ਐਸ.ਡੀ.ਐਮ. ਵੱਲੋਂ ਮਿਡ ਡੇ ਮੀਲ ਤਹਿਤ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦਾ ਕੀਤਾ ਨੀਰੀਖਣ

Sorry, this news is not available in your requested language. Please see here.

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਮਰਾਲਾ ਵਿਖੇ ਕੀਤੀ ਗਈ ਇਹ ਅਚਨਚੇਤ ਚੈਕਿੰਗ
ਸਮਰਾਲਾ/ਲੁਧਿਆਣਾ, 12 ਅਗਸਤ 2021 ਐਸ.ਡੀ.ਐਮ. ਸਮਰਾਲਾ ਸ੍ਰੀ ਵਿਕਰਮਜੀਤ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਮਰਾਲਾ ਵਿਖੇ ਮਿਡ ਡੇ ਮੀਲ ਤਹਿਤ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਐਸ.ਡੀ.ਐਮ. ਵਿਕਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਚੈਕਿੰਗ ਦੌਰਾਨ ਮਿਡ ਡੇ ਮੀਲ ਦੇ ਬਣੇ ਹੋਏ ਭੋਜਨ ਦੇ ਨੀਰੀਖਣ ਦੇ ਨਾਲ-ਨਾਲ ਅਨਾਜ ਦਾ ਸਟਾਕ ਵੀ ਚੈਕ ਕੀਤਾ ਗਿਆ ਜੋ ਕਿ ਤਸੱਲੀਬਖਸ਼ ਪਾਇਆ ਗਿਆ।
ਇਸ ਮੌਕੇ ਜਗਵਿੰਦਰ ਸਿੰਘ ਹੈਡ ਟੀਚਰ, ਸੁੱਖਾ ਰਾਮ ਵਲੰਟੀਅਰ, ਸੁਸ਼ਮਾ ਰਾਣੀ, ਜਸਵਿੰਦਰ ਕੌਰ, ਹਰਦੀਪ ਪਾਂਡੇ ਅਤੇ ਵਿਦਿਆਰਥੀ ਵੀ ਮੌਜੂਦ ਸਨ।