ਗੁਰਦਾਸਪੁਰ , 17 ( ) ਸ੍ਰੀ ਮਤੀ ਰਾਜਵਿੰਦਰ ਕੌਰ ਬਾਜਵਾ , ਸਹਾਇਕ ਕਮਿਸ਼ਨਰ (ਆਬਕਾਰੀ) ਗੁਰਦਾਸਪੁਰ ਰੇਂਜ , ਗੁਰਦਾਸਪੁਰ ਦੇ ਦਿਸਾਂ -ਨਿਰਦੇਸਾਂ ਤੇ ਕਾਰਵਾਈ ਕਰਦੇ ਹੋਏ ਸ੍ਰੀ ਰਜਿੰਦਰ ਤਨਵਰ , ਆਬਕਾਰੀ ਅਫ਼ਸਰ ਗੁਰਦਾਸਪੁਰ ਦੀ ਅਗਵਾਈ ਹੇਠ ਮਿਤੀ 16 ਅਪ੍ਰੈਲ, 2021 ਨੂੰ ਸ੍ਰੀ ਅਜੈ ਕੁਮਾਰ , ਆਬਕਾਰੀ ਨਿਰੀਖਕ ਵੱਲੋਂ ਆਬਕਾਰੀ ਪੁਲਿਸ ਸਟਾਫ਼ ਦੇ ਏ.ਐਸ.ਆਈ. ਹਰਵਿੰਦਰ ਸਿੰਘ, ਏ.ਐਸ.ਆਈ. ਸ੍ਰੀ ਗੁਰਦੇਵ ਸਿੰਘ, ਹੈੱਡ ਕਾਂਸਟੇਬਲ ਹਰਜੀਤ ਸਿੰਘ, ਹੈੱਡ ਕਾਂਸਟੇਬਲ ਸਮਰਜੀਤ ਸਿੰਘ ਅਤੇ ਐਲ .ਸੀ.ਟੀ. ਅਨੀਤਾ ਕਮਾਰੀ ਅਤੇ ਹੋਰ ਪੁਲਿਸ ਮੁਲਾਜਮਾਂ ਦੀ ਸਹਾਇਤਾ ਨਾਲ ਜ਼ਿਲ੍ਹਾ ਗੁਰਦਾਸਪੁਰ –2 ਅਧੀਲ ਆਉਂਦੇ ਆਬਕਾਰੀ ਗਰੁੱਪ ਕੋਟਲੀ ਸੂਰਤ ਮੱਲ੍ਹੀ ਵਿੱਚ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਕਾਣੇ ਗਿੱਲ, ਦਮੋਦਰ , ਗਰਾਏ ਕੋਟ , ਬਿਜਲੀਵਾਲ , ਗੁੱਜਰਪੁਰਾਂ , ਚੰਦੂ ਸੂਜਾ ਅਤੇ ਢਿਲਵਾਂ ਵਿੱਚ ਸੱਕੀ ਵਿਅਕਤੀਆਂ ਦੇ ਘਰਾਂ ਅਤੇ ਸਾਮਲਾਟ ਥਾਵਾਂ ਤੇ ਰੇਡ ਕੀਤੇ ਗਏ । ਜਿਸ ਵਿੱਚ ਪਿੰਡ ਕਾਣੇ ਗਿੱਲ, ਗਰਾਏ ਕੋਟ, ਬਿਜਲੀਵਾਲ , ਗੁੱਜਰਪੁਰਾ ਅਤੇ ਚੰਦੂ ਸੂਜਾ ਆਦਿ ਪਿੰਡਾਂ ਦੀਆਂ ਸਾਮਲਾਟ ਥਾਵਾਂ ਅਤੇ ਨਹਿਰ ਦੇ ਪਾਸਿੳ ਲਵਾਰਸ ਥਾਵਾਂ ਤੋਂ ਪਲਾਸਟਿਕ ਬਾਲਟੀਆਂ , ਸਿਵਲਰ ਦੇ ਪਤੀਲਿਆਂ ਵਿੱਚੋਂ 150 ਕਿਲੋਗ੍ਰਾਮ ਲਾਹਣ ਅਤੇ 26 ਬੋਤਲਾਂ ਨਜਾਇਜ ਦੇਸੀ ਰੂਡੀ ਮਾਰਕਾ ਸਰਾਬ ਬਰਾਮਦ ਕੀਤੀ ਗਈ। ਜੋ ਮੋਕੇ ਤੇ ਆਬਕਾਰੀ ਨਿਰੀਖਕ ਦੀ ਨਿਗਰਾਨੀ ਹੇਠ ਨਸ਼ਟ ਕਰ ਦਿੱਤੀ ਗਈ।
ਆਬਕਾਰੀ ਵਿਭਾਗ , ਗੁਰਦਾਸਪੁਰ ਰੇਂਜ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਵਿੱਚ ਸ਼ਰਾਬ ਦੀ ਨਜਾਇਜ ਵਰਤੋਂ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ ਜਾਰੀ ਹੈ ਅਤੇ ਵੱਖ –ਵੱਖ ਟੀਮਾਂ ਦੁਆਰਾ ਲਗਾਤਾਰ ਚੈਕਿੰਗ ਜਾਰੀ ਰੱਖਦੇ ਹੋਏ ਸ਼ਰਾਬ ਦੀ ਨਜਾਇਜ ਵਿਕਰੀ ਨੂੰ ਰੋਕਣ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ।

English






