ਐਨ.ਸੀ.ਸੀ. ਟਰੇਨਿੰਗ ਕੈਂਪ ਦੇ ਤੀਸਰੇ ਦਿਨ ਕੈਡਿਟਾਂ ਨੇ ਕੀਤੀ ਫਿਜ਼ੀਕਲ ਟਰੇਨਿੰਗ

Sorry, this news is not available in your requested language. Please see here.

ਮਾਹਰਾਂ ਡਾਕਟਰਾਂ ਨੇ ਕੋਵਿਡ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਕੀਤਾ ਜਾਗਰੂਕ
ਪਟਿਆਲਾ, 17 ਫਰਵਰੀ:
ਥਰਡ ਪੰਜਾਬ ਐਨ.ਸੀ.ਸੀ. ਏਅਰ ਵਿੰਗ ਵੱਲੋਂ ਪਟਿਆਲਾ ਏਵੀਏਸ਼ਨ ਕਲੱਬ ਵਿਖੇ ਲਗਾਏ ਗਏ ਟਰੇਨਿੰਗ ਕੈਂਪ ਦੇ ਅੱਜ ਤੀਸਰੇ ਦਿਨ ਕੈਡਿਟਾਂ ਦੀ ਫਿਜ਼ੀਕਲ ਟਰੇਨਿੰਗ ਕਰਵਾਈ ਗਈ ਅਤੇ ਰਜਿੰਦਰਾ ਹਸਪਤਾਲ ਦੇ ਡਾਕਟਰ ਸਿਧਾਰਥ ਭਾਰਗਵ ਵੱਲੋਂ ਕੈਟਿਡਾਂ ਨੂੰ ਕੋਵਿਡ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕਰਦਿਆ ਕਿਹਾ ਕਿ ਮਾਸਕ ਤੇ ਦੋ ਗਜ਼ ਦੀ ਦੂਰੀ ਕੋਵਿਡ ਦਾ ਸਭ ਤੋਂ ਸਹੀ ਬਚਾਅ ਦਾ ਤਰੀਕਾ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸਨ ਦੀ ਪਾਲਣਾ ਕਰਕੇ ਇਸ ਬਿਮਾਰੀ ‘ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਐਨ.ਸੀ.ਸੀ. ਦੇ ਇਸ ਟਰੇਨਿੰਗ ਕੈਂਪ ਦਾ ਵੀ ਮੁੱਖ ਮੰਤਵ ਅਨੁਸ਼ਾਸਨ ਪੈਦਾ ਕਰਨਾ ਹੈ।
ਇਸ ਮੌਕੇ ਡਿਪਟੀ ਕੈਂਪ ਕਮਾਡੈਂਟ ਸਤਵੀਰ ਸਿੰਘ ਨੇ ਕੈਡਿਟਾਂ ਨੂੰ ਫਿਜ਼ੀਕਲ ਟਰੇਨਿੰਗ ਕਰਵਾਉਂਦਿਆਂ ਦੱਸਿਆ ਕਿ ਅਜਿਹੀ ਟਰੇਨਿੰਗ ਜਿਥੇ ਸਰੀਰਕ ਤੌਰ ‘ਤੇ ਤੰਦਰੁਸਤ ਕਰਦੀ ਹੈ, ਉਥੇ ਹੀ ਨੇੜ ਭਵਿੱਖ ‘ਚ ਕੈਡਿਟਾਂ ਨੂੰ ਭਾਰਤੀ ਫ਼ੌਜ ਦਾ ਹਿੱਸਾ ਬਣਨ ਸਮੇਂ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕੈਡਿਟ ਭਾਰਤੀ ਫ਼ੌਜ ਦਾ ਭਵਿੱਖ ਹਨ ਅਤੇ ਜਿਨ੍ਹਾਂ ਚੰਗੀ ਤਰ੍ਹਾਂ ਇਨ੍ਹਾਂ ਨੂੰ ਤਰਾਸ਼ਿਆ ਜਾਵੇਗਾ, ਉਨ੍ਹਾਂ ਹੀ ਭਾਰਤੀ ਫ਼ੌਜ ਦਾ ਭਵਿੱਖ ਵਧੀਆਂ ਹੋਵੇਗਾ।
ਜ਼ਿਕਰਯੋਗ ਹੈ ਕਿ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਚੱਲਣ ਵਾਲੇ ਇਸ ਟਰੇਨਿੰਗ ਕੈਂਪ ਦੌਰਾਨ ਕੈਡਿਟਜ਼ ਨੂੰ ਫਲਾਇੰਗ, ਡਰਿੱਲ ਅਤੇ ਹਥਿਆਰਾਂ ਸਬੰਧੀ ਟਰੇਨਿੰਗ ਦੇਣ ਸਮੇਤ ਕੈਡਿਟਜ਼ ਨੂੰ ਬੀ ਅਤੇ ਸੀ ਇਮਤਿਹਾਨ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ ਅਤੇ ਕੈਂਪ ‘ਚ ਸਰਕਾਰ ਵੱਲੋਂ ਕੋਵਿਡ ਤੋਂ ਬਚਾਅ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਵੀ ਕੀਤੀ ਜਾ ਰਹੀ ਹੈ।
ਕੈਪਸ਼ਨ : ਟਰੇਨਿੰਗ ਕੈਂਪ ਦੇ ਤੀਸਰੇ ਦਿਨ ਕੈਡਿਟ ਸਿਖਲਾਈ ਪ੍ਰਾਪਤ ਕਰਦੇ ਹੋਏ।