ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ ਬਲਦੇਵ ਸਿੰਘ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ | ਡਾ ਬਲਦੇਵ ਸਿੰਘ ਨੇ ਸਰਦਾਰ ਹਰਬੰਸ ਸਿੰਘ ਪਿੰਡ ਭਗਤਪੁਰਾ ਬਲਾਕ ਸਹਿਣਾ ਦੇ ਖੇਤ ਵਿੱਚ ਮੱਕੀ ਦੀ ਫਸਲ ਦਾ ਜਾਇਜਾ ਲਿਆ| ਡਾ ਬਲਦੇਵ ਸਿੰਘ ਨੇ ਕਿਹਾ ਕਿ ਇਸ ਸਮੇੱ ਮੱਕੀ ਦੀ ਫਸਲ ਦੀ ਹਾਲਤ ਬਹੁਤ ਵਧੀਆ ਹੈ, ਕਿਤੇ ਕਿਤੇ ਚਾਰੇ ਵਾਲੀ ਮੱਕੀ ਤੇ ਫਾਲ ਆਰਮੀ ਵਾਰਮ ਦਾ ਅਟੈਕ ਦੇਖਣ ਨੂੰ ਮਿਲ ਰਿਹਾ ਹੈ|
ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜਿੱਥੇ ਕਿਤੇ ਫਾਲ ਆਰਮੀ ਫਰਮ ਕੀੜੇ ਦਾ ਹਮਲਾ ਦੇਖਣ ਨੂੰ ਮਿਲਦਾ ਹੈ ਤਾਂ ਖੇਤੀਬਾੜੀ ਅਧਿਕਾਰੀਆਂ ਦੀ ਸਲਾਹ ਨਾਲ ਤੁਰੰਤ 0.4 ਮਿਲੀਲੀਟਰ ਕਲੋਰੈਂਟਰਾਨਿਲੀਪਰੋਲ 18.5 ਈ.ਸੀ. ਜਾਂ 0.5 ਮਿਲੀਲੀਟਰ ਸਪਾਨਿਟੋਰਮ 11.7 ਐਸ ਸੀ ਜਾਂ 0.4 ਮਿਲੀਲੀਟਰ ਐਮਾਮੈਕਟਿਨ ਬੈਂਜਏਟ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ| ਉਹਨਾਂ ਕਿਸਾਨਾਂ ਨੂੰ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਪਾ ਕੇ ਰੱਖਣ, ਹੱਥ ਵਾਰ ਵਾਰ ਧੌਣ ਅਤੇ ਕਿਸੇ ਵੀ ਪ੍ਰਕਾਰ ਦੇ ਲੱਛਣ ਦਿਖਣ ਤੇ ਨੇੜਲੇ ਸਰਕਾਰੀ ਹਸਪਤਾਲ ਵਿੱਚੋ ਟ੍ਹੈਟ ਕਰਵਾਉਣ ਸੰਬੰਧੀ ਅਪੀਲ ਕੀਤੀ ਤਾਂ ਜੋ ਕਰੋਨਾ ਮਹਾਮਾਰੀ ਤੋਂ ਬਚਿਆ ਜਾ ਸਕੇ ਅਤੇ ਆਪਣੀ ਖੇਤੀ ਦਾ ਧਿਆਨ ਰੱਖਿਆ ਜਾ ਸਕੇ|
ਉਨਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਰੱਖਣ ਦੀ ਅਪੀਲ ਕੀਤੀ ਕਿ ਫਸਲ ਤੇ ਕਿਸੇ ਵੀ ਕਿਸਮ ਦੀ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਦਿਖਣ ਤੇ ਤੁਰੰਤ ਖੇਤੀਬਾੜੀ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ, ਦੇਖਾਦੇਖੀ ਜਾਂ ਫਿਰ ਆਪ ਮੁਹਾਰੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ, ਕਿTਕਿ ਅਣਗਹਿਲੀ ਅਤੇ ਜਾਣਕਾਰੀ ਦੀ ਅਣਹੋਂਦ ਵਿੱਚ ਅਸੀਂ ਆਪਣੀ ਫਸਲ ਦਾ ਨੁਕਸਾਨ ਕਰ ਬੈਠਦੇ ਹਾਂ| ਇਸ ਸਮੇਂ ਬਲਾਕ ਸਹਿਣਾ ਦਾ ਸਟਾਫ ਅਤੇ ਸਰਦਾਰ ਜੁਗਰਾਜ ਸਿੰਘ , ਸਰਦਾਰ ਜਗਰੂਪ ਸਿੰਘ, ਸਰਦਾਰ ਮਨਪ੍ਰੀਤ ਸਿੰਘ ਅਤੇ ਸਰਦਾਰ ਦਲੀਪ ਸਿੰਘ ਹਾਜਰ ਸਨ|

English






