
ਫਲੈਗ ਏਰੀਆ ਮੁਕਾਬਲੇ ਵਿੱਚ ਡਾਇਰੈਕਟੋਰੇਟ ਨੇ 17 ਡਾਇਰੈਕਟੋਰੇਟਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ
ਰੂਪਨਗਰ, 1 ਫ਼ਰਵਰੀ
ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ (ਪੀ,ਐੱਚ.ਐੱਚ ਤੇ ਸੀ) ਡਾਇਰੈਕਟੋਰੇਟ ਦੇ ਏ.ਡੀ.ਜੀ., ਮੇਜਰ ਜਨਰਲ, ਸੈਨਾ ਮੈਡਲ, ਸ. ਐਮ.ਐਸ. ਮੋਖਾ ਨੇ ਐਨ.ਸੀ.ਸੀ. ਟ੍ਰੇਨਿੰਗ ਅਕੈਡਮੀ, ਰੋਪੜ ਵਿਖੇ ਗਣਤੰਤਰ ਦਿਵਸ ਕੈਂਪ ਦੀ ਸਫਲਤਾਪੂਰਵਕ ਸਮਾਪਤੀ ਤੋਂ ਬਾਅਦ ਵਾਪਸ ਪਰਤੇ ਕੈਡੇਟਸ ਨੂੰ ਸਨਮਾਨਿਤ ਕੀਤਾ, ਜਿਸ ਵਿੱਚ ਕੈਡੇਟਸ ਨੂੰ ਵੱਖ-ਵੱਖ ਸਰਟੀਫਿਕੇਟ ਅਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਸਮਾਪਤੀ ‘ਤੇ, ਏਡੀਜੀ ਨੇ ਇਸ ਤੋਂ ਬਾਅਦ ਰਾਸ਼ਟਰ ਨਿਰਮਾਣ ਲਈ ਐਨਸੀਸੀ ਕੈਡੇਟਸ ਦੀ ਵਿਸ਼ਾਲ ਸਮਰੱਥਾ ਨੂੰ ਉਜਾਗਰ ਕੀਤਾ ਅਤੇ ਕਿਹਾ ਕੈਡੇਟਸ ਦੇ ਸਰਵਪੱਖੀ ਸ਼ਖਸੀਅਤ ਵਿਕਾਸ ਲਈ ਸਿਖਲਾਈ ਦੌਰਾਨ ਫਰਜ਼, ਸਮਰਪਣ, ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਭਾਵਨਾ ਨੂੰ ਪੈਦਾ ਕੀਤਾ ਜਾਂਦਾ ਹੈ, ਜੋ ਉਨ੍ਹਾਂ ਨੂੰ ਯੋਗ ਨੇਤਾ ਬਣਨ ਅਤੇ ਜਿੰਮੇਵਾਰ ਨਾਗਰਿਕ ਬਣਨ ਵਿਚ ਮੱਦਦਗਾਰ ਸਾਬਤ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਕੈਂਪ, ਨਵੀਂ ਦਿੱਲੀ ਵਿਖੇ ਵੱਖ-ਵੱਖ ਸਮਾਗਮਾਂ ਦੇ ਆਯੋਜਨ ਦੌਰਾਨ ਪੀ.ਐਚ.ਐੱਚ. ਐਂਡ ਸੀ. ਡਾਇਰੈਕਟੋਰੇਟ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਗਈ ਅਤੇ ਕੈਡੇਟਸ ਨੇ ਭਾਰੀ ਉਤਸ਼ਾਹ ਹਰ ਪ੍ਰੋਗਰਾਮ ਵਿਚ ਭਾਗ ਲਿਆ। 26 ਜਨਵਰੀ ਦੀ ਪਰੇਡ ਲਈ ਕਰਤੱਵਯੇ ਮਾਰਗ ‘ਤੇ ਮਾਰਚ ਕਰਨ ਵਾਲੀ ਟੁਕੜੀ ਲਈ 16 ਕੈਡੇਟਸ ਦੀ ਚੋਣ ਕੀਤੀ ਗਈ ਸੀ ਅਤੇ 6 ਕੈਡੇਟਸ ਨੂੰ ਗਾਰਡ ਆਫ਼ ਆਨਰ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ।
ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਫਲੈਗ ਏਰੀਆ ਮੁਕਾਬਲੇ ਵਿੱਚ ਪੀ,ਐੱਚ.ਐੱਚ ਤੇ ਸੀ ਡਾਇਰੈਕਟੋਰੇਟ ਨੇ 17 ਡਾਇਰੈਕਟੋਰੇਟਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਡਾਇਰੈਕਟੋਰੇਟ ਨੇ ਆਰ ਐਂਡ ਵੀ ਮੁਕਾਬਲਿਆਂ ਵਿੱਚ ਸਮੁੱਚੇ ਮੁਕਾਬਲੇ ਜਿੱਤੇ ਅਤੇ ਟੀਮ ਨੇ 03 ਟਰਾਫੀਆਂ, 06 ਗੋਲਡ ਮੈਡਲ, 03 ਚਾਂਦੀ ਦੇ ਤਗਮੇ ਅਤੇ 01 ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ, ਵੱਖ-ਵੱਖ ਏ.ਐਨ.ਓਜ਼, ਪੀ.ਆਈ ਸਟਾਫ਼ ਅਤੇ ਕੈਡੇਟਸ ਨੂੰ 4 ਵਾਰ ਡੀ.ਜੀ.ਐਨ.ਸੀ.ਸੀ ਪ੍ਰਸੰਸਾ ਅਤੇ 5 ਵਾਰ ਡੀ.ਜੀ.ਐਨ.ਸੀ.ਸੀ ਮੈਡਲ ਪ੍ਰਦਾਨ ਕੀਤੇ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਪੀ ਐੱਚ ਐੱਚ ਤੇ ਸੀ ਡਾਇਰੈਕਟੋਰੇਟ ਨੇ ਇਸ ਸਾਲ ਦਿੱਲੀ ਵਿਖੇ 26 ਜਨਵਰੀ ਗਣਤੰਤਰ ਦਿਵਸ ਪਰੇਡ ਦੇ ਆਯੋਜਨ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰ ਸਾਲ, ਪੂਰੇ ਦੇਸ਼ ਦੇ ਵੱਖ-ਵੱਖ ਐਨਸੀਸੀ ਡਾਇਰੈਕਟੋਰੇਟਾਂ ਦੇ ਐਨਸੀਸੀ ਕੈਡੇਟਸ, ਮਹੀਨਾ ਭਰ ਚੱਲਣ ਵਾਲੀ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਂਦੇ ਹਨ, ਜਿੱਥੇ ਵੱਖ-ਵੱਖ ਐਨਸੀਸੀ ਕੈਡੇਟਸ ਵਿੱਚ ਕਈ ਅੰਤਰ-ਡਾਇਰੈਕਟੋਰੇਟ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਕੈਡੇਟਸ ਨੂੰ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਐਨ.ਸੀ.ਸੀ. ਟ੍ਰੇਨਿੰਗ ਅਕੈਡਮੀ, ਰੋਪੜ ਵਿਖੇ ਸਿਖਲਾਈ ਦਿੱਤੀ ਗਈ ਸੀ।
ਪੀ ਐੱਚ ਐੱਚ ਤੇ ਸੀ ਡਾਇਰੈਕਟੋਰੇਟ ਦੀ ਨੁਮਾਇੰਦਗੀ ਕੁੱਲ ਇੱਕ ਅਧਿਕਾਰੀ, 03 ਐਸੋਸੀਏਟ ਐਨ.ਸੀ.ਸੀ ਅਫਸਰਾਂ, 01 ਗਰਲ ਕੈਡੇਟ ਇੰਸਟ੍ਰਕਟਰ, 03 ਸਥਾਈ ਇੰਸਟ੍ਰਕਟਰ ਅਤੇ 126 ਕੈਡੇਟਸ ਨੇ ਕੀਤੀ, ਜਿਨ੍ਹਾਂ ਨੇ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਕੈਂਪ 2024 ਵਿੱਚ ਭਾਗ ਲਿਆ। ਇਸੇ ਤਰਾਂ 7 ਕੈਡੇਟਸ, ਘੋੜੇ ਦੇ ਪ੍ਰਦਰਸ਼ਨ ਮੁਕਾਬਲੇ ਲਈ ਸ਼ਾਮਿਲ ਹੋ। ਇਸ ਤੋਂ ਇਲਾਵਾ ਸੈਨਿਕ ਸਕੂਲ ਕਪੂਰਥਲਾ ਬੈਂਡ ਦੇ 45 ਕੈਡੇਟਸ ਨੇ ਵੀ ਪਰੇਡ ਵਿੱਚ ਭਾਗ ਲਿਆ। ਡਾਇਰੈਕਟੋਰੇਟ ਦੀ ਟੀਮ ਵਿੱਚ ਸਾਰੇ ਉੱਤਰੀ ਰਾਜਾਂ ਦੇ ਕੈਡੇਟ ਸ਼ਾਮਲ ਸਨ, ਅਤੇ ਪ੍ਰਤੀਨਿਧਤਾ ਵਿੱਚ ਕ੍ਰਮਵਾਰ ਪੰਜਾਬ ਦੇ 61 ਕੈਡੇਟ, ਹਰਿਆਣਾ ਦੇ 31 ਕੈਡੇਟ, ਹਿਮਾਚਲ ਪ੍ਰਦੇਸ਼ ਦੇ 19 ਕੈਡੇਟ ਅਤੇ ਚੰਡੀਗੜ੍ਹ ਤੋਂ 15 ਕੈਡੇਟ ਸ਼ਾਮਲ ਸਨ। ਜਦਕਿ ਟੁਕੜੀ ਦੀ ਅਗਵਾਈ ਕਰਨਲ ਸੰਜੇ ਚਾਵਲਾ, ਕਮਾਂਡਿੰਗ ਅਫਸਰ, 4 ਹਰਿਆਣਾ ਗਰਲਜ਼ ਬਟਾਲੀਅਨ ਐਨ.ਸੀ.ਸੀ., ਨੂਹ ਦੀ ਯੋਗ ਅਗਵਾਈ ਵਿੱਚ ਕੀਤੀ ਗਈ।

English



