਉਣ ਬਾਰੇ ਵਿਚਾਰ ਕੀਤਾ।